Home /News /punjab /

ਕੋਟਕਪੂਰਾ ਗੋਲੀ ਕਾਂਡ: ਅੱਜ ਸਿੱਟ ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ

ਕੋਟਕਪੂਰਾ ਗੋਲੀ ਕਾਂਡ: ਅੱਜ ਸਿੱਟ ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ

 (ਫਾਇਲ ਫੋਟੋ)

(ਫਾਇਲ ਫੋਟੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸਾਹਮਣੇ ਪੇਸ਼ ਨਹੀਂ ਹੋਏ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ, ‘ਉਨ੍ਹਾਂ ਨੇ ਅੱਜ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ।’ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਸ੍ਰੀ ਬਾਦਲ ਨੂੰ ਅੱਜ ਸਵੇਰੇ 10.30 ਵਜੇ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ਸੈਕਟਰ 32 ਚੰਡੀਗੜ੍ਹ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਸੀ।

ਹੋਰ ਪੜ੍ਹੋ ...
 • Share this:

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸਾਹਮਣੇ ਪੇਸ਼ ਨਹੀਂ ਹੋਏ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ, ‘ਉਨ੍ਹਾਂ ਨੇ ਅੱਜ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ।’

  ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਐੱਸਆਈਟੀ ਨੇ ਸ੍ਰੀ ਬਾਦਲ ਨੂੰ ਅੱਜ ਸਵੇਰੇ 10.30 ਵਜੇ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ਸੈਕਟਰ 32 ਚੰਡੀਗੜ੍ਹ ਵਿੱਚ ਪੁੱਛ ਪੜਤਾਲ ਲਈ ਤਲਬ ਕੀਤਾ ਸੀ।

  ਉਧਰ, ਅਕਾਲੀ ਦਲ ਨੇ ਆਖਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕੋਈ ਸੰਮਨ ਨਹੀਂ ਮਿਲਿਆ ਤੇ ਉਨ੍ਹਾਂ ਖੁਦ ਪਹਿਲਕਦਮੀ ਕਰਦਿਆਂ ਆਪਣੇ ਵੱਲੋਂ ਲਿਖ ਕੇ ਭੇਜਿਆ ਗਿਆ ਹੈ ਕਿ ਸੋਸ਼ਲ ਮੀਡੀਆ ਵਿੱਚ ਜੋ ਸੰਮਨ ਘੁੰਮ ਰਿਹਾ, ਕੀ ਉਹ ਸਹੀ ਹੈ।

  Koo App


  ਸ਼ਰਾਬ ਘੁਟਾਲਾ ਬੇਨਕਾਬ ਹੋਣ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ ਸਬੰਧੀ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਸੰਮਨ ਸ.ਸੁਖਬੀਰ ਸਿੰਘ ਬਾਦਲ ਕੋਲ ਅੱਜ 30 ਤਰੀਕ ਤੱਕ ਵੀ ਨਹੀਂ ਪਹੁੰਚਿਆ। ਇਹ ਸਭ ਆਪ ਦੀ ਬੁਖਲਾਹਟ ’ਚੋਂ ਪੈਦਾ ਹੋਏ ਕੋਝੇ ਸਿਆਸੀ ਪੈਂਤੜੇ ਤੋਂ ਬਿਨ੍ਹਾਂ ਹੋਰ ਕੁਝ ਨਹੀਂ। - ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਬੁਲਾਰਾ ਸ਼੍ਰੋਮਣੀ ਅਕਾਲੀ ਦਲ

  - Shiromani Akali Dal (@Shiromani_Akali_Dal) 30 Aug 2022
  ਜੇਕਰ ਸਹੀ ਹੈ ਤਾਂ ਅੱਜ 30 ਤਰੀਕ ਉਨ੍ਹਾਂ ਦੀ ਜ਼ੀਰਾ ਕੋਰਟ ਵਿੱਚ ਤੈਅ ਸੀ। ਇਸ ਕਰਕੇ ਜਦੋਂ ਸਿੱਟ ਵੱਲੋਂ ਅਗਲਾ ਸਮਾਂ ਤੈਅ ਕਰਕੇ ਨੋਟਿਸ ਮਿਲੇਗਾ ਤਾਂ ਹਾਜ਼ਰ ਹੋਣਗੇ।

  Published by:Gurwinder Singh
  First published:

  Tags: Shiromani Akali Dal, Sukhbir Badal