ਲੱਖਾ ਸਿਧਾਣਾ ਨੇ ਸੁਰਜੀਤ ਪਾਤਰ ਨੂੰ ਦੋ-ਟੁੱਕ ਕਿਹਾ, 'ਪੰਜਾਬੀ ਭਾਸ਼ਾ ਲਈ ਕੰਮ ਕਰੋ, ਸਿਰਫ਼ ਬੰਦ ਦਰਵਾਜ਼ਿਆਂ ਅੰਦਰ ਕਾਨਫਰੰਸਾਂ ਕਰਕੇ ਕੁੱਝ ਨਹੀਂ ਹੋਣਾ'

Damanjeet Kaur
Updated: January 10, 2019, 7:04 PM IST
ਲੱਖਾ ਸਿਧਾਣਾ ਨੇ ਸੁਰਜੀਤ ਪਾਤਰ ਨੂੰ ਦੋ-ਟੁੱਕ ਕਿਹਾ, 'ਪੰਜਾਬੀ ਭਾਸ਼ਾ ਲਈ ਕੰਮ ਕਰੋ, ਸਿਰਫ਼ ਬੰਦ ਦਰਵਾਜ਼ਿਆਂ ਅੰਦਰ ਕਾਨਫਰੰਸਾਂ ਕਰਕੇ ਕੁੱਝ ਨਹੀਂ ਹੋਣਾ'
ਸੁਰਜੀਤ ਪਾਤਰ ਤੇ ਲੱਖਾ ਸਿਧਾਣਾ
Damanjeet Kaur
Updated: January 10, 2019, 7:04 PM IST
ਲੱਖਾ ਸਿਧਾਣਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਉਸਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਹਮੇਸ਼ਾ ਅੱਗੇ ਹੋ ਕੇ ਬੋਲਿਆ ਹੈ। ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ ਪੰਜਾਬੀ ਸਾਹਿਤ ਕਾਨਫਰੰਸ ਵਿੱਚ ਅਚਾਨਕ ਲੱਖਾ ਸਿਧਾਣਾ ਨੇ ਪਹੁੰਚ ਕੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਵਕਤ ਉੱਥੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐਸ ਘੁੰਮਣ, ਕਵੀ ਸੁਰਜੀਤ ਪਾਤਰ ਵੀ ਮੌਜੂਦ ਸਨ। ਲੱਖਾ ਸਿਧਾਣਾ ਨੇ ਕਿਹਾ ਕਿ ਅੱਜ ਇਹ ਕਾਨਫਰੰਸ ਸਾਡੀ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆਂ ਵਿੱਚ ਪ੍ਰਫੁਲਿੱਤ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਸਿਰਫ਼ ਦੋ ਯੂਨੀਵਰਸਿਟੀਆਂ ਹਨ ਜੋ ਭਾਸ਼ਾ ਤੇ ਹਨ, ਇੱਕ ਇਜ਼ਰਾਇਲ ਦੀ ਤੇ ਦੂਜੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ... ਪਰ ਕੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਕਰਨ ਪ੍ਰਤੀ ਕੀਤੇ ਆਪਣੇ ਵਾਅਦਿਆਂ ਉੱਤੇ ਖਰੀ ਉਤਰ ਰਹੀ ਹੈ?

ਲੱਖਾ ਸਿਧਾਣਾ ਨੇ ਵੀਸੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਕੋਈ ਰਸੀਦ ਲੈਣੀ ਹੋਵੇ ਉਹ ਵੀ ਅੰਗਰੇਜ਼ੀ ਵਿੱਚ, ਯੂਨੀਵਰਸਿਟੀ ਵਿੱਚ ਜਿੰਨੇ ਵੀ ਬੋਰਡ ਲੱਗੇ ਹਨ ਉਹ ਵੀ ਅੰਗਰੇਜ਼ੀ ਵਿੱਚ ਹਨ, ਅਜਿਹਾ ਕਿਉਂ ਹੈ? ਉਨ੍ਹਾਂ ਕਿਹਾ ਕਿ ਅਸੀਂ ਗੱਲਾਂ ਵੱਡੀਆਂ-ਵੱਡੀਆਂ ਕਰ ਰਹੇ ਹਾ, ਪਰ ਜ਼ਮੀਨੀ ਪੱਧਰ ਤੇ ਪੰਜਾਬੀ ਭਾਸ਼ਾ ਲਈ ਕੁੱਝ ਨਹੀਂ ਕਰ ਰਹੇ।  ਉਨ੍ਹਾਂ ਸੁਰਜੀਤ ਪਾਤਰ ਨੂੰ ਕਿਹਾ ਕਿ ਤੁਸੀਂ ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਹੋ ਪਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਦਾ ਬੁਰਾ ਹਾਲ ਹੈ, ਪੰਜਾਬੀ ਬੋਲਣ ਤੇ ਪਾਬੰਦੀ ਹੈ ਤੇ ਤੁਸੀਂ ਸਰਕਾਰ ਕੋਲ ਇਹ ਮੁੱਦਾ ਚੁੱਕ ਸਕਦੇ ਹੋ, ਪਰ ਤੁਸੀਂ ਇਸ ਤੇ ਕੰਮ ਨਹੀਂ ਕਰ ਰਹੇ। ਲੱਖਾ ਸਿਧਾਣਾ ਸਿੱਧਾ ਕਿਹਾ ਕਿ ਜੇ ਪੰਜਾਬੀ ਜ਼ੁਬਾਨ ਲਈ ਸੱਚੀਂ ਵਿੱਚ ਕੰਮ ਕਰਨਾ ਹੈ ਤਾਂ ਬੰਦ ਦਰਵਾਜ਼ਿਆਂ ਅੰਦਰ ਕਾਨਫਰੰਸਾਂ ਕਰਨ ਨਾਲ ਕੁੱਝ ਨਹੀਂ ਹੋਣਾ।

First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ