ਨਰੇਸ਼ ਸੇਠੀ
ਕੋਟਕਪੂਰਾ- ਜੇਕਰ ਜੱਟਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਮਹਿੰਗੀਆਂ ਗੱਡੀਆਂ ਜੀਪਾਂ ਰੱਖਣਾ ਸ਼ੁਰੂ ਤੋਂ ਹੀ ਸ਼ੋਂਕ ਰਿਹਾ ਹੈ ਪਰ ਟਰਾਲੀ ਨੂੰ ਵੀ ਸ਼ੌਂਕ ਨਾਲ ਤਿਆਰ ਕੀਤੀ ਦੇਖਣੀ ਹੋਵੇ ਤਾਂ ਕੋਟਕਪੂਰੇ ਦੇ ਕਿਸਾਨ ਗੁਰਬੀਰ ਸੰਧੂ ਨੇ ਮਾਡਰਨ ਟਰਾਲੀ ਤਿਆਰ ਕਰ ਕਮਾਲ ਕਰ ਵਿਖਾਇਆ ਹੈ। ਦਿੱਲੀ ਵਿਖੇ ਚਲ ਰਹੇ ਕਿਸਾਨੀ ਧਰਨੇ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਤੇ ਗਰਮੀ ਦੀ ਸ਼ੁਰੂਆਤ ਨੂੰ ਦੇਖਦੇ ਹੋਏ ਗੁਰਬੀਰ ਸਿੰਘ ਵੱਲੋਂ ਆਪਣੇ ਫਾਰਮ ਹਾਉਸ ਵਿੱਚ ਆਪਣੀ ਨਿਗਰਾਨੀ ਹੇਠ ਇੱਕ ਏ ਸੀ ਟਰਾਲੀ ਦਾ ਨਿਰਮਾਣ ਕਰਵਾਇਆ ਹੈ।
ਇਸ ਮਾਡਰਨ ਟਰਾਲੀ ਵਿਚ ਏ ਸੀ, ਅਰਾਮ ਕਰਨ ਲਈ ਬੈਡ, ਮਿੰਨੀ ਰਸੋਈ ਅਤੇ ਆਧੁਨਿਕ ਬਾਥਰੂਮ ਜਿਸ ਵਿਚ ਗੀਜ਼ਰ,ਵਾਸ਼ ਬੇਸਨ ਅਤੇ ਇੰਗਲਿਸ਼ ਸੀਟ ਫਿੱਟ ਕਰਵਾਈ ਗਈ ਹੈ।ਕਰੀਬ ਪੰਜ ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਮਾਡਰਨ ਟਰਾਲੀ ਲੈਕੇ ਕਲ ਕੋਟਕਪੂਰਾ ਤੋਂ ਕਿਸਾਨ ਰਵਾਨਾ ਹੋਣਗੇ ਅਤੇ ਖ਼ਾਸ ਗੱਲ ਕੇ ਇਸ ਟਰਾਲੀ ਨੂੰ ਟ੍ਰੈਕਟਰ ਮਗਰ ਪਾਉਣ ਦੀ ਬਜਾਏ ਥਾਰ ਜੀਪ ਨਾਲ ਟੋ ਕਰ ਦਿੱਲੀ ਰਵਾਨਾ ਹੋਣਗੇ।
ਇਸ ਟਰਾਲੀ ਦਾ ਨਿਰਮਾਣ ਕਰਵਾਉਣ ਵਾਲੇ ਕੋਟਕਪੂਰਾ ਦੇ ਕਿਸਾਨ ਗੁਰਬੀਰ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ ਜੋ ਕੇਂਦਰ ਵੱਲੋਂ ਲਿਆਂਦੇ ਖੇਤੀ ਕਨੂੰਨਾਂ ਦੇ ਖਿਲਾਫ ਦਿੱਲੀ ਚਲ ਰਿਹਾ ਹੈ ਅਤੇ ਜਦ ਪਿਛਲੀ ਵਾਰ ਉਹ ਦਿੱਲੀ ਗਏ ਸਨ ਤਾਂ ਆਮ ਟਰਾਲੀ ਲੈਕੇ ਗਏ ਸਨ, ਜਿਸ ਵਿੱਚ ਗੱਦੇ ਲਗਾਏ ਗਏ ਸਨ। ਉਸ ਵੇਲੇ ਵਾਸ਼ਰੂਮ ਆਦਿ ਜਾ ਮੌਸਮ ਦੇ ਬਦਲਾਅ ਦੇ ਚਲਦੇ ਬਾਰਿਸ਼ ਆਦਿ ਸਮੇ ਕਾਫੀ ਦਿੱਕਤਾਂ ਆ ਰਹੀਆਂ ਹਨ। ਉਸ ਤੋਂ ਬਾਅਦ ਮੈਂ ਆਪਣੇ ਫਾਰਮ ਹਾਉਸ ਵਿਚ ਹੀ ਮਿਸਤਰੀਆ ਦੀ ਮਦਦ ਨਾਲ ਇਕ ਟਰਾਲੀ ਤਿਆਰ ਕਰਵਾਈ ਜਿਸ ਵਿਚ ਅਸੀਂ ਸੌਣ ਬੈਠਣ ਲਈ ਅੰਦਰ ਬੈਡ ਲਗਵਾਏ ਨਾਲ ਹੀ ਇਕ ਜਰਨੇਟਰ ਵੀ ਲਗਾਇਆ ਹੈ, ਜਿਸ ਦੀ ਮਦਦ ਨਾਲ ਏ ਸੀ ਚਲਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਨਵਰਟਰ ਵੀ ਲਗਾਇਆ ਗਿਆ ਹੈ।
ਇਸ ਤੋ ਇਲਾਵਾ ਇਸ ਅੰਦਰ ਇੱਕ ਮਿੰਨੀ ਰਸੋਈ ਤਿਆਰ ਕੀਤੀ ਗਈ ਹੈ ਕਿਉਕਿ ਅਸੀਂ ਆਪਣਾ ਰਾਸ਼ਨ ਨਾਲ ਲੈਕੇ ਜਾ ਰਹੇ ਹਾਂ ਅਤੇ ਇਸੇ ਰਸੋਈ ਚ ਆਪਣਾ ਖਾਣਾ ਤਿਆਰ ਕੀਤਾ ਜਾ ਸਕਦਾ ਹੈ। ਨਾਲ ਹੀ ਵਾਸ਼ਰੂਮ ਦੀ ਦਿੱਕਤ ਨੂੰ ਦੇਖਦੇ ਹੋਏ ਇਸੇ ਅੰਦਰ ਇੱਕ ਬਾਥਰੂਮ ਤਿਆਰ ਕੀਤਾ ਗਿਆ ਹੈ, ਜਿਸ ਵਿਚ ਗੀਜ਼ਰ, ਇੰਗਲਿਸ਼ ਸੀਟ ਆਦਿ ਸਾਰੀਆਂ ਸਹੂਲਤਾਂ ਹਨ ਜੋ ਆਪਣੇ ਘਰ ਚ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ ਪੰਜ ਲੱਖ ਰੁਪਏ ਦੀ ਲਾਗਤ ਨਾਲ ਇਹ ਟਰਾਲੀ ਤਿਆਰ ਹੋਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Faridkot