Home /News /punjab /

Punjab Election Results 2022 : ਮੋਹਾਲੀ ਤੇ ਡੇਰਾਬੱਸੀ ਸੀਟ ਤੋਂ ਆਪ ਉਮੀਦਵਾਰ ਅੱਗੇ, ਕਾਂਗਰਸ ਤੇ ਅਕਾਲੀ ਉਮੀਦਵਾਰ ਪਿੱਛੇ

Punjab Election Results 2022 : ਮੋਹਾਲੀ ਤੇ ਡੇਰਾਬੱਸੀ ਸੀਟ ਤੋਂ ਆਪ ਉਮੀਦਵਾਰ ਅੱਗੇ, ਕਾਂਗਰਸ ਤੇ ਅਕਾਲੀ ਉਮੀਦਵਾਰ ਪਿੱਛੇ

file photo

file photo

 ਫਤਿਹਗੜ੍ਹ ਸਾਹਿਬ ਵਿਧਾਨ ਸਭਾ ਚੋਣ ਨਤੀਜੇ ਲਾਈਵ ਵਿੱਚ ਕਾਂਗਰਸ ਪਾਰਟੀ ਦਾ ਦਬਦਬਾ ਹੈ। ਇਸ 'ਤੇ ਕਾਂਗਰਸ ਦੇ ਦਿੱਗਜ ਆਗੂ ਕੁਲਜੀਤ ਸਿੰਘ ਨਾਗਰਾ ਇਕ ਦਹਾਕੇ ਤੋਂ ਵਿਧਾਇਕ ਬਣੇ ਹੋਏ ਹਨ।

  • Share this:

    ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਜਾਦੂ ਚਲ ਰਿਹਾ ਹੈ। ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਡੇਰਾਬੱਸੀ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚਲ ਰਹੇ ਹਨ, ਜਦਕਿ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਦੂਜੇ ਨੰਬਰ ਉਤੇ ਹਨ।  ਇਸੇ ਤਰ੍ਹਾਂ ਮੋਹਾਲੀ ਸੀਟ ਉਤੇ ਵੀ ਆਪ ਉਮੀਦਵਾਰ ਕੁਲਵੰਤ ਸਿੰਘ ਅੱਗੇ ਚਲ ਰਹੇ ਹਨ ਅਤੇ ਸਾਬਕਾ ਮੰਤਰੀ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਪਿੱਛੇ ਚਲ ਰਹੇ ਹਨ।

    ਫਤਿਹਗੜ੍ਹ ਸਾਹਿਬ ਵਿਧਾਨ ਸਭਾ ਚੋਣ ਨਤੀਜੇ ਲਾਈਵ ਵਿੱਚ ਕਾਂਗਰਸ ਪਾਰਟੀ ਦਾ ਦਬਦਬਾ ਹੈ। ਇਸ 'ਤੇ ਕਾਂਗਰਸ ਦੇ ਦਿੱਗਜ ਆਗੂ ਕੁਲਜੀਤ ਸਿੰਘ ਨਾਗਰਾ ਇਕ ਦਹਾਕੇ ਤੋਂ ਵਿਧਾਇਕ ਬਣੇ ਹੋਏ ਹਨ।


    ਇਸ ਵਾਰ ਸੀਟ 'ਤੇ ਤਿਕੋਣਾ ਮੁਕਾਬਲਾ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਲਖਬੀਰ ਸਿੰਘ ਰਾਏ ਚੋਣ ਮੈਦਾਨ ਵਿੱਚ ਹਨ। ਸੀਟ 'ਤੇ ਸ਼ੁਰੂਆਤੀ ਰੁਝਾਨ ਦਿਖਾਈ ਦੇਣ ਲੱਗੇ ਹਨ।

    ਵਿਧਾਨਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ 2443 ਵੋਟਾਂ ਤੋਂ ਚਲ ਰਹੇ ਅਗੇ ਅਰੁਣਾ ਚੋਧਰੀ ਚਲ ਰਹੀ ਪਿੱਛੇ ਚਲ ਰਹੇ ਹਨ। ਪਟਿਆਲਾ ਦੀ ਰਾਜਪੁਰਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਅੱਗੇ ਚੱਲ ਰਹੀ ਹੈ।

    Published by:Ashish Sharma
    First published:

    Tags: AAP Punjab, Assembly Election Results, Punjab Assembly Election Results, Punjab Assembly Election Results 2022, Punjab Election Results 2022