ਅੰੰਮ੍ਹਿਤਸਰ ; ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਗਾਇਕ ਸੁਿੱਧੂ ਮੂਸੇਵਾਲਾ ਦੇ ਮੌਤ ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਹਦ ਦੁੱਖਦਾਈ ਘਟਨਾ ਵਾਪਰੀ ਹੈ। ਇਕ ਮਾਂ ਨੇ ਜਵਾਨ ਪੁੱਤ ਗਵਾਇਆ ਹੈ। ਮੂਸੇਵਾਲਾ ਨੇ ਆਪਣੀ ਗਾਇਕੀ ਜਰੀਏ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦੁਨੀਆ ਭਰ ਵਿੱਚ ਮੂਸੇਵਾਲਾ ਦੇ ਕਰੋੜਾਂ ਫੈਨ ਹਨ। ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਖਰਾਬ ਹੋਈ ਹੈ ਅਤੇ ਸੁਰਖਿਆ ਏਜੇਂਸੀਆਂ ਫੇਲ੍ਹ ਹੋਈਆਂ ਹਨ।
ਬੀਬਾ ਬਾਦਲ ਨੇ ਹਰਿਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੁੱਖ ਮੰਤਰੀ ਭਗਵੰਤ ਮਾਨ ਫੋਕੀ ਸ਼ੋਹਰਤ ਛੱਡ ਕੇ ਆਪਣੀ ਜਿੰਮੇਵਾਰੀ ਪੂਰੀ ਕਰੇ। ਅਨੇਕਾਂ ਮਾਵਾਂ ਦੇ ਪੁੱਤ ਨਸ਼ਿਆਂ ਨਾਲ ਮਰ ਰਹੇ ਹਨ। 10 ਦਿਨ ਵਿੱਚ ਨਸ਼ਾ ਖਤਮ ਕਰਨ ਦੇ ਦਾਅਵੇ ਝੂਠੇ ਪਏ ਹਨ। 100 ਦਿਨ ਵਿੱਚ ਨਸ਼ਿਆਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਭਗਵੰਤ ਮਾਨ ਕੇਜਰੀਵਾਲ ਅੱਗੇ ਇਨੇ ਵੀ ਗੋਡੇ ਨਾ ਟੇਕੇ ਕਿ ਪੰਜਾਬ ਦਾ ਬੇਡਾਗਰਕ ਹੋਵੇ।
ਉਨ੍ਹਾਂ ਨੇ ਕਿਹਾ ਕਿ ਫੋਕੀ ਸ਼ੋਹਰਤ ਲਈ ਬਿਨਾ ਕਿਸੇ ਪ੍ਰੀਕ੍ਰਿਆ ਦੇ ਆਪ ਸਰਕਾਰ ਨੇ ਸੁਰਖਿਆ ਲਈ ਵਾਪਿਸ ਲਈ ਹੈ। ਸ਼ਾਬਾਸ਼ੀ ਲੈਣ ਲਈ ਸੁਰਖਿਆ ਘਟਾਉਣ ਸਬੰਧੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਅਨੇਕਾਂ ਜਾਨਾਂ ਨੂੰ ਖਤਰੇ ਚ ਪਾਇਆ ਹੈ। ਇੱਥੋਂ ਤੱਕ ਕਿ ਇਕ ਪਾਸੇ ਸਿੰਘ ਸਾਹਿਬਾਨ ਦੀ ਸੁਰਖਿਆ ਘਟਾਈ ਜਾਂਦੀ ਹੈ ਜਦਕਿ ਕੇਜਰੀਵਾਲ ਦੀ ਸੁਰਖਿਆ ਵਿੱਚ ਪੰਜਾਬ ਪੁਲਿਸ ਦੇ 80 ਮੁਲਾਜ਼ਮ ਤਾਇਨਾਤ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Golden Temple, Harsimrat kaur badal, Sidhu Moosewala