Home /News /punjab /

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ "SYL"       

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ "SYL"       

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ "SYL"       

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ "SYL"       

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ "ਐਸਵਾਈਐਲ"       

  • Share this:

ਮਰਹੂਮ ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਜਿਸ ਦਾ 29 ਮਈ ਦੇਰ ਸ਼ਾਮ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਦੀ ਮੌਤ ਤੋਂ ਬਾਅਦ  ਉਨ੍ਹਾਂ ਦੀ ਨਿਧੜਕ ਕਲਮ ਅਤੇ ਬੁਲੰਦ ਆਵਾਜ਼ ਨਾਲ  ਪੰਜਾਬ ਦੇ ਪਾਣੀਆਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲਾ ਲਿਖਿਆ ਅਤੇ ਗਾਇਆ ਗੀਤ "ਐਸ ਵਾਈ ਐਲ" 24 ਜੂਨ ਸ਼ਾਮ 6 ਵਜੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਉਂਟ ਤੇ ਰਿਲੀਜ਼ ਹੋਣ ਜਾ ਰਿਹਾ ਹੈ ।ਪ੍ਰਸਿੱਧ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਹੇ ਇਸ ਗੀਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੁਨੀਆਂ ਭਰ ਵਿੱਚ ਵਸਦੇ ਸਰੋਤਿਆਂ ਸਮੇਤ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਦਿਲਾਂ ਵਿੱਚ ਇਕ ਉਦਾਸੀ ਵੀ ਹੈ ਕਿ ਪ੍ਰਮਾਤਮਾ ਕਰਦੇ ਇਹ ਗੀਤ ਗਾਇਕ ਸਿੱਧੂ ਮੂਸੇ ਵਾਲਾ ਖ਼ੁਦ ਰਿਲੀਜ਼ ਕਰਦੇ।

ਪਾਣੀਆਂ ਦੇ ਹੱਕ ਨੂੰ ਬੁਲੰਦ ਕਰਦੇ ਇਸ ਗੀਤ ਵਿੱਚ ਗਾਇਕ ਸਿੱਧੂ ਮੂਸੇ ਵਾਲਾ ਨੇ ਪਾਣੀਆਂ ਦੇ ਹੱਕਾਂ ਪ੍ਰਤੀ ਪੰਜਾਬੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਵੀ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਇਸ ਗੀਤ ਨਾਲ ਪੰਜਾਬੀਆਂ ਤੇ ਖਾਸ ਕਰ ਪੰਥਕ ਹਲਕਿਆਂ ਵਿਚ ਵੀ ਇਸ ਗੀਤ ਦੇ ਰਿਲੀਜ਼ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਐਸਵਾਈਐਲ ਗੀਤ ਨੂੰ ਗਾਇਕ ਸਿੱਧੂ ਮੂਸੇ ਵਾਲਾ ਵੱਲੋਂ ਖ਼ੁਦ ਲਿਖਿਆ ਅਤੇ ਆਪਣੀ ਆਵਾਜ਼ ਵਿੱਚ ਗਾਇਆ ਗਿਆ ਹੈ ਤੇ ਕਿੁਦ ਹੀ ਪ੍ਰੋਡਿਊਸ ਕੀਤਾ ਗਿਆ ਹੈ। ਇਸ ਗੀਤ ਤੇ ਆਰਟ ਵਰਕ ਅਤੇ ਵੀਡੀਓ ਦਾ ਕੰਮ ਨਵਕਰਨ ਬਰਾੜ ਵੱਲੋਂ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਕੁਝ ਦਿਨ ਪਹਿਲਾਂ ਲੀਕ ਵੀ ਹੋਏ ਹਨ ਜਿਸ ਕਰਕੇ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਵਿਚ ਗੁੱਸਾ ਵੀ ਪਾਇਆ ਗਿਆ । ਇਸ ਗੀਤ ਦੇ ਸਾਹਮਣੇ ਆਈਆਂ ਕੁਝ ਲਾਈਨਾਂ ਰਾਹੀਂ ਸਿੱਧੂ ਮੂਸੇ ਵਾਲਾ ਕਹਿੰਦੇ ਹਨ ਕਿ  "ਸਾਡਾ ਚੰਡੀਗੜ੍ਹ ,ਹਰਿਆਣਾ ਅਤੇ ਹਿਮਾਚਲ ਦੇ ਦਿਓ, ਸਾਡੇ ਨੌਜਵਾਨਾਂ ਦੇ ਹੱਥਾਂ ਤੇ ਲੱਗੀਆਂ ਹੱਥਕੜੀਆਂ ਖੋਲ ਦਿਓ ਨਹੀਂ ਤਾਂ ਇਕ ਬੂੰਦ ਵੀ ਨਹੀਂ ਦੇਵਾਂਗੇ"।ਗਾਇਕ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਤੇ ਲਿਖਿਆ ਤੇ ਗਾਇਆ ਗੀਤ 24 ਜੂਨ ਦੇਰ ਸ਼ਾਮ 6 ਵਜੇ ਰਿਲੀਜ਼ ਹੋ ਰਿਹਾ ਹੈ।

ਇਸ ਸੰਬੰਧੀ ਜਦੋਂ ਗਾਇਕ ਸਿੱਧੂ ਮੂਸੇਵਾਲਾ ਦੇ ਸਰੋਤਿਆਂ  ਲੇਖਿਕਾ ਤੇ ਗੀਤਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੀ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਕਲਮ ਅਤੇ ਆਵਾਜ਼ ਰਾਹੀਂ ਪਾਣੀਆਂ ਦੇ ਹੱਕ ਨੂੰ ਬੁਲੰਦ ਕੀਤਾ ਹੈ, ਸ਼ਾਇਦ ਇਹੀ ਸੋਚ ਉਸ ਦੀ ਮੌਤ ਦਾ ਕਾਰਨ ਬਣ ਗਈ ।  ਜ਼ਿਕਰਯੋਗ ਹੈ ਕਿ ਪੰਜਾਬ ਦੇ ਪਾਣੀਆਂ ਤੇ ਗੁਆਂਢੀ ਸੂਬੇ ਹਰਿਆਣਾ ਤੇ ਦਿੱਲੀ ਆਪਣਾ ਹੱਕ ਜਤਾਉਂਦੇ ਹਨ ਪਰ ਪੰਜਾਬੀ ਆਪਣੇ ਹਿੱਸੇ ਦਾ ਪਾਣੀ ਹੋਰਨਾਂ ਨੂੰ ਦੇਣ ਦਾ ਵਿਰੋਧ ਕਰ ਰਹੇ ਹਨ ਜਿਸ ਦੀ ਅਸਲ ਤਸਵੀਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਸਾਹਮਣੇ ਲਿਆਂਦੀ ਹੈ ।

Published by:Ashish Sharma
First published:

Tags: Mansa, Punjabi song, Release, Sidhu Moosewala, Song