Home /News /punjab /

ਮੁਹਾਲੀ : ਸਰਕਾਰੀ ਸਕੂਲ ਦੇ 21 ਵਿਦਿਆਰਥੀ ਆਏ ਕਰੋੋਨਾ ਪਾਜ਼ਿਟਿਵ, 10 ਦਿਨਾਂ ਲਈ ਕਲਾਸਾਂ ਬੰਦ

ਮੁਹਾਲੀ : ਸਰਕਾਰੀ ਸਕੂਲ ਦੇ 21 ਵਿਦਿਆਰਥੀ ਆਏ ਕਰੋੋਨਾ ਪਾਜ਼ਿਟਿਵ, 10 ਦਿਨਾਂ ਲਈ ਕਲਾਸਾਂ ਬੰਦ

ਮੁਹਾਲੀ : ਸਰਕਾਰੀ ਸਕੂਲ ਦੇ 21 ਵਿਦਿਆਰਥੀ ਆਏ ਕਰੋੋਨਾ ਪਾਜ਼ਿਟਿਵ, ਕਲਾਸਾਂ ਕੀਤੀਆਂ ਬੰਦ (ਸੰਕੇਤਕ ਫੋਟੋ)

ਮੁਹਾਲੀ : ਸਰਕਾਰੀ ਸਕੂਲ ਦੇ 21 ਵਿਦਿਆਰਥੀ ਆਏ ਕਰੋੋਨਾ ਪਾਜ਼ਿਟਿਵ, ਕਲਾਸਾਂ ਕੀਤੀਆਂ ਬੰਦ (ਸੰਕੇਤਕ ਫੋਟੋ)

ਲਾਲੜੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ 21 ਵਿਦਿਆਰਥੀਆਂ ਦੀ ਕੋਵਿਡ-19 ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ। ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ ਦਸ ਦਿਨਾਂ ਲਈ ਕਲਾਸਾਂ ਬੰਦ ਕਰਨ ਲਈ ਕਿਹਾ ਗਿਆ ਹੈ।

ਹੋਰ ਪੜ੍ਹੋ ...
 • Share this:
  ਮੁਹਾਲੀ : ਬੀਤੇ ਦਿਨ ਲਾਲੜੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ 21 ਵਿਦਿਆਰਥੀ ਕੋਵਿਡ-19 ਪਾਜ਼ੀਟਿਵ ਪਾਏ ਗਏ। ਜਿਸ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਨੂੰ ਦਸ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਜਦਕਿ ਸਕੂਲ ਸਟਾਫ ਤੇ ਸਾਰੇ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।  ਦੱਸ ਦੇਈਏ ਕਿ ਮੰਗਲਵਾਰ ਨੂੰ ਪੰਜ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਤਾਂ ਸਿਹਤ ਅਧਿਕਾਰੀਆਂ ਵੱਲੋਂ ਲਏ ਹੋਰ ਸੈਂਪਲ ਵਿੱਚ 16 ਹੋਰ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ।

  ਵਿਦਿਆਰਥੀਆਂ ਦੀ ਕੋਵਿਡ-19 ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ। ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ ਦਸ ਦਿਨਾਂ ਲਈ ਕਲਾਸਾਂ ਬੰਦ ਕਰਨ ਲਈ ਕਿਹਾ ਗਿਆ ਹੈ।

  ਇਸ ਦੌਰਾਨ, ਬੁੱਧਵਾਰ ਨੂੰ ਮੋਹਾਲੀ ਵਿੱਚ 133 ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ। ਕੁੱਲ 491 ਸ਼ਹਿਰੀ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ ਜਦਕਿ 27 ਮਰੀਜ਼ ਪੇਂਡੂ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ। ਕੁੱਲ ਤਿੰਨ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ। ਜ਼ਿਲ੍ਹੇ ਵਿੱਚ ਕੁੱਲ 97,889 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਸੰਕਰਮਣ ਕਾਰਨ ਕੁੱਲ 1,159 ਮੌਤਾਂ ਹੋਈਆਂ ਹਨ।
  Published by:Sukhwinder Singh
  First published:

  Tags: Ccoronavirus, COVID-19, Government School, Mohali

  ਅਗਲੀ ਖਬਰ