• Home
 • »
 • News
 • »
 • punjab
 • »
 • LARGE QUANTITY OF DRUGS SEIZED FROM WANTED ACCUSED IN MURDER CASE IN JALANDHAR

ਜਲੰਧਰ : ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋਂ ਭਾਰੀ ਮਾਤਰਾ 'ਚ ਨਸ਼ਾ ਬਰਮਾਦ

ਜਾਣਕਾਰੀ ਦਿੰਦੇ ਹੋਏ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਕਵੰਲਪ੍ਰੀਤ ਸਿੰਘ ਚਾਹਲ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲ ਪਦਾਰਥ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਕਵੰਲਪ੍ਰੀਤ ਸਿੰਘ ਚਾਹਲ।

 • Share this:
  ਚੰਡੀਗੜ੍ਹ : ਜਿਲ੍ਹਾ ਜਲੰਧਰ ਦਿਹਾਤੀ ਸੀ.ਆਈ.ਏ ਸਟਾਫ-2 ਦੀ ਪੁਲਿਸ ਵੱਲੋ ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਸ਼ਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਉਮਰ ਕਰੀਬ 21 ਸਾਲ ਹੈ ਅਤੇ ਪੈਪਸੀ ਫੈਕਟਰੀ ਫ਼ਿਲੋਰ ਵਿੱਚ ਫੋਰਕਲੇਨ ਦਾ ਡਰਾਇਵਰ ਹੈ। ਜਾਣਕਾਰੀ ਦਿੰਦੇ ਹੋਏ  ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਕਵੰਲਪ੍ਰੀਤ ਸਿੰਘ ਚਾਹਲ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲ ਪਦਾਰਥ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ।

  ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਵੰਲਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 13-04-2022 ਨੂੰ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ-2 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ। ਟੀਮ ਵੱਲੋਂ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਫਿਲੌਰ ਇਲਾਕਾ ਗੰਨਾ ਪਿੰਡ ਤੇ ਨੂਰਮਹਿਲ ਰੋਡ ਤੋਂ ਇੱਕ ਨੌਜਵਾਨ ਸ਼ਸ਼ੀ ਕਾਂਤ ਉਰਫ ਸ਼ਸੀ ਪੁੱਤਰ ਪਦਨ ਬਹਾਦਰ ਵਾਸੀ ਨਹਿਰ ਕੰਡਾ ਪੰਜ ਢੇਰਾ ਜਗਤ ਪੁਰਾ ਫਿਲੌਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਮੋਟਰਸਾਇਕਲ ਸਪਲੈਂਡਰ ਤੇ ਆਉਦੇ ਨੂੰ ਕਾਬੂ ਕੀਤਾ ਜਿਸ ਪਾਸੋਂ 115 ਗ੍ਰਾਮ ਹੈਰੋਇਨ, 6 ਕਿਲੋ ਗਾਂਜਾ, 65,500 ਰੁਪੈ ਡਰਗਮੰਨੀ, ਇਕ ਮੋਟਰਸਾਇਕਲ ਅਤੇ ਛੋਟਾ ਤੋਲਣ ਕੰਪਿਊਟਰ ਕੰਡਾ ਬ੍ਰਾਮਦ ਕੀਤਾ ਹੈ। ਦੋਸ਼ੀ ਸ਼ਸ਼ੀ ਕਾਂਤ ਵਿਰੁੱਧ ਮੁਕਦਮਾ ਨੰਬਰ 67 ਮਿਤੀ 13-04 2022 ਅ/ਧ 20/21-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।

  ਕੁੱਲ ਬਰਾਮਦਗੀ -
  1. 115 ਗ੍ਰਾਮ ਹੈਰਇਨ
  2. 6 ਕਿਲੋ ਗਾਂਜਾ
  3. 63,500 ਰੁਪਏ ਤੱਰਗ ਮੰਨੀ
  4. ਇਕ ਮੋਟਰਸਾਇਕਲ 5. ਛੋਟਾ ਤੋਲਣ ਵਾਲਾ ਕੜਾ (ਕੰਪਿਊਟਰ ਕੰਡਾ)

  ਦੋਸ਼ੀ ਸ਼ਸ਼ੀ ਕਾਂਤ ਉਕਤ ਥਾਣਾ ਫਿਲੌਰ ਦੀ ਪੁਲਿਸ ਨੂੰ ਮੁਕੱਦਮਾ ਨੰਬਰ 110 ਮਿਤੀ 23/04/2021 ਜੁਰਮ 307, 160, 324, 148, 149, 380, 427, 326 IPC ਥਾਣਾ ਫਿਲੌਰ ਜਿਲਾ ਜਲੰਧਰ ਦਿਹਾਤੀ ਵਿਚ ਵੀ ਲੜੀਂਦਾ ਸੀ।
  Published by:Sukhwinder Singh
  First published: