Home /News /punjab /

ਸੌਦੇਬਾਜ਼ੀ ਕਰਕੇ ਧਰਨਾ ਚੁੱਕਣ ਦਾ ਮਾਮਲਾ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜੱਥੇਬੰਦੀ 'ਚੋਂ ਕੱਢੇ ਦੋ ਆਗੂ...

ਸੌਦੇਬਾਜ਼ੀ ਕਰਕੇ ਧਰਨਾ ਚੁੱਕਣ ਦਾ ਮਾਮਲਾ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜੱਥੇਬੰਦੀ 'ਚੋਂ ਕੱਢੇ ਦੋ ਆਗੂ...

ਬਲਾਕ ਭੁਨਰਹੇਡ਼ੀ ਦੀ ਵਿਸ਼ੇਸ਼ ਮੀਟਿੰਗ ਗੁਰਮੇਜ ਸਿੰਘ ਦਿੱਤੂਪੁਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

ਬਲਾਕ ਭੁਨਰਹੇਡ਼ੀ ਦੀ ਵਿਸ਼ੇਸ਼ ਮੀਟਿੰਗ ਗੁਰਮੇਜ ਸਿੰਘ ਦਿੱਤੂਪੁਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

Punjab News-ਇਸ ਦੀ ਜਾਂਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਤਿੰਨ ਸੂਬਾ ਆਗੂਆਂ ਨੇ ਕੀਤੀ ਅਤੇ ਉਪਰੋਕਤ ਦੋਵਾਂ ਆਗੂਆਂ ਨੂੰ ਦੋਸ਼ੀ ਪਾਉਣ ਉਪਰੰਤ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਯੂਨੀਅਨ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਪਿਛਲੇ ਦਿਨੀਂ ਬਲਾਕ ਭੁੰਨਰਹੇੜੀ ਦੇ ਪ੍ਰਧਾਨ ਦਵਿੰਦਰ ਸਿੰਘ ਮੰਜਾਲ ਕਲਾਂ ਅਤੇ ਸੁਖਵਿੰਦਰ ਸਿੰਘ ਸਫੇੜਾ ਨੇ ਉਪਰੋਕਤ ਭ੍ਰਿਸ਼ਟ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਜਥੇਬੰਦੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਗੰਭੀਰ ਨੋਟਿਸ ਅੱਜ ਦੀ ਮੀਟਿੰਗ ਵਿੱਚ ਲੈ ਕੇ ਵੱਡੀ ਗਿਣਤੀ ਵਿਚ ਸ਼ਾਮਲ ਕਿਸਾਨਾਂ ਨੇ ਸਹਿਮਤੀ ਦੇ ਕੇ ਉਨ੍ਹਾਂ ਨੂੰ ਯੂਨੀਅਨ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ।

ਹੋਰ ਪੜ੍ਹੋ ...
  • Share this:

ਪਟਿਆਲਾ: ਬਲਾਕ ਭੁਨਰਹੇਡ਼ੀ ਦੀ ਵਿਸ਼ੇਸ਼ ਮੀਟਿੰਗ ਗੁਰਮੇਜ ਸਿੰਘ ਦਿੱਤੂਪੁਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਭੁੰਨਰਹੇੜੀ ਬਲਾਕ ਦੇ ਪ੍ਰਧਾਨ ਦਵਿੰਦਰ ਸਿੰਘ ਮਜਾਲ ਕਲਾਂ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਉਰਫ ਸ਼ਿੰਗਾਰਾ ਸਿੰਘ ਸਪੇੜਾ ਨੂੰ ਯੂਨੀਅਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਉਨ੍ਹਾਂ ਨੂੰ ਇਸ ਲਈ ਖਾਰਜ ਕੀਤਾ ਗਿਆ ਕਿਉਂਕਿ ਜਦੋਂ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਚਲਦਾ ਸੀ, ਉਦੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦੋ ਆਗੂਆਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜੰਗ ਸਿੰਘ ਭਟੇੜੀ ਕਲਾਂ ਅਤੇ ਬਲਾਕ ਪਟਿਆਲਾ ਦੋ ਦੇ ਪ੍ਰਧਾਨ ਗੁਰਧਿਆਨ ਸਿੰਘ ਧੰਨਾ ਨੇ ਸ਼ੰਭੂ ਵਿਖੇ ਕਿਸਾਨਾਂ ਵੱਲੋਂ ਰੋਕੇ ਗਏ ਸਟੋਰ ਨੂੰ ਜੋ ਧਰਨਾ ਲਾ ਕੇ ਬੰਦ ਕੀਤਾ ਹੋਇਆ ਸੀ ਨੂੰ ਸੌਦੇਬਾਜ਼ੀ ਕਰਕੇ ਖੁੱਲ੍ਹਵਾ ਦਿੱਤਾ ਗਿਆ ਸੀ।

ਇਸ ਦੀ ਜਾਂਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਤਿੰਨ ਸੂਬਾ ਆਗੂਆਂ ਨੇ ਕੀਤੀ ਅਤੇ ਉਪਰੋਕਤ ਦੋਵਾਂ ਆਗੂਆਂ ਨੂੰ ਦੋਸ਼ੀ ਪਾਉਣ ਉਪਰੰਤ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਯੂਨੀਅਨ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਪਿਛਲੇ ਦਿਨੀਂ ਬਲਾਕ ਭੁੰਨਰਹੇੜੀ ਦੇ ਪ੍ਰਧਾਨ ਦਵਿੰਦਰ ਸਿੰਘ ਮੰਜਾਲ ਕਲਾਂ ਅਤੇ ਸੁਖਵਿੰਦਰ ਸਿੰਘ ਸਫੇੜਾ ਨੇ ਉਪਰੋਕਤ ਭ੍ਰਿਸ਼ਟ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਜਥੇਬੰਦੀ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਗੰਭੀਰ ਨੋਟਿਸ ਅੱਜ ਦੀ ਮੀਟਿੰਗ ਵਿੱਚ ਲੈ ਕੇ ਵੱਡੀ ਗਿਣਤੀ ਵਿਚ ਸ਼ਾਮਲ ਕਿਸਾਨਾਂ ਨੇ ਸਹਿਮਤੀ ਦੇ ਕੇ ਉਨ੍ਹਾਂ ਨੂੰ ਯੂਨੀਅਨ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ।

ਜਿੱਥੇ ਅੱਜ ਦੀ ਮੀਟਿੰਗ ਵਿੱਚ ਪੁੱਜੇ ਸੂਬਾ ਪ੍ਰਧਾਨ ਡਾ ਦਰਸ਼ਨਪਾਲ ਨੇ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਜਾ ਰਹੇ ਅੰਦੋਲਨ ਵਿਚ ਵੱਖੋ ਵੱਖ ਫੈਸਲਿਆਂ ਨੂੰ ਲਾਗੂ ਕਰਨ ਲਈ ਕਿਹਾ ਉਥੇ ਦਸਿਆ ਅਤੇ ਇਹ ਜਾਣਕਾਰੀ ਵੀ ਦਿੱਤੀ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣੇ ਕੰਮਕਾਰ ਨੂੰ ਵਧਾਉਂਦੇ ਹੋਏ ਅੱਜ 12 ਜ਼ਿਲ੍ਹਿਆਂ ਵਿੱਚ ਫੈਲ ਚੁੱਕੀ ਹੈ। ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਜੋ ਵੀ ਆਗੂਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਯੂਨੀਅਨ ਨੇ ਠੀਕ ਕੀਤਾ ਤਾਂ ਜੋ ਯੂਨੀਅਨ ਵਿਚ ਕੰਮ ਕਰਦੇ ਸਾਰੇ ਹੀ ਆਗੂ ਇਨ੍ਹਾਂ ਮਾੜੀਆਂ ਹਰਕਤਾਂ ਤੋਂ ਸੁਚੇਤ ਰਹਿਣ।

ਬੀਤੇ ਦਿਨ ਹੋਈ ਮੀਟਿੰਗ ਵਿਚ ਸੁਖਵਿੰਦਰ ਸਿੰਘ ਤੁੱਲੇਵਾਲ ਪ੍ਰਧਾਨ ਸਨੌਰ ਬਲਾਕ , ਨਿਸ਼ਾਨ ਸਿੰਘ ਧਰਮਹੇੜੀ ਜਿਲ੍ਹਾ ਜਥੇਬੱਦਕ ਸਕੱਤਰ, ਹਰਭਜਨ ਸਿੰਘ ਚੱਠਾ,ਸੀਨੀਅਰ ਮੀਤ ਪ੍ਰਧਾਨ ਬਲਾਕ ਸਨੌਰ' ਸੁਖਵਿੰਦਰ ਸਿੰਘ ਲਾਲੀ ਜਰਨਲ ਸਕੱਤਰ ਭੁੰਨਰਹੇੜੀ, ਅਵਤਾਰ ਸਿੰਘ ਕੌਰਜੀਵਾਲਾ, ਪ੍ਰਧਾਨ ਪਟਿਆਲਾ ਬਲਾਕ, ਦੀਦਾਰ ਸਿੰਘ ਨੰਬਰਦਾਰ ਹਰੀਗਡ਼੍ਹ ਤੋਂ ਇਲਾਵਾ ਸੁਰਜੀਤ ਸਿੰਘ ਪਰੌਡ਼, ਨਿਰਮਲ ਸਿੰਘ ਮਜਾਲ ਕਲਾਂ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਪਹੁੰਚੇ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਜਿੱਥੇ 750 ਦੇ ਕਰੀਬ ਕਿਸਾਨਾਂ ਨੇ ਦਿੱਲੀ ਮੋਰਚੇ ਵਿੱਚ ਕੁਰਬਾਨੀ ਦਿੱਤੀ ਉਸਦੇ ਸਪੇੜ੍ਹਾ ਪਿੰਡ ਜਿੱਥੇ ਦੋ ਕਿਸਾਨ ਸ਼ਹੀਦ ਹੋਏ ਉੱਥੇ ਵੱਡੀ ਗਿਣਤੀ ਵਿਚ ਕਿਸਾਨ ਜ਼ਖ਼ਮੀ ਹੋਏ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਹਾਦਤ ਨੂੰ ਕਾਇਮ ਰੱਖਦੇ ਹੋਏ ਭ੍ਰਿਸ਼ਟਾਂ ਆਗੂਆਂ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਅੰਦੋਲਨ ਵਿੱਚ ਵੱਧ ਤੋਂ ਵੱਧ ਭੂਮਿਕਾ ਨਿਭਾਈ ਜਾਵ।

Published by:Sukhwinder Singh
First published:

Tags: Agricultural, Patiala, Punjab farmers