Home /News /punjab /

ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ

Sidhu Moosewala murder case-ਨਰੇਸ਼ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਦਿੱਲੀ ਪੁਲਿਸ ਬਾਕੀ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕਰੇਗੀ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ 'ਚੋਂ 6 ਨੇ ਨਰੇਸ਼ ਦਾ ਨਾਂਅ ਲਿਆ ਹੈ। ਲਾਰੈਂਸ-ਕਾਲਾ ਜਠੇੜੀ ਗੈਂਗ ਦੇ ਨਾਲ ਜੁੜਿਆ ਹੈ। ਉਹ ਲਾਰੈਂਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਨਰੇਸ਼ ਹੁਸ਼ਿਆਰਪੁਰ ਦੇ ਕੀਰਤੀ ਨਗਰ ਦਾ ਰਹਿਣ ਵਾਲਾ ਹੈ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਵਰਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਨਰੇਸ਼ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਪਟਿਆਲਾ ਜੇਲ੍ਹ ਤੋਂ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਦਾ ਦਿੱਲੀ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।  ਨਰੇਸ਼ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਦਿੱਲੀ ਪੁਲਿਸ ਬਾਕੀ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ  ਸਵਾਲ-ਜਵਾਬ ਕਰੇਗੀ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ 'ਚੋਂ 6 ਨੇ ਨਰੇਸ਼ ਦਾ ਨਾਂਅ ਲਿਆ ਹੈ। ਲਾਰੈਂਸ-ਕਾਲਾ ਜਠੇੜੀ ਗੈਂਗ ਦੇ ਨਾਲ ਜੁੜਿਆ ਹੈ। ਉਹ ਲਾਰੈਂਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਨਰੇਸ਼ ਹੁਸ਼ਿਆਰਪੁਰ ਦੇ ਕੀਰਤੀ ਨਗਰ ਦਾ ਰਹਿਣ ਵਾਲਾ ਹੈ।

  ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਵਿਸਫੋਟਕ ਪਦਾਰਥਾਂ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਿਆ ਹੈ। ਹਾਲਾਂਕਿ, ਮੂਸੇਵਾਲਾ ਦੇ ਹਮਲਾਵਰਾਂ ਨੂੰ ਅਸਲਾ ਸਪਲਾਈ ਕਰਨ ਵਿੱਚ ਉਸਦੀ ਕਥਿਤ ਭੂਮਿਕਾ ਲਈ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮਾਨਸਾ ਜ਼ਿਲ੍ਹੇ ਦੇ ਪਿੰਡ ਝਵਾਹਰ ਕੇ ਵਿੱਚ 29 ਮਈ ਨੂੰ ਗਾਇਕ ਦੀ ਹੱਤਿਆ ਕਰ ਦਿੱਤੀ ਗਈ ਸੀ।

  ਨਰੇਸ਼ 'ਤੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ 10 ਤੋਂ ਵੱਧ ਮਾਮਲੇ ਦਰਜ ਹਨ। ਨਰੇਸ਼ ਨੂੰ ਵੀ 2018 ਵਿੱਚ ਖੰਨਾ ਪੁਲਿਸ ਨੇ ਮਾਰੇ ਗਏ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਗਾਂਧੀ ਉਰਫ਼ ਮਿੰਧੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਨਰੇਸ਼ 'ਤੇ ਭਿਵਾਨੀ ਜ਼ਿਲੇ 'ਚ ਕਤਲ, ਪੰਜਾਬ 'ਚ ਡੇਰਾਬੱਸੀ ਅਤੇ ਰਾਜਸਥਾਨ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵੀ ਦਰਜ ਹਨ। ਹਾਲ ਹੀ ਵਿੱਚ, ਉਸ ਨੂੰ ਪਟਿਆਲਾ ਪੁਲਿਸ ਨੇ ਇਸ ਸਾਲ ਅਪ੍ਰੈਲ ਵਿੱਚ ਅਸਲਾ ਐਕਟ ਦੇ ਤਹਿਤ ਦਰਜ ਕੀਤਾ ਸੀ।

  ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਖਰੜ 'ਚ ਹੀ ਹੋਵੇਗੀ ਪੁੱਛਗਿੱਛ


  24 ਘੰਟਿਆਂ 'ਚ ਹੀ ਅੰਮ੍ਰਿਤਸਰ ਤੋਂ ਵਾਪਸ ਖਰੜ ਸ਼ਿਫਟ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਲਾਰੈਂਸ ਦਾ ਰਿਮਾਂਡ ਅੰਮ੍ਰਿਤਸਰ ਪੁਲਿਸ ਕੋਲ ਹੈ। ਕੰਧੋਵਾਲੀਆ ਕਤਲ ਕੇਸ 'ਚ 8 ਦਿਨਾਂ ਦਾ ਰਿਮਾਂਡ ਹੈ।

  ਲਾਰੈਂਸ ਨੂੰ ਹੋਰ ਜ਼ਿਲ੍ਹਿਆਂ ਦੀ ਪੁਲਿਸ ਵੀ ਲਵੇਗੀ ਰਿਮਾਂਡ 'ਤੇ !


  ਗੈਂਗਸਟਰ ਲਾਰੈਂਸ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਨੇ ਰਿਮਾਂਡ 'ਤੇ ਲੈਣ ਦੀ ਤਿਆਰੀ ਖਿੱਚੀ ਹੈ।  ਫਰੀਦਕੋਟ ਤੇ ਮੋਗਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਸਕਦੀ ਹੈ। ਫਰੀਦਕੋਟ 'ਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਸੀ। ਮੋਗਾ 'ਚ ਵੀ ਕਤਲ ਦੇ ਕੇਸ 'ਚ ਲਾਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਲਿਆ ਜਾ ਸਕਦਾ ਹੈ। ਫਿਲਹਾਲ ਅੰਮ੍ਰਿਤਸਰ ਪੁਲਿਸ ਕੋਲ ਰਾਣਾ ਕੰਧੋਵਾਲਿਆ ਕਤਲ ਕੇਸ 'ਚ 8 ਦਿਨਾਂ ਦੀ ਰਿਮਾਂਡ 'ਤੇ ਹੈ।

  Published by:Sukhwinder Singh
  First published:

  Tags: Crime news, Patiala, Sidhu Moosewala