ਬੀਜੇਪੀ ਤੇ ਅਕਾਲੀ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ..

News18 Punjabi | News18 Punjab
Updated: June 30, 2020, 7:59 AM IST
share image
ਬੀਜੇਪੀ ਤੇ ਅਕਾਲੀ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ..
ਬੀਜੇਪੀ ਤੇ ਅਕਾਲੀ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ..

  • Share this:
  • Facebook share img
  • Twitter share img
  • Linkedin share img
ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲ ਪੰਜਾਬ ਭਰ ਵਿੱਚ ਕੇਂਦਰ ਦੀ ਬੀ.ਜੇ.ਪੀ. ਦੀ ਸਰਕਾਰ ਤੇ ਉਸ ਦੀ ਭਾਈਵਾਲ ਅਕਾਲੀ ਪਾਰਟੀ ਦੇ ਆਗੂਆਂ ਦੇ ਘਰਾਂ ਦਫਤਰਾਂ ਅੱਗੇ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਆਰਡਨੈਸਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪਟਿਆਲਾ ਵਿੱਚ ਅਕਾਲੀ ਪਾਰਟੀ ਦੇ ਵਧਾਇਕ ਹਰਜਿੰਦਰ ਸਿੰਘ ਚੰਦੂਮਾਜਰਾ ਦੀ ਕੋਠੀ ਅੱਗੇ ਅਤੇ ਸੁਰਜੀਤ ਸਿੰਘ ਰੱਖੜਾ ਦੇ ਦਫਤਰ ਅੱਗੇ ਅਰਥੀ ਅਤੇ ਆਰਡੀਨੈਸ ਦੀਆਂ ਕਾਪੀਆਂ ਸਾੜੀਆਂ ਗਈਆਂ, ਟ੍ਰੈਫਿਕ ਜਾਮ ਕੀਤਾ ਗਿਆ।ਕ੍ਰਾਂਤੀਕਾਰੀ ਯੂਨੀਅਨ ਨੇ 22 ਜੂਨ ਤੋਂ ਲੈ ਕੇ 28 ਜੂਨ ਤੱਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਕੇਂਦਰ ਸਰਕਾਰ ਦੀਆਂ ਇਸ ਕਿਸਾਨ ਵਿਰੋਧੀ ਆਰਡੀਨੈਸ ਦੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਕਿ ਇਹ ਆਰਡੀਨੈਸ ਖੇਤੀ ਅਤੇ ਕਿਸਾਨੀ ਦੀ ਹੋਂਦ ਨੂੰ ਖਤਮ ਕਰ ਦੇਣਗੇ। ਇਨ੍ਹਾਂ ਆਡੀਨੈਸਾਂ ਵਿੱਚ ਦਰਜ਼ ਕੀਤੇ ਖੇਤੀ ਉਪਜ ਤੇ ਵਣਜ ਵਪਾਰ, ਕੀਮਤ ਦੀ ਗਰੰਟੀ, ਖੇਤੀ ਸੇਵਾਵਾਂ, ਜਖੀਰੇਬਾਜੀ ਦੀ ਖੁੱਲ ਦੇ ਨਾਂ ਥੱਲੇ ਜਾਰੀ ਕੀਤੇ ਗਏ ਹਨ। ਜਿਸ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਹਫਤਾ ਭਰ ਸਾੜੀਆਂ ਗਈਆਂ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਲੜੀ ਦੇ ਅੰਤ ਵਜੋਂ ਕੇਂਦਰ ਸਰਕਾਰ ਦੀ ਬੀ.ਜੇ.ਪੀ. ਸਰਕਾਰ ਅਤੇ ਉਸ ਦੇ ਹਮਾਇਤੀ ਅਕਾਲੀ ਪਾਰਟੀ ਦੇ ਕਿਸਾਨ ਵਿਰੋਧੀ ਰੁੱਖ ਤੇ ਖੇਤੀ ਨੂੰ ਤਬਹਾਹ ਕਰਨ ਦਾ ਰੋਲ ਦਿਵਾਉਣ ਕਰਕੇ ਇਹ ਅਰਥੀਆਂ ਫੂਕ ਕੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਆਪਣੇ ਹੱਕ, ਮੌਜੂਦਾ ਰਾਜ ਪ੍ਰਬੰਧ ਖੁੱਲੀ ਮੰਡੀ ਰਾਹੀਂ ਪੈਦਾਵਾਰ ਦੀ ਬਹੁ ਰਾਸ਼ਟਰੀ ਕੰਪਨੀਆਂ ਨੂੰ ਖੁੱਲ ਦੇ ਦਿੱਤੀ ਹੈ।ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਖੁੱਦ ਇਸ ਪ੍ਰਬੰਧ ਦੇ ਆਡਾ ਲੈਣ ਦੇ ਰਾਹ ਤੁਰਨ ਅਤੇ ਆਪਣੀ ਆਮਬੰਦੀ ਦੇ ਜੋਰ ਅਤੇ ਸੰਘਰਸ਼ੀ ਰਾਹ ਪੈ ਕੇ ਕਿਸਾਨ ਖੇਤੀ ਕਿਤੇ ਅਤੇ ਆਪਣੀ ਹੋਂਦ ਨੂੰ ਬਚਾ ਸਕਦਾ ਹੈ। ਕਿਉਂਕਿ ਸਾਡੇ ਦੇਸ਼ ਦਾ ਖੇਤੀ ਆਰਥਿਕ ਪ੍ਰਬੰਧ ਜਿੱਥੇ ਲੋਕਾਂ ਨੂੰ ਜੀਵਤ ਰੱਖਦੇ ਉੱਥੇ ਇਹ ਰੁਜਗਾਰ ਦਾ ਵੱਡਾ ਸਾਧਨ ਹੈ। ਇਸ ਦੇ ਉਲਟ ਕਿਸਾਨੀ ਸਮੱਸਿਆ ਹੱਲ ਕਰਨ ਦੀ ਬਜਾਏ ਬਹੁ ਰਾਸ਼ਟਰੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਾ ਰਹੀ ਹੈ।ਇਸ ਅਰਥੀ ਫੂਕ ਰੋਸ ਪ੍ਰਦਰਸ਼ਨ ਵਿੱਚ ਜਿਲੇ ਵਿੱਚੋਂ ਵੱਡੀ ਗਿਣਤੀ ਕਿਸਾਨ ਹਾਜ਼ਰ ਹੋਏ ਜਿਲੇ ਦੇ ਮੁੱਖ ਆਗੂਆਂ ਨੇ ਅਗਵਾਈ ਕੀਤੀ ਜਿਨਾਂ ਵਿੱਚ ਜਿਲਾ ਪ੍ਰਧਾਨ ਜੰਗ ਸਿੰਘ ਭਟੇੜੀ, ਜਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ, ਜਿਲਾ ਪ੍ਰੈਸ ਸਕੱਤਰ ਨਿਰਮਲ ਸਿੰਘ ਲਚਕਾਣੀ, ਸੀਨੀਅਰ ਆਗੂ ਅਵਤਾਰ ਸਿੰਘ ਕੌਰਜੀਵਾਲਾ, ਸਨੌਰ ਬਲਾਕ ਦਾ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ, ਸਮਾਣਾ ਬਲਾਕ ਦੇ ਪ੍ਰਧਾਨ ਟੇਕ ਸਿੰਘ ਅਸਰਪੁਰ, ਦੇਵੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ, ਪਟਿਆਲਾ ਬਲਾਕ ਦੇ ਪ੍ਰਧਾਨ ਧੰਨਾ ਸਿੰਘ ਸਿਉਣਾ, ਸ਼ੇਰ ਸਿੰਘ ਸਿੱਧੂਪੁਰ, ਭਾਦਸੋਂ ਬਲਾਕ ਦੇ ਆਗੂ ਗੁਰਦਰਸ਼ਨ ਸਿੰਘ ਦਿੱਤੂਪੁਰ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਅਗਵਾਈ ਕੀਤੀ।
First published: June 30, 2020, 7:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading