
ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਦੁਸ਼ਮਣ: ਬਾਦਲ (ਫਾਇਲ ਫੋਟੋ)
Chetan Bhura
ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਅੱਜ ਵੀ ਆਪਣੇ ਹਲਕੇ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕੀਤਾ ਅਤੇ ਕਿਹਾ ਸਿਰਫ ਅਕਾਲੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਹਨ। ਉਨ੍ਹਾਂ ਬੀਜੇਪੀ ਗੱਠਜੋੜ ਵਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਉਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਰੁਪਏ ਖਰਚਣ ਦੀ ਬਜਾਏ ਸੂਬੇ ਦੀ ਰਾਜਧਾਨੀ ਦੇਣ ਦੀ ਗੱਲ ਕਰੋ ਅਤੇ ਵੱਡੇ ਮਸਲੇ ਰੱਖੋ।
ਪ੍ਰਕਾਸ਼ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਉਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਮੈਨੂੰ ਫ਼ਕਰ ਹੈ ਕਿ ਮੈਂ ਦੇਸ਼ ਦਾ ਪਹਿਲਾ ਵਿਅਕਤੀ ਹਾਂ ਜਿਸ ਨੂੰ ਲੰਮਾ ਸਮਾਂ ਇਕੋ ਹਲ਼ਕੇ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਜਦੋਂ ਵੀ ਮੁੱਖ ਮੰਤਰੀ ਬਣਿਆ, ਇਸ ਹਲ਼ਕੇ ਦੇ ਲੋਕਾਂ ਦੇ ਪਿਆਰ ਸਦਕਾ ਬਣਿਆ।
ਇਸ ਵਾਰ ਵੀ ਪਾਰਟੀ ਨੇ ਮੇਰੀ ਡਿਊਟੀ ਲਾਈ ਹੈ।ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਵੀ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਗੱਠਜੋੜ ਵੱਲੋਂ ਐਲਾਨੇ ਮੈਨੀਫੈਸਟੋ ਬਾਰੇ ਕਿਹਾ ਕਿ ਅਸੀਂ ਤਾਂ 6 ਹਜਾਰ ਕਰੋੜ ਟਿਊਬਵੈੱਲਾ ਦੇ ਬਿੱਲ ਮਾਫ ਕੀਤੇ ਹਨ। ਉਨ੍ਹਾਂ ਕਿਹਾ ਕਿ ਪੈਸੇ ਖਰਚਣ ਦੀ ਬਜਾਏ ਸੂਬੇ ਦੀ ਰਾਜਧਾਨੀ ਦੀ ਗੱਲ ਕਰਨ ਅਤੇ ਸੂਬੇ ਦੇ ਪਾਣੀਆਂ ਅਤੇ ਗੰਭੀਰ ਮਸਲਿਆਂ ਦੀ ਗੱਲ ਹੋਵੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।