ਲਿਕਿਉਡ ਆਕਸੀਜਨਕੋਰੋਨਾ ਕਾਲਦੇ ਚਲਦਿਆਂ ਦੇਸ਼ ਭਰ ’ਚ ਆਕਸੀਜਨ ਗੈਸ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਾਰਨ ਅਨੇਕਾਂ ਲੋਕਾਂ ਦੀ ਜਾਨ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ’ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਕਸੀਜਨ ਗੈਸ ਲਿਆਉਣ ’ਚ ਕਾਮਯਾਬ ਰਹੇ ਹਨ, ਜਿਸਦੇ ਦੋ ਟੈਂਕਰ ਅੱਜ ਬਠਿੰਡਾ ਪਹੁੰਚੇ।
ਜਾਣਕਾਰੀ ਮੁਤਾਬਕ ਆਕਸੀਜਨ ਗੈਸ ਦੀ ਕਮੀ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਬਠਿੰਡਾ ਨੇ ਗੈਸ ਦੇ ਪ੍ਰਬੰਧ ਕਰਨਾ ਅਤੇ ਵੰਡ ਦਾ ਕੰਮ ਆਪਣੇ ਹੱਥ ਵਿਚ ਲੈ ਲਿਆ ਸੀ। ਜਦਕਿ ਪਹਿਲਾਂ ਗੈਸ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਵੰਡ ਕੇ ਕੰਮ ਦਿੱਤਾ ਗਿਆ ਹੈ। ਇਨ੍ਹਾਂ ਫਰਮਾਂ ਦੇ ਕਰਮੀ ਤੇ ਸੰਚਾਲਕ ਆਕਸੀਜਨ ਪੂਰੀ ਕਰਨ ਵਿਚ ਦਿਨ–ਰਾਤ ਜੁਟੇ ਹੋਏ ਹਨ। ਜਦੋਂ ਕਿ ਨਿਗਰਾਨੀ ਤੇ ਨਿਯਮਾਂ ਦੀ ਪਾਲਣਾ ਖਾਤਰ ਸਰਕਾਰ ਵਲੋਂ ਆਪਣੇ ਮੁਲਾਜਮਾਂ ਦੀ ਇਕ–ਇਕ ਟੀਮ ਵੀ ਇਨ੍ਹਾਂ ਫਰਮਾਂ ’ਤੇ ਲਗਾਈ ਗਈ ਹੈ।
ਪੰਜਾਬ ਸਰਕਾਰ ਦੀ ਮੱਦਦ ਨਾਲ ਜ਼ਿਲਾ ਪ੍ਰਸ਼ਾਸਨ ਵਲੋਂ ਗੁਜਰਾਤ ਦੀ ਲਿਕਿਉਡ ਗੈਸ ਦੀ ਇਕ ਖੇਪ ਮੰਗਵਾਈ ਗਈ ਹੈ, ਜਿਸਦੇ ਦੋ ਟੈਂਕਰ 34 ਟਨ ਆਕਸੀਜਨ ਲੈ ਕੇ ਅੱਜ ਇਥੇ ਪਹੁੰਚੇ। ਜ਼ਿਕਰਯੋਗ ਹੈ ਕਿ ਆਕਸੀਜਨ ਗੈਸ ਦੇ ਨਾਲ–ਨਾਲ ਟੈਂਕਰਾਂ ਤੇ ਸਿਲੰਡਰਾਂ ਦੀ ਕਮੀ ਵੀ ਆ ਗਈ ਹੈ। ਇਸ ਲਈ ਉਕਤ ਗੈਸ ਮੰਗਵਾਉਣ ਖਾਤਰ ਗੁਜਰਾਤ ਦੀ ਬਿਜਲੀ ਉਤਪਾਦਕ ਕੰਪਨੀ ਦੇ ਐੱਲ.ਐੱਨ.ਜੀ. ਵਾਲੇ ਟੈੈਂਕਰਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਟੈਂਕਰਾਂ ਵਿਚ ਹੀ ਆਕਸੀਜਨ ਗੈਸ ਭਰ ਕੇ ਬਠਿੰਡਾ ਲਿਆਂਦੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਹੋਰ ਆਕਸੀਜ਼ਨ ਗੈਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।