ਮਲੌਟ : ਵਿਧਾਨ ਸਭਾ ਚੋਣਾਂ ਵਿਚ ਅਮਨ ਸ਼ਾਂਤੀ ਅਤੇ ਬਿਨਾਂ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਸਬ ਡਵੀਜਨ ਮਲੌਟ ਪੰਜਾਬ ਪੁਲਿਸ ਵਲੋਂ ਪੌਰਾਮਿਲਟਰੀ ਫੋਰਸ ਟੁਕੜੀਆਂ ਵਲੋਂ ਮਲੌਟ ਅਤੇ ਹਲਕਾਂ ਲੰਬੀ ਵਿਚ ਇਕ ਫੈਲੈਗ ਮਾਰਚ ਕੱਢਿਆ ਗਿਆ । ਇਸ ਵਿਧਾਨ ਸਭਾ ਦੀਆ ਚੋਣਾਂ ਵਿਚ ਅਹਿਮ ਹਲਕਾਂ ਲੰਬੀ ਅਤੇ ਮਲੌਟ ਹਲ਼ਕੇ ਵਿਚ ਅਮਨ ਸ਼ਾਂਤੀ ਬਣਾਏ ਰੱਖਣ ਅਤੇ ਵੋਟਰਾ ਨੂੰ ਬਿਨਾਂ ਡਰ ਭਹ ਦੇ ਵੋਟ ਦਾ ਇਸਤੇਮਾਲ ਕਰਨ ਦੇ ਮਕਸਦ ਨਾਲ ਮਲੌਟ ਸਬ ਡਵੀਜਨ ਦੇ ਉਪ ਕਪਤਾਨ ਜਸਪਾਲ ਸਿੰਘ ਢਿਲੋਂ ਅਗਵਾਈ ਵਿਚ ਅਲੱਗ ਅਲੱਗ ਥਾਣਿਆਂ ਦੇ ਮੁਖੀਆਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਸਮੇਤ ਪੌਰਾਮਿਲਟਰੀ ਫੋਰਸ ਟੁਕੜੀਆਂ ਵਲੋਂ ਮਲੌਟ ਸ਼ਹਿਰ ਅਤੇ ਹਲਕਾਂ ਲੰਬੀ ਅਤੇ ਹਲਕਾਂ ਮਲੌਟ ਦੇ ਪਿੰਡਾਂ ਵਿਚ ਇਕ ਵਸੇਸ਼ ਫੈਲੈਗ ਮਾਰਚ ਕੱਢਿਆ ਗਿਆ ।
ਇਸ ਮੌਕੇ ਉਪ ਕਪਤਾਨ ਜਸਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਇਨਾ ਚੋਣਾਂ ਵਿਚ ਕਿਸੇ ਵੀ ਗਲਤ ਅਨਸਰ ਨੂੰ ਉੱਠਣ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਿਲਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ ਹੈਠ ਇਨ੍ਹਾਂ ਵੋਟਾਂ ਵਿਚ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਵਲੋਂ ਪੌਰਾਮਿਲਟਰੀ ਫੋਰਸ ਦੀਆ ਟੁਕੜੀਆਂ ਸਮੇਤ ਫਲਾਇੰਗ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਹਲਕਿਆਂ ਨਾਲ ਲਗਦੇ ਹਰਿਆਣਾ ਰਾਜਸਥਾਨ ਦੀਆ ਸਰਹੱਦ ਤੇ 17 ਵਸੇਸ਼ ਨਾਕੇ ਲਾਏ ਗਏ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Goa-assembly-elections-2022, Punjab Election 2022