• Home
  • »
  • News
  • »
  • punjab
  • »
  • LESS COMPENSATION FOR DAMAGED COTTON NASTY JOKE WITH FARMERS SAID FARMER LEADERS

ਨਰਮਾ ਖ਼ਰਾਬੇ ਦਾ ਨਾਮਾਤਰ ਮੁਆਵਜ਼ਾ ਕਿਸਾਨਾਂ ਨਾਲ ਕੋਝਾ ਮਜਾਕ: ਕਿਸਾਨ

ਨਰਮਾ ਖ਼ਰਾਬੇ ਦਾ ਨਾਮਾਤਰ ਮੁਆਵਜ਼ਾ ਕਿਸਾਨਾਂ ਨਾਲ ਕੋਝਾ ਮਜਾਕ: ਕਿਸਾਨ (ਫਾਇਲ ਫੋਟੋ)

  • Share this:
    Baldev sharma   

    ਮਾਨਸਾ: ਨਰਮਾ ਪੱਟੀ ਦੇ ਕਿਸਾਨਾਂ ਦੀ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਫਸਲ ਲਈ ਨਾ ਮਾਤਰ ਖ਼ਰਾਬਾ ਰਾਸ਼ੀ ਐਲਾਣ ਕੇ ਪੰਜਾਬ ਸਰਕਾਰ ਨੇ ਨਰਮਾ ਬੀਜਣ ਵਾਲੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨੇ 26%. ਤੋਂ 32 % ਖ਼ਰਾਬੇ ਲਈ 2000 ਰੁਪਏ, 33 % ਤੋਂ 75 %ਤੱਕ 5400 ਰੁਪੈ,  76% ਤੋਂ 100% ਤੱਕ ਪ੍ਰਤੀ ਏਕੜ 12000 ਰੁਪੈ ਐਲਾਣ ਕੀਤਾ ਹੈ ਜੋ ਕਿ ਕਿਸੇ ਤਰੀਕੇ ਵੀ ਸਹੀ ਨਹੀਂ ਮੰਨਿਆ ਜਾ ਸਕਦਾ।

    ਨਰਮੇ ਦੀ ਫਸਲ ਨੂੰ ਲੱਗੇ ਫਲ ਮੁਤਾਬਿਕ ਇਸ ਵਾਰ ਨਰਮੇ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੋਣ ਦੀ ਆਸ ਸੀ। ਜੇਕਰ ਆਪਾਂ ਪ੍ਰਤੀ ਏਕੜ ਝਾੜ 12 ਕੁਇੰਟਲ ਵੀ ਮੰਨ ਲਈਏ ਤਾਂ 32% ਨੁਕਸਾਨ ਨਾਲ ਇੱਕ ਕਿਸਾਨ ਦਾ ਪ੍ਰਤੀ ਏਕੜ 3.84 ਕੁਇੰਟਲ ਦਾ ਨੁਕਸਾਨ ਹੋਇਆ ਹੈ ਜਿਸ ਦੀ ਬਜ਼ਾਰੂ ਕੀਮਤ 34560 ਬਣਦੀ ਹੈ ਜਦੋਂ ਕਿ ਸਰਕਾਰ ਸਿਰਫ 2000 ਦੇ ਕੇ ਅੱਖਾਂ ਪੂੰਝਣਾ ਚਾਹੁੰਦੀ ਹੈ।

    75% ਨੁਕਸਾਨ ਵਾਲੇ ਨੂੰ ਪ੍ਰਤੀ ਏਕੜ 81000 ਦਾ ਨੁਕਸਾਨ ਪਰ ਮੁਆਵਜ਼ਾ 5400, 100% ਨੁਕਸਾਨ ਵਾਲੇ ਨੂੰ 108000  ਦਾ ਨੁਕਸਾਨ ਜਦੋਂ ਕਿ ਮੁਆਵਜ਼ਾ ਸਿਰਫ 12000 ਦੇਣ ਦਾ ਐਲਾਣ ਕੀਤਾ ਗਿਆ ਹੈ। ਕਿਸਾਨਾਂ ਦੇ ਦੱਸਣ ਮੁਤਾਬਕ 2000 ਮੁਆਵਜ਼ੇ ਨਾਲ ਤਾਂ ਤਿੰਨ ਹਜ਼ਾਰ ਖਰਚ ਕੇ ਪਾਏ ਨਕਲੀ ਬੀਜ ਦਾ ਮੁੱਲ ਵੀ ਨਹੀਂ ਮੁੜਨਾ।

    ਵਹਾਈ , ਬਿਜਾਈ ,ਗੋਡੀ, ਕੀਟਨਾਸ਼ਕ, ਰਸਾਇਣਿਕ ਖਾਦਾਂ, ਸਿੰਜਾਈ, ਚੁਗਾਈ, ਪੁਟਾਈ ਆਦਿ ਦੇ ਚਾਲੀ ਹਜ਼ਾਰ ਦੇ ਕਰੀਬ ਖ਼ਰਚੇ ਕਿਸਾਨ ਕਿਸ ਖਾਤਿਓਂ ਤਾਰੇਗਾ। ਸੱਠ ਹਜ਼ਾਰ ਰੁਪੈ ਪ੍ਰਤੀ ਏਕੜ ਠੇਕਾ ਦੇਣ ਵਾਲਿਆਂ ਦੇ ਦੁੱਖ ਹੋਰ ਵੀ ਵੱਡੇ ਨੇ।

    ਸਰਕਾਰੀ ਅੰਕੜਿਆਂ ਮੁਤਾਬਿਕ ਇਕੱਲੇ ਮਾਨਸਾ ਜ਼ਿਲ੍ਹੇ ‘ਚ 151335 ਏਕੜ ਫਸਲ ਸੌ ਫੀ ਸਦੀ ਨੁਕਸਾਨੀ ਗਈ ਹੈ। ਤੀਹ ਮਣ ਝਾੜ ਤੇ ਮੌਜੂਦਾ 9000 ਪ੍ਰਤੀ ਕੁਇੰਟਲ ਮੁੱਲ ਦੇ ਹਿਸਾਬ ਨਾਲ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦਾ ਸਵਾ 15 ਅਰਬ ਦਾ ਨੁਕਸਾਨ ਹੋ ਗਿਆ ਹੈ ਪਰ ਪ੍ਰਤੀ ਏਕੜ 12 ਹਜ਼ਾਰ ਦੇ ਹਿਸਾਬ ਸਰਕਾਰ ਨੇ ਸਿਰਫ 1 ਅਰਬ 81 ਕਰੋੜ ਰੁਪੈ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈ।

    ਜ਼ਿਲ੍ਹੇ ਦੇ ਬੁਰੀ ਤਰ੍ਹਾਂ ਟੁੱਟੇ ਕਿਸਾਨ ਸਾਢੇ ਤੇਰਾਂ ਅਰਬ ਕਿਸ ਕੋਲੋਂ ਲੈ ਕੇ ਆਉਂਣਗੇ। ਇਹੀ ਹਾਲਤ ਮਜ਼ਦੂਰਾਂ ਦੀ ਹੈ। ਇੱਕ ਮਜ਼ਦੂਰ ਨੂੰ ਨੁਕਸਾਨ ਦੇ 10% ਦੇ ਹਿਸਾਬ ਨਾਲ ਸਿਰਫ 1200 ਮਿਲਣੇ ਹਨ ਜਦੋਂ ਕਿ 12 ਕੁਇੰਟਲ ਨਰਮਾ ਚੁਗਾਈ ਬਦਲੇ ਉਸਨੇ 8400 ਰੁਪੈ ਮਿਹਨਤਾਨਾ ਲੈਣਾ ਸੀ। ਪੜ੍ਹੇ ਲਿਖੇ ਲੋਕਾਂ ਦੀ ਸਰਕਾਰ, ਖੇਤੀ-ਬਾੜੀ ਵਿਭਾਗ ਦੇ ਮਾਹਰਾਂ ਤੇ ਕਿਸਾਨੀ ਨਾਲ ਜੁੜੇ ਪਟਵਾਰ ਮਹਿਕਮੇ ਨੂੰ ਪ੍ਰਤੀ ਏਕੜ ਖਰਚ ਦਾ ਕੁੱਝ ਤਾਂ ਮਿਲਾਣ ਕਰਨਾ ਚਾਹੀਦਾ ਸੀ।
    Published by:Gurwinder Singh
    First published:
    Advertisement
    Advertisement