ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣ

News18 Punjabi | News18 Punjab
Updated: February 23, 2021, 8:06 PM IST
share image
ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣ
ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣ (file photo)

  • Share this:
  • Facebook share img
  • Twitter share img
  • Linkedin share img
ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਕੁਸੁਮ ਦੀ ਕੌਮੀ ਬਹਾਦਰੀ ਅਵਾਰਡ ਲਈ ਚੋਣ ਕੀਤੀ ਗਈ ਹੈ।  ਪਿਛਲੇ ਸਾਲ ਲੁੱਟ ਖੋਹ ਦੀ ਵਾਰਦਾਤ ਨੂੰ ਅਸਫ਼ਲ ਬਣਾਉਣ ਲਈ 15 ਸਾਲਾ ਕੁਸੁਮ ਦੀ ਬਹਾਦਰੀ ਨੂੰ ਮਾਨਤਾ ਦੇਣ ਲਈ ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਕੌਮੀ ਬਹਾਦਰੀ ਐਵਾਰਡ ਲਈ ਕੁਸੁਮ ਨੂੰ ਚੁਣਿਆ ਗਿਆ ਹੈ।

ਇਸ ਵਿਲੱਖਣ ਕੌਮੀ ਬਹਾਦਰੀ ਐਵਾਰਡ ਲਈ ਕੁਸੁਮ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੁਸੁਮ ਦੇ ਇਸ ਬਹਾਦਰੀ ਭਰੇ ਕਾਰਨਾਮੇ ’ਤੇ ਪੂਰੇ ਸ਼ਹਿਰ ਨੂੰ ਮਾਣ ਹੈ ਅਤੇ ਕੁਸੁਮ ਦੂਸਰੀਆਂ ਲੜਕੀਆਂ ਲਈ ਇਕ ਪ੍ਰੇਰਣਾ ਸਰੋਤ ਵਜੋਂ ਉਭਰ ਕੇ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅਸਫ਼ਲ ਬਣਾਉਣ ਲਈ ਦਿਖਾਈ ਗਈ ਹਿੰਮਤ ਤੇ ਹੌਸਲੇ ਦੀ ਸ਼ਲਾਘਾ ਕਰਦਿਆਂ ਪਿਛਲੇ ਸਾਲ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਿਸ  ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਸੁਮ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਸੁਮ ਲਾਲਾ ਜਗਤ ਨਰਾਇਣ ਡੀ.ਏ.ਵੀ.ਮਾਡਲ ਸਕੂਲ ਵਿਖੇ 8ਵੀਂ ਜਮਾਤ ਦੀ ਵਿਦਿਆਰਥਣ ਸੀ , ਜਿਸ ਨੇ 30 ਅਗਸਤ 2020 ਨੂੰ ਪੂਰੇ ਹੌਸਲੇ ਨਾਲ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਗਿਆ ਸੀ, ਜਿਹੜਾ ਕਿ ਉਸ ਦੇ ਭਰਾ ਵਲੋਂ ਆਨਲਾਈਨ ਕਲਾਸਾਂ ਲਗਾਉਣ ਲਈ ਦਿੱਤਾ ਗਿਆ ਸੀ। ਲੁਟੇਰਿਆਂ ਵਲੋਂ ਕੁਸੁਮ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਦੀ ਬਾਂਹ ’ਤੇ ਡੂੰਘੀ ਸੱਟ ਮਾਰੀ ਗਈ ਸੀ। ਕੁਸੁਮ ਵਲੋਂ ਗੰਭੀਰ ਸੱਟ ਲੱਗਣ ਦੇ ਬਾਵਜੂਦ ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਪੰਜਾਬ ਸਰਕਾਰ ਦੀ ਤਰਫੋਂ ਕੁਸੁਮ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਿਆ ਗਿਆ, ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਵੇਂ ਮੋਬਾਇਲ ਫੋਨ ਤੋਂ ਇਲਾਵਾ 50,000 ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀ.ਏ.ਪੀ.ਫਲਾਈ ਓਵਰ ਹੇਠਾਂ ਕੁੁਸੁਮ ਨੂੰ ਇਕ ਗ੍ਰਾਫਿਟੀ ਵੀ ਸਮਰਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਹਾਦਰ ਕੁਸੁਮ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ ਤਹਿਤ ਬਰਾਂਚ ਅੰਬੈਸਡਰ ਬਣਾਉਣ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੌਮੀ ਬਹਾਦਰੀ ਐਵਾਰਡ ਲਈ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਕੁਸੁਮ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ , ਜਿਸ ਨੂੰ ਹੁਣ ਇੰਡੀਅਨ ਚਾਈਲਡ ਵੈਲਫੇਅਰ ਕੌਂਸਲ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦਾ ਇਹ ਸ਼ਾਨਦਾਰ ਐਵਾਰਡ ਉਸ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰ ਪੱਧਰ ’ਤੇ ਹੋਣ ਵਾਲੀਆਂ ਗਤੀਵਿਧੀਆਂ ਦੌਰਾਨ ਪ੍ਰਦਾਨ ਕੀਤਾ ਜਾਵੇਗਾ।
Published by: Ashish Sharma
First published: February 23, 2021, 8:01 PM IST
ਹੋਰ ਪੜ੍ਹੋ
ਅਗਲੀ ਖ਼ਬਰ