ਸੰਗਰੂਰ : 35 ਮਹੀਨਿਆਂ ਤੋਂ ਤਨਖਾਹ ਨਾ ਮਿਲੀ ਤਾਂ ਦੁਖੀ ਕਲਰਕ ਨੇ ਕੀਤੀ ਖੁਦਕੁਸ਼ੀ...

Lehragaga Clerk commits suicide -ਪਿਛਲੇ 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਕਾਲਜ ਅੱਗੇ ਧਰਨਾ ਦੇ ਰਹੇ ਹਨ। ਆਖਿਰਕਾਰ ਅੱਕ ਕੇ ਦਵਿੰਦਰ ਸਿੰਘ ਕਲਰਕ ਨੇ ਆਪਣੀ ਜਾਨ ਦੇ ਦਿੱਤੀ।

ਮ੍ਰਿਤਕ ਕਲਰਕ ਦਵਿੰਦਰ ਸਿੰਘ ਦੀ ਫਾਈਲ ਫੋਟੋ ਅਤੇ ਨਾਲ ਜੀਵਨ ਲੀਲਾ ਖਤਮ ਕਰਨ ਤੋਂ ਲਿਖਿਆ ਘੋਸ਼ਣ ਪੱਤਰ।

 • Share this:
  ਸੰਗਰੂਰ : ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਕਲਰਕ ਨੇ ਬੀਤੇ ਦਿਨ ਖਦਕੁਸ਼ੀ ਕਰ ਲਈ ਹੈ। ਸਟਾਫ਼ ਨੂੰ 35 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਲਰਕ ਦਵਿੰਦਰ ਸਿੰਘ ਨੇ ਕਾਲਜ ਦਫ਼ਤਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਕੋਲ ਤਨਖਾਹ ਤੋਂ ਬਿਨਾਂ ਹੋਰ ਕੋਈ ਆਮਦਨ ਦਾ ਸਰੋਤ ਨਹੀਂ ਸੀ। ਉਸਦੇ ਦੋ ਛੋਟੇ-ਛੋਟੇ ਬੱਚੇ ਹਨ, ਜਿੰਨਾਂ ਦੀ ਫੀਸ ਲਈ ਉਹ ਸਾਥੀ ਮੁਲਾਜ਼ਮਾਂ ਕੋਲ ਮਦਦ ਲੈ ਕੇ ਭਰਦਾ ਸੀ। ਦੂਜੇ ਪਾਸੇ ਉਸ ਉੱਪਰ ਲੋਨ ਵੀ ਚੱਲ ਰਿਹਾ ਸੀ। ਸਟਾਫ ਦੇ ਹੋਰਨਾ ਮੈਂਬਰਾਂ ਨੇ ਵੀ ਕਈ ਵਾਰ ਉਸਦੀ ਮਦਦ ਕੀਤੀ। ਆਖਿਰਕਾਰ ਉਸਨੇ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੰਗੀ ਕਰਕੇ ਕਾਲਜ ਦੇ ਦਫਤਰ ’ਚ ਫਾਹਾ ਲੈਕੇ ਖ਼ੁਦਕਸ਼ੀ ਕਰ ਲਈ ਹੈ। ਉਸ ਨੇ ਆਪਣੀ ਮੌਤ ’ਚ ਛੱਡੇ ਨੋਟ ’ਚ ਪ੍ਰਿੰਸੀਪਲ ਤੇ ਰਜਿਸਟਰਾਰ ਨੂੰ ਮੌਤ ਦਾ ਦੋਸ਼ੀ ਦੱਸਿਆ ਹੈ।

  ਕਲਰਕ ਦਵਿੰਦਰ ਸਿੰਘ ਨਾਲ ਕੰਮ ਕਰਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਸਮੇਂ ਕਾਲਜ ਦੇ ਮੁਲਾਜ਼ਮਾਂ ਨੇ ਬਚਾ ਲਿਆ ਸੀ। ਉਸ ਵੇਲੇ ਵੀ ਉੱਚ ਅਧਿਕਾਰੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਇੱਕ ਡਰਾਮਾ ਦੱਸਿਆ ਸੀ।

  ਕਮਲਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਛੁੱਟੀ ਹੋਣ ਤੋਂ ਬਾਅਦ ਕਾਲਜ ਵਿੱਚ ਦਾਖਲ ਹੋਇਆ ਹੈ। ਇਲੈਕਸ਼ਨ ਡਿਊਟੀ ਕਰਕੇ ਮਸ਼ੀਨਾਂ ਦੀ ਸੁਰੱਖਿਆ ਲਈ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਕਿ ਕਮਰੇ ਦੀ ਲਾਈਟ ਚੱਲ ਰਹੀ ਹੈ। ਜਦੋਂ ਉਨ੍ਹਾਂ ਨੇ ਕਮਰੇ ਵਿੱਚ ਦੇਖਿਆ ਤਾਂ ਇੱਕ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਹੈ। ਇਸ ਤੋਂ ਬਾਅਦ ਕਾਲੋਨੀ ਵਾਸੀਆਂ ਨੇ ਦੇਖਿਆ ਤਾਂ ਪਤਾ ਲੱਗਾ ਕਿ ਕਾਲਜ ਦਾ ਮੁਲਾਜ਼ਮ ਹੈ। ਉਨ੍ਹਾਂ ਨੇ ਕਿਹਾ ਪਰ ਹੁਣ ਉਹ ਪ੍ਰਸ਼ਾਸਨ ਨੂੰ ਡੈੱਟ ਬਾਡੀ ਨਹੀਂ ਲਿਜਾਣ ਦੇਣਗੇ। ਉਹ ਪਿਛਲੇ ਤਿੰਨ ਸਾਲਾਂ ਤੋਂ ਤਨਖਾਹ ਨਾ ਮਿਲਣ ਦਾ ਦੁਖ ਹੰਢਾ ਰਹੇ ਹਨ।

  ਸਵੈ ਘੋਸ਼ਣ ਪੱਤਰ ਵਿੱਚ ਦਿੱਤੀ ਸੀ ਜੀਵਨ ਲੀਲਾ ਸਮਾਪਤ ਕਰਨ ਦੀ ਧਮਕੀ।


  ਸਾਥੀ ਮੁਲਾਜ਼ਮ ਰਤਨ ਸ਼ਰਮਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਸਰਕਾਰ ਵੇਲੇ ਸਰਕਾਰੀ ਦਰਬਾਰੇ ਧੱਕੇ ਖਾਂਦੇ ਰਹੇ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬੀਬਾ ਰਜਿੰਦਰ ਕੌਰ ਭੱਠਲ ਨੂੰ ਵੀ ਮਿਲੇ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ।

  ਇੱਕ ਹੋਰ ਮੁਲਜ਼ਾਮ ਕੁਲਦੀਪ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਤਨਖਾਹ ਨਾ ਮਿਲਣ ਕਾਰਨ ਸਾਡੇ ਬੱਚੇ ਰੁਲ ਰਹੇ ਹਨ। ਸਰਕਾਰ  ਤੋਂ ਸਿਰਫ 105 ਮੁਲਾਜ਼ਮ ਨਹੀਂ ਸਾਂਭੇ ਜਾ ਰਹੇ। ਸਰਕਾਰ ਨੇ ਸਾਨੂੰ ਲਾਰੇ ਹੀ ਲਾਏ ਪਰ ਮਸਲਾ ਹੱਲ ਨਾ ਕੀਤਾ। ਜੇਕਰ ਹਾਲੇ ਵੀ ਸਾਡਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਇਹ ਖੁਦਕੁਸ਼ੀਆਂ ਹੋਰ ਵੀ ਵੱਧ ਸਕਦੀਆਂ ਹਨ। ਜਿਸਦੀ ਜਿੰਮੇਵਾਰੀ ਵੀ ਸਰਕਾਰ ਹੋਵੇਗੀ।

  ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜਦੋ ਤੱਕ ਕਾਲਜ ਕਰਮਚਾਰੀਆਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆ ਅਤੇ ਮ੍ਰਿਤਕ ਦੇ ਪਰਿਵਾਰ ਲਈ 30 ਲੱਖ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨਹੀਂ ਦਿੱਤੀ ਜਾਂਦੀ,  ਉਹ ਲਾਸ਼ ਨੂੰ ਗੇਟ ਅੱਗੇ ਰੱਖਕੇ ਧਰਨਾ ਲਾਉਣਗੇ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਰਿਵਾਰ ਦੇ ਹੱਕ ’ਚ ਸਾਥ ਦੇਣ ਦਾ ਜਨਤਕ ਐਲਾਨ ਕੀਤਾ ਹੈ।
  Published by:Sukhwinder Singh
  First published: