• Home
  • »
  • News
  • »
  • punjab
  • »
  • LAKHA SIDHANA ARRIVES AT BATHINDA RALLY ARREST A MAJOR CHALLENGE FOR DELHI POLICE

ਬਠਿੰਡਾ ਰੈਲੀ 'ਚ ਪਹੁੰਚਿਆ ਲੱਖਾ ਸਿਧਾਣਾ, ਦਿੱਲੀ ਪੁਲਿਸ ਲਈ ਗ੍ਰਿਫਤਾਰੀ ਬਣੀ ਵੱਡੀ ਚੁਣੌਤੀ

ਬਠਿੰਡਾ ਰੈਲੀ 'ਚ ਪਹੁੰਚਿਆ ਲੱਖਾ ਸਿਧਾਣਾ, ਦਿੱਲੀ ਪੁਲਿਸ ਲਈ ਗ੍ਰਿਫਤਾਰੀ ਬਣੀ ਚੁਣੌਤੀ

ਬਠਿੰਡਾ ਰੈਲੀ 'ਚ ਪਹੁੰਚਿਆ ਲੱਖਾ ਸਿਧਾਣਾ, ਦਿੱਲੀ ਪੁਲਿਸ ਲਈ ਗ੍ਰਿਫਤਾਰੀ ਬਣੀ ਚੁਣੌਤੀ

  • Share this:
    ਲੱਖਾ ਸਿਧਾਣਾ ਬਠਿੰਡਾ ਰੈਲੀ 'ਚ ਪਹੁੰਚ ਗਿਆ। ਲੱਖੇ ਸਿਧਾਣੇ ਨੇ ਪਹਿਲਾਂ ਹੀ ਰੈਲੀ ਵਿਚ ਪਹੁੰਚਣ ਦਾ ਐਲਾਨ ਕੀਤਾ ਸੀ। ਦਿੱਲੀ ਪੁਲਿਸ ਨੇ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਮਾਮਲੇ ਵਿਚ ਲੱਖੇ ਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਅਜਿਹੇ ਵੀ ਸਵਾਲ ਉਠ ਰਹੇ ਹਨ ਕਿ ਦਿੱਲੀ ਪੁਲਿਸ ਲੱਖੇ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਹੋਵੇਗੀ।


    ਉਂਝ, ਰੈਲੀ ਵਿਚ ਵੱਡਾ ਇਕੱਠ ਹੋਣ ਕਾਰਨ ਦਿੱਲੀ ਪੁਲਿਸ ਲਈ ਗ੍ਰਿਫਤਾਰੀ ਵੱਡੀ ਚੁਣੌਤੀ ਬਣ ਗਈ ਹੈ। ਅਸਲ ਵਿਚ ਲੱਖਾ ਸਿਧਾਣਾ ਵੱਲੋਂ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ ’ਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ ਹੋ ਰਹੇ ਹਨ।

    ਉਧਰ, ਇਹ ਵੀ ਚਰਚਾ ਹੈ ਕਿ ਲਾਲ ਕਿਲੇ ’ਤੇ ਵਾਪਰੀ ਘਟਨਾ ਸਬੰਧੀ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ। ਬੇਸ਼ੱਕ ਇਸ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦਿੱਲੀ ਪੁਲਿਸ ਨੇ ਕੋਈ ਰਾਬਤਾ ਨਹੀਂ ਕੀਤਾ ਪਰ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਦਿੱਲੀ ਪੁਲਿਸ ਦਾ ਖੁਫੀਆ ਤੰਤਰ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਸਰਗਰਮ ਹੈ।

    ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਹੈ। ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਸੋਸ਼ਲ ਮੀਡੀਆ ਉੱਪਰ ਚੁਣੌਤੀ ਦਿੱਤੀ ਸੀ ਕਿ ਉਹ 23 ਫ਼ਰਵਰੀ ਨੂੰ ਬਠਿੰਡਾ ਦੇ ਮਹਿਰਾਜ ’ਚ ਰੈਲੀ ਕਰਨ ਵਾਲਾ ਹੈ।
    Published by:Gurwinder Singh
    First published: