ਪੁਲਿਸ ਹਿਰਾਸਤ ਵਿੱਚੋਂ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਅੱਜ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਗੈਂਗਸਟਰ ਟੀਨੂੰ ਦੀ ਅਜਮੇਰ ਤੋਂ ਗ੍ਰਿਫਤਾਰੀ ਹੋਈ ਹੈ। ਜਾਂਚ ਏਜੰਸੀ ਨੂੰ ਉਸ ਕੋਲੋਂ 5 ਹੈਂਡ ਗਰਨੇਡ, ਇੱਕ ਅਤਿ ਆਧੁਨਿਕ ਪਿਸਤੌਲ ਅਤੇ ਹੋਰ ਹਥਿਆਰ ਵੀ ਮਿਲੇ ਹਨ। ਏਜੰਸੀ ਨੂੰ ਸ਼ੱਕ ਹੈ ਕਿ ਦੀਪਕ ਨੂੰ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਮਿਲੇ ਹਨ। ਇਨ੍ਹਾਂ ਹਥਿਆਰਾਂ ਦੀ ਖੇਪ ਲਾਰੈਂਸ ਦੇ ਗਿਰੋਹ ਤੱਕ ਪੁੱਜਣੀ ਸੀ, ਜਿਸ ਰਾਹੀਂ ਹਾਈ ਪ੍ਰੋਫਾਈਲ ਕਤਲ ਕੇਸ ਨੂੰ ਅੰਜਾਮ ਦਿੱਤਾ ਜਾਣਾ ਸੀ।
ਕਾਬਲੇਗੌਰ ਹੈ ਹੈ ਕਿ ਦੀਪਕ ਟੀਨੂੰ ਹਾਲ ਹੀ 'ਚ ਮਾਨਸਾ ਪੰਜਾਬ ਦੇ ਸੀਆਈਏ ਦੇ ਇੰਚਾਰਜ ਪ੍ਰੀਤਪਾਲ ਦੀ ਹਿਰਾਸਤ 'ਚੋਂ ਫਰਾਰ ਹੋ ਗਿਆ ਸੀ। ਪੰਜਾਬ ਸਰਕਾਰ ਨੇ ਤੁਰੰਤ ਸੀਆਈਏ ਇੰਚਾਰਜ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਸ ਤੋਂ ਬਾਅਦ ਦੀਪਕ ਦੀ ਭਾਲ 'ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਜਦੋਂ ਵਿਸ਼ੇਸ਼ ਟੀਮ ਨੇ ਆਪਣੇ ਸੰਪਰਕਾਂ ਨੂੰ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਦੀਪਕ ਅਜਮੇਰ ਦੇ ਇੱਕ ਪਿੰਡ ਵਿੱਚ ਹੈ। ਸਪੈਸ਼ਲ ਕਾਊਂਟਰ ਟੀਨੂੰ ਨੂੰ ਗ੍ਰਿਫਤਾਰ ਕਰ ਲਿਆ।
ਸਪੈਸ਼ਲ ਸੈੱਲ ਮੁਤਾਬਕ ਦੀਪਕ ਟੀਨੂੰ ਮਾਨਸਾ ਤੋਂ ਫਰਾਰ ਹੋਣ ਤੋਂ ਬਾਅਦ ਸਿੱਧਾ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਰਾਜਸਥਾਨ ਦੇ ਹਨੂੰਮਾਨ ਗੜ੍ਹ ਸਥਿਤ ਗੁਘੇੜੀ ਪਹੁੰਚ ਗਿਆ। ਇਸ ਤੋਂ ਬਾਅਦ ਉਹ ਬੀਕਾਨੇਰ, ਜੈਪੁਰ ਅਤੇ ਫਿਰ ਅਜਮੇਰ ਜਾ ਕੇ ਲੁਕ ਗਿਆ। ਦੀਪਕ ਟੀਨੂੰ ਅਜਮੇਰ 'ਚ ਰਾਜਸਥਾਨ 'ਚ ਆਪਣੇ ਸਮੇਂ ਦੇ ਖਤਰਨਾਕ ਗੈਂਗਸਟਰ ਆਨੰਦਪਾਲ ਦੇ ਪੁਰਾਣੇ ਟਿਕਾਣੇ 'ਤੇ ਲੁਕਿਆ ਹੋਇਆ ਸੀ ਅਤੇ ਗੋਲਡੀ ਬਰਾੜ ਲਗਾਤਾਰ ਦੀਪਕ ਦਾ ਸਾਥ ਦੇ ਰਿਹਾ ਸੀ। ਦੱਸ ਦੇਈਏ ਕਿ ਦੀਪਕ ਟੀਨੂੰ ਸਾਲ 2017 'ਚ ਵੀ ਹਰਿਆਣਾ ਪੁਲਿਸ ਦੀ ਹਿਰਾਸਤ 'ਚੋਂ ਭੱਜ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Police, Gangster, Tinu arrested