ਝੁੱਗੀ ਵਿੱਚ ਰਹਿਣ ਵਾਲੀ ਔਰਤ ਨੂੰ ਮਿਲੀ ਪੰਚਾਇਤ 'ਚ ਥਾਂ

  • Share this:
    ਸੂਬੇ ਭਰ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਹਰ ਪਿੰਡ ਚ ਆਪਣੀ ਪੰਚਾਈਤ ਚੁਣਨ ਲਈ ਜਿੱਦੋ-ਜਹਿਦ ਹੋ ਰਹੀ ਹੈ। ਉਥੇ ਹੀ ਜਲੰਧਰ ਦੇ ਪਿੰਡ ਕੰਗ ਸਾਬੂ ਪੰਚਾਇਤ ਦੇ ਸੱਤ ਵਾਰਡਾਂ ਵਿੱਚੋਂ ਪੰਜ ਨੰਬਰ ਵਾਰਡ ਦੀ 'ਪੰਚ' ਝੁੱਗੀ ਵਿੱਚ ਰਹਿਣ ਵਾਲੀ ਔਰਤ ਬਣੀ ਹੈ। 40 ਸਾਲ ਦੀ ਸੰਧਿਆ 1999 ਤੋਂ ਜਲੰਧਰ-ਨਕੋਦਰ ਹਾਈਵੇ 'ਤੇ ਬਣੀ ਝੁੱਗੀਆਂ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਇਸ ਵਾਰਡ ਦੀਆਂ ਕੁੱਲ 250 ਵੋਟਾਂ ਵਿੱਚੋਂ 200 ਝੁੱਗੀ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਹਨ। ਸੰਧਿਆ ਦੇ ਪੰਚ ਬਣਨ ਦੀ ਕਹਾਣੀ ਇੰਨੀ ਸੌਖੀ ਨਹੀਂ ਹੈ। ਹਰ ਵਾਰ ਪਿੰਡ ਦੇ ਲੋਕ ਝੁੱਗੀ ਵਾਲਿਆਂ ਦੀ ਨੁਮਾਇੰਦਗੀ ਕਰਦੇ ਸਨ ਪਰ ਇਸ ਵਾਰ ਉਨ੍ਹਾਂ ਨੇ ਸੱਤਾ ਵਿੱਚ ਆ ਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਝੁੱਗੀ ਵਾਲਿਆਂ ਨੇ ਪਹਿਲੀ ਵਾਰ ਆਪਣਾ ਉਮੀਦਵਾਰ ਝੁੱਗੀ ਵਿੱਚ ਰਹਿਣ ਵਾਲੀ ਸੰਧਿਆ ਨੂੰ ਬਣਾਇਆ ਅਤੇ ਉਹ ਸਰਬਸੰਮਤੀ ਨਾਲ ਪੰਚ ਬਣ ਗਈ।

    ਸੰਧਿਆ 'ਤੇ ਕਈ ਵਾਰ ਕਾਗ਼ਜ਼ ਵਾਪਸ ਲਏ ਜਾਣ ਦਾ ਦਬਾਅ ਬਣਾਇਆ ਗਿਆ ਪਰ ਝੁੱਗੀ ਵਾਲੇ ਸਾਰੇ ਸੰਧਿਆ ਦੇ ਨਾਲ ਸਨ। ਲੋਕਾਂ ਦੇ ਸਾਥ ਨਾਲ ਸੰਧਿਆ ਨੇ ਉਹ ਕਰ ਵਿਖਾਇਆ ਜਿਸ ਬਾਰੇ ਸ਼ਾਇਦ ਸੋਚਣਾ ਵੀ ਔਖਾ ਲੱਗਦਾ ਹੈ।
    First published: