Mohali Police Headquarter Attack: ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ (RPG) ਹਮਲੇ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਹਮਲੇ ਦੀਆਂ ਤਾਰਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਬਿਸ਼ਨੋਈ ਗੈਂਗ ਦਾ ਇੱਕ ਗੁਰਗਾ ਵੀ (RPG) ਹਮਲੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨਿਕਲਿਆ। ਲਾਰੈਂਸ ਗੈਂਗ ਦੇ ਇਸ ਗੈਂਗਸਟਰ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਪੁਲਿਸ ਹੈੱਡਕੁਆਰਟਰ 'ਤੇ (RPG) ਨਾਲ ਹਮਲਾ ਕੀਤਾ ਸੀ। ਨਿਊਜ਼ 18 ਕੋਲ ਆਰਪੀਜੀ ਹਮਲੇ ਤੋਂ ਠੀਕ ਪਹਿਲਾਂ ਦੀ ਇੱਕ ਸੀਸੀਟੀਵੀ ਤਸਵੀਰ ਹੈ, ਜਿਸ ਵਿੱਚ ਗੈਂਗਸਟਰ ਦੀਪਕ ਅਤੇ ਲਾਰੈਂਸ ਗੈਂਗ ਦਾ ਉਸ ਦਾ ਸਾਥੀ ਨਜ਼ਰ ਆ ਰਿਹਾ ਹੈ।
ਖ਼ਦਸ਼ਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ (ISI) ਅਤੇ ਖ਼ਾਲਿਸਤਾਨੀ ਦਹਿਸ਼ਤਗਰਦ ਰਿੰਦਾ ਤੇ ਲਾਡਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਵਰਤੋਂ ਕਰ ਰਹੇ ਹਨ । ਇਹ ਗੱਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ ਵਿੱਚ ਸਾਹਮਣੇ ਆਈ ਹੈ। ਦੀਪਕ ਨਾਮੀ ਮੁਲਜ਼ਮ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਹੈ ਅਤੇ ਉਸ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇੱਕ ਹੋਰ ਨਾਬਾਲਗ ਯੂਪੀ ਦਾ ਵਸਨੀਕ ਹੈ, ਜੋ ਇਸ ਹਮਲੇ ਵਿੱਚ ਦੀਪਕ ਦੇ ਨਾਲ ਮੌਜੂਦ ਸੀ, ਫਿਲਹਾਲ ਫਰਾਰ ਹੈ।
Exclusive CCTV ਫੁਟੇਜ ਵਿੱਚ ਦੀਪਕ ਅਤੇ ਇੱਕ ਹੋਰ ਨਾਬਾਲਗ ਮੁਲਜ਼ਮ ਨੂੰ ਹਮਲੇ ਤੋਂ ਠੀਕ ਪਹਿਲਾਂ ਦਿਖਾਈ ਦਿੱਤੇ ਅਤੇ ਪੁਲਿਸ ਹੈੱਡਕੁਆਰਟਰ ਉੱਤੇ ਹਮਲਾ ਕਰਨ ਤੋਂ ਬਾਅਦ ਭੱਜ ਗਏ ਸਨ। ਦੀਪਕ ਮੂਲ ਰੂਪ ਤੋਂ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ ਅਸਲ 'ਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਰਪੀਜੀ ਹਮਲੇ ਦੇ ਮਾਮਲੇ 'ਚ ਕੈਨੇਡਾ 'ਚ ਬੈਠੇ ਪਾਕਿਸਤਾਨੀ ਅੱਤਵਾਦੀ ਰਿੰਦਾ ਅਤੇ ਲਖਵਿੰਦਰ ਸਿੰਘ ਲੰਡਾ ਦਾ ਨਾਮ ਕਿਸ ਤਰ੍ਹਾਂ ਸਾਹਮਣੇ ਆਇਆ ਹੈ। ਅਸਲ ਵਿੱਚ ਲਖਵਿੰਦਰ ਪਹਿਲਾ ਵੀ ਗੈਂਗਸਟਰ ਸੀ ਅਤੇ ਹਰਵਿੰਦਰ ਰਿੰਦਾ ਦਾ ਸਾਥੀ ਵੀ ਰਿਹਾ ਹੈ, ਜੇਕਰ ਦੋਵਾਂ ਦਾ ਹੱਥ ਸਾਹਮਣੇ ਆਇਆ ਹੈ ਤਾਂ ਕੀ ਇਹ ਦੋਵੇਂ ਅੱਤਵਾਦੀ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਲਈ ਗੈਂਗਸਟਰਾਂ ਅਤੇ ਉਸਦੇ ਸਾਥੀਆਂ ਦੀ ਵਰਤੋਂ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Lawrence Bishnoi, Mohali, Mohali Blast, Punjab Police