Home /News /punjab /

ਕੌਮੀ ਮੁੱਕੇਬਾਜ਼ੀ ਮੁਕਾਬਲਿਆਂ ਚ 5 ਵਾਰ ਦਾ ਤਗਮਾ ਜੇਤੂ ਖਿਡਾਰੀ ਚੜਿਆ ‘ਚਿੱਟੇ’ ਦੀ ਭੇਂਟ

ਕੌਮੀ ਮੁੱਕੇਬਾਜ਼ੀ ਮੁਕਾਬਲਿਆਂ ਚ 5 ਵਾਰ ਦਾ ਤਗਮਾ ਜੇਤੂ ਖਿਡਾਰੀ ਚੜਿਆ ‘ਚਿੱਟੇ’ ਦੀ ਭੇਂਟ

ਮ੍ਰਿਤਕ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ ਦੀ ਫਾਈਲ ਫੋਟੋ।

ਮ੍ਰਿਤਕ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ ਦੀ ਫਾਈਲ ਫੋਟੋ।

Drug Death: ਨਸ਼ਿਆਂ ਦੇ ਖਾਤਮੇ ਨੂੰ ਪਹਿਲੀ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਕਰੀਬ ਚਾਰ ਮਹੀਨਿਆਂ ਬਾਅਦ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ (Talwandi Sabo News) ਵਿੱਚ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਦਾ ਤਗਮਾ ਜੇਤੂ ਖਿਡਾਰੀ ‘ਚਿੱਟੇ’ ਦੀ ਭੇਂਟ (Death Due to Drug) ਚੜ ਗਿਆ।

ਹੋਰ ਪੜ੍ਹੋ ...
 • Share this:
  ਮੁਨੀਸ਼ ਗਰਗ

  ਤਲਵੰਡੀ ਸਾਬੋ: Drug Death: ਨਸ਼ਿਆਂ ਦੇ ਖਾਤਮੇ ਨੂੰ ਪਹਿਲੀ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਕਰੀਬ ਚਾਰ ਮਹੀਨਿਆਂ ਬਾਅਦ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ (Talwandi Sabo News) ਵਿੱਚ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਦਾ ਤਗਮਾ ਜੇਤੂ ਖਿਡਾਰੀ ‘ਚਿੱਟੇ’ ਦੀ ਭੇਂਟ (Death Due to Drug) ਚੜ ਗਿਆ।

  ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ।ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਜਿੱਥੇ ਉਸਨੇ 5 ਤਗਮੇ ਆਪਣੇ ਨਾਂ ਕੀਤੇ ਸਨ, ਉੱਥੇ ਉਹ ਦੋ ਵਾਰ ਗੋਲਡ ਮੈਡਲ ਜਿੱਤ ਚੁੱਕਾ ਸੀ। ਬਾਕਸਿੰਗ ਕੋਚ ਹਰਦੀਪ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਸੀ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ ਤੇ ਉਸਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ ਤੇ ਪੈਦੇ ਰਜਬਾਹੇ ਦੇ ਇੱਕ ਕਿਨਾਰੇ ਖੇਤਾਂ ਵਿੱਚੋਂ ਉਸਦੀ ਲਾਸ਼ (Wrestler Kuldeep Singh Death) ਬਰਾਮਦ ਹੋਈ।

  ਅੱਖੀਂ ਦੇਖਣ ਵਾਲਿਆਂ ਅਨੁਸਾਰ ਉਸ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਉਸਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀ ਕੀਤਾ ਕਿਉਂਕਿ ਉਨਾਂ ਮੁਤਾਬਿਕ ਉਹ ‘ਚਿੱਟੇ’ ਦਾ ਆਦੀ ਨਹੀ ਸੀ।ਉੱਧਰ ਖਿਡਾਰੀ ਦੀ ਦੇਹ ਨੂੰ ਤੁਰੰਤ ਐਂਬੂਲੈਂਸ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਕਤ ਖਬਰ ਅੱਗ ਵਾਂਗ ਖਿਡਾਰੀਆਂ ਵਿੱਚ ਫੈਲ ਗਈ।

  ਸਿਵਲ ਹਸਪਤਾਲ ਸ਼ਾਮ ਸਮੇਂ ਇਕੱਤਰ ਵੱਡੀ ਗਿਣਤੀ ਖਿਡਾਰੀਆਂ ਨੇ ਕਥਿਤ ਦੋਸ਼ ਲਾਏ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ‘ਚਿੱਟਾ’ ਜ਼ੋਰ ਸ਼ੋਰ ਨਾਲ ਵਿਕ ਰਿਹੈ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੈ, ਕਈ ਖਿਡਾਰੀ ਇਸ ਮੌਕੇ ਭੁੱਬਾਂ ਮਾਰ ਰੋਂਦੇ ਦਿਖਾਈ ਦਿੱਤੇ।

  ਉੱਧਰ ਧਰਮਵੀਰ ਸਿੰਘ ਐੱਸ.ਆਈ ਦੀ ਅਗਵਾਈ ਚ ਪੁੱਜੀ ਪੁਲਿਸ ਟੀਮ ਨੇ ਮੁਢਲੀ ਪ੍ਰਕ੍ਰਿਆ ਆਰੰਭ ਦਿੱਤੀ ਹੈ।ਉਨਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।ਦੂਜੇ ਪਾਸੇ ਕੌਮੀ ਪੱਧਰ ਦੇ ਖਿਡਾਰੀ ਦੀ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
  Published by:Krishan Sharma
  First published:

  Tags: Bathinda, Crime news, Drug deaths in Punjab, Drug Mafia, Sports

  ਅਗਲੀ ਖਬਰ