ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸ਼ਰਾਬ ਦੀਆ ਦੁਕਾਨਾਂ ਬੰਦ ਕੀਤੀਆ ਗਈਆ ਸਨ ਪਰ ਹੁਣ ਦੇਸ਼ ਵਿਚ ਲੌਕਡਾਉਨ ਤੀਜੇ ਭਾਗ ਵਿਚ ਪਹੁੰਚ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਲੌਕਡਾਉਨ ਵਿਚ ਰਾਹਤ ਦਿੰਦੇ ਹੋਏ ਸ਼ਰਤਾਂ ਨਾਲ ਮਾਰਕੀਟ ਅਤੇ ਸ਼ਰਾਬ ਦੀਆ ਦੁਕਾਨਾਂ ਖੋਲਣ ਦੀ ਆਗਿਆ ਦੇ ਦਿੱਤੀ ਹੈ ਕਈ ਥਾਵਾਂ ਉਤੇ ਸ਼ਰਾਬ ਦੇ ਕਾਰੋਬਾਰੀਆ ਨੇ ਸਟਾਕ ਨੂੰ ਲੈ ਕੇ ਕਈ ਥਾਵਾਂ ਉਤੇ ਠੇਕੇ ਨਾ ਖੋਲਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀ ਗਈਆ ਹਨ। ਇਸ ਇਲਾਵਾ ਜਲੰਧਰ , ਹੁਸ਼ਿਆਰਪੁਰ , ਗੁਰਦਾਸਪੁਰ ਅਤੇ ਪੰਜਾਬ ਦੇ ਕਈ ਜਿਲਿਆ ਵਿਚ ਠੇਕੇਦਾਰਾਂ ਨੇ ਠੇਕੇ ਨਾ ਖੋਲਣ ਦਾ ਫੈਸਲਾ ਕੀਤਾ ਹੈ।
ਮੁਹਾਲੀ - ਮੁਹਾਲੀ ਦੇ ਡੀਸੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਰਾਬ ਦੇ ਠੇਕੇ ਸਵੇਰੇ 7 ਵਜੇ ਤੋਂ ਦੁਪਹਿਰ ਦੇ ਤਿੰਨ ਵਜੇ ਤੱਕ ਖੁੱਲਣਗੇ। ਮੁਹਾਲੀ ਵਿਚ ਸ਼ਰਾਬ ਦੇ ਠੇਕੇ ਖੁੱਲ੍ਹ ਵੀ ਗਏ ਹਨ।
ਲੁਧਿਆਣਾ- ਲੁਧਿਆਣ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਨਾ ਖੋਲ਼੍ਹਣਾ ਦਾ ਫੈਸਲਾ ਕੀਤਾ ਹੈ।
ਰੋਪੜ- ਰੋਪੜ ਵਿਚ ਵੀ ਸ਼ਰਾਬ ਦੇ ਕਾਰੋਬਾਰੀਆਂ ਨੇ ਦੁਕਾਨਾਂ ਖੋਲ ਦਿੱਤੀਆ ਹਨ। ਇਹਨਾਂ ਦੁਕਾਨਾਂ ਉਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਦੀ ਸਖਤ ਹਦਾਇਤ ਦਿੱਤੀ ਹੈ।ਬਠਿੰਡਾ ਵਿਚ ਸ਼ਰਾਬ ਦੇ ਕਾਰੋਬਾਰੀ ਦੇ ਇਕ ਗਰੁੱਪ ਨੇ ਠੇਕੇ ਖੋਲ ਦਿੱਤੇ ਹਨ।
ਬਠਿੰਡਾ - ਬਠਿੰਡਾ ਵਿਚ ਇਕ ਗਰੁੱਪ ਨੇ ਸ਼ਰਾਬ ਦੇ ਠੇਕੇ ਖੋਲ ਦਿੱਤੇ ਹਨ ਪਰ ਦੋ ਗਰੁੱਪ ਨੇ ਸ਼ਰਾਬ ਦੇ ਠੇਕੇ ਖੋਲਣ ਤੇ ਨਾ ਕਰ ਦਿੱਤੀ ਹੈ । ਠੇਕੇਦਾਰ ਸਰਕਾਰ ਤੋਂ ਟੈਕਸ ਵਿਚ ਰਾਹਤ ਦੇਣ ਦੀ ਮੰਗ ਕਰ ਰਹੇ ਹਨ।
ਗੁਰਦਾਸਪੁਰ- ਗੁਰਦਾਸਪੁਰ ਵਿਚ ਸ਼ਰਾਬ ਦੇ ਠੇਕੇ 7 ਵਜੇ ਤੋਂ 3 ਵਜੇ ਤੱਕ ਖੋਲਣ ਦੇ ਆਦੇਸ਼ ਦਿੱਤੇ ਸਨ ਪਰ ਠੇਕੇਦਾਰਾਂ ਨੇ ਠੇਕੇ ਖੋਲਣ ਤੋਂ ਨਾ ਕਰ ਦਿੱਤੀ ਹੈ।ਉਹਨਾਂ ਨੇ ਕਿਹਾ ਅਸੀਂ ਹੋਮ ਡਿਲੀਵਰੀ ਨਹੀਂ ਕਰਵਾ ਸਕਦੇ ਹਨ।ਇਸ ਵਿਚ ਟਾਈਮ ਅਤੇ ਸਾਡਾ ਕਾਫੀ ਨੁਕਸਾਨ ਹੋ ਜਾਂਦਾ ਹੈ।
ਤਰਨਤਾਰਨ- ਤਰਨਤਾਰਨ ਵਿਚ ਠੇਕੇ ਖੋਲਣ ਦੀ ਆਡਰ ਜਾਰੀ ਕੀਤੇ ਗਏ ਹਨ ਅਤੇ ਇਥੇ ਅਜੇ ਤੱਕ ਠੇਕੇ ਨਹੀ ਖੁੱਲੇ ਹਨ।ਪੁਰਾਣੇ ਠੇਕੇਦਾਰਾਂ ਦਾ ਸਟਾਕ ਦੁਕਾਨਾਂ ਵਿਚ ਪਿਆ ਹੈ।
ਫਿਰੋਜ਼ਪੁਰ- ਫਿਰੋਜਪੁਰ ਵਿਚ 23 ਠੇਕਿਆ ਨੂੰ ਖੋਲਣ ਦੀ ਮੰਨਜੂਰੀ ਦੇ ਦਿੱਤੀ ਹੈ।ਸਿਹਤ ਵਿਭਾਗ ਨੇ ਸਵੇਰੇ 9 ਵਜੇ ਤੋਂ ਇਕ ਵਜੇ ਤੱਕ ਖੋਲਣ ਨੂੰ ਕਿਹਾ ਹੈ।
ਤਲਵੰਡੀ ਸਾਬੋ-ਤਲਵੰਡੀ ਸਾਬੋ ਵਿਚ ਸ਼ਰਾਬ ਦੇ ਸਾਰੇ ਠੇਕੇ ਬੰਦ ਕਰ ਦਿੱਤੇ ਗਏ ਹਨ।
ਮਾਨਸਾ-ਮਾਨਸਾ ਵਿਚ ਸ਼ਰਾਬ ਦੀਆ ਦੁਕਾਨਾ ਨਵੇ ਸਾਲ ਵਿ ਆਲਾਚ ਨਹੀ ਕੀਤੇ ਗਏ ਹਨ।ਇਥੇ ਸ਼ਰਾਬ ਦੇ ਠੇਕੇ ਖੁੱਲ ਗਏ ਹਨ।
ਫਰੀਦਕੋਟ -ਫਰੀਦਕੋਟ ਵਿਚ ਸ਼ਰਾਬ ਦੇ ਠੇਕੇ ਖੁੱਲਣ ਦਾ ਸਮਾਂ 9 ਵਜੇ ਤੋਂ ਇਕ ਵਜੇ ਤੱਕ ਦਾ ਹੈ ਅਤੇ ਦੁਪਹਿਰ ਦੇ 2 ਵਜੇ ਤੋਂ 6 ਵਜੇ ਤੱਕ ਹੋਮ ਡਲਿਵਰੀ ਹੋਵੇਗੀ।
ਨਵਾਂਸ਼ਹਿਰ- ਨਵਾਂ ਸ਼ਹਿਰ ਵਿਚ ਕੋਈ ਵੀ ਸ਼ਰਾਬ ਦੀ ਦੁਕਾਨ ਨਹੀਂ ਖੁੱਲੀ ਹੈ।
ਨੰਗਲ -ਅੱਜ ਸਵੇਰੇ 7 ਵਜੇ ਤੋਂ ਸ਼ਾਮ ਦੇ 3ਵਜੇ ਤੱਕ ਸਰਾਬ ਦੀ ਦੁਕਾਨਾਂ ਖੁੱਲਣਗੀਆ।ਜੇਕਰ ਹੋਮ ਡਿਲਵਰੀ ਦੀ ਗੱਲ ਕਰੀਏ ਤਾਂ ਸਰਕਾਰ ਨੇ ਹੁਣ ਤੱਕ ਪਾਸ ਵੀ ਜਾਰੀ ਨਹੀ ਕੀਤੇ ਹਨ।
ਰੋਪੜ- ਰੋਪੜ ਵਿਚ ਸਵੇਰੇ 7:00 ਵਜੇ ਤੋਂ 3:00 ਵਜੇ ਤੱਕ ਸ਼ਰਾਬ ਦੀ ਸੇਲ ਹੋਵੇਗੀ।ਉਸ ਤੋਂ ਬਾਅਦ ਸ਼ਾਮ ਦੇ 7:00 ਤੱਕ ਹੋਮ ਡਿਲੀਵਰੀ ਹੋਵੇਗੀ।
ਅੰਮ੍ਰਿਤਸਰ -ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧਣ ਕਰਕੇ ਸ਼ਰਾਬ ਦੀਆਂ ਦੁਕਾਨਾ ਸਾਰੀਆ ਬੰਦ ਕੀਤੀ ਗਈ ਹਨ।
ਹੁਸ਼ਿਆਰਪੁਰ -ਹੁਸ਼ਿਆਰ ਵਿਚ ਵੀ ਠੇਕੇਦਾਰਾਂ ਨੇ ਠੇਕੇ ਖੋਲੇ ਨਹੀ ਹਨ ਕਿਉਂਕਿ ਠੇਕੇਦਾਰ ਪਿਛਲੇ ਸਾਲ ਦੇ 9 ਦਿਨਾਂ ਦਾ ਹਿਸਾਬ ਮੰਗ ਰਹੀ ਹੈ।
ਬਰਨਾਲਾ-ਬਰਨਾਲਾ ਵਿਚ ਠੇਕੇਦਾਰਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲਣ ਤੋ ਨਾ ਕਰ ਦਿੱਤੀ ਹੈ ਕਿਉਕਿ ਸਰਕਾਰ ਪੂਰੇ ਦਿਨ ਦੀ ਫੀਸ ਮੰਗ ਰਹੀ ਹੈ। ਠੇਕੇਦਾਰਾਂ ਨੇ ਮੰਗਾਂ ਨਾ ਮੰਨਣ ਤੱਕ ਸ਼ਰਾਬੇ ਦੇ ਠੇਕੇ ਬੰਦ ਕਰਨ ਦਾ ਹੀ ਫੈਸਲਾ ਕੀਤਾ।
ਫ਼ਾਜ਼ਿਲਕਾ-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸ਼ਰਾਬ ਦੇ ਸ਼ੌਕੀਨ ਵਿਅਕਤੀਆਂ ਦੀਆਂ ਆਸਾ ਤੇ ਬੂਰ ਨਹੀਂ ਪਿਆ। ਪੰਜਾਬ ਸਰਕਾਰ ਦੀ ਛੋਟ ਦੇ ਬਾਵਜੂਦ ਫ਼ਾਜ਼ਿਲਕਾ ਜ਼ਿਲ੍ਹੇ ਦੇ ਨਾਲ ਸਬੰਧਿਤ ਠੇਕੇਦਾਰਾਂ ਵਲ਼ੋਂ ਠੇਕੇ ਨਹੀਂ ਖੋਲ੍ਹੇਂ ਗਏ, ਜਿਸ ਨਾਲ ਫ਼ਾਜ਼ਿਲਕਾ,ਜਲਾਲਾਬਾਦ, ਅਬੋਹਰ ਅਤੇ ਨਾਲ ਲਗਦੀਆਂ ਮੰਡੀਆਂ ਵਿਚ ਠੇਕੇ ਅਤੇ ਬਰਾਂਚਾਂ ਬੰਦ ਦਿਖਾਈ ਦਿੱਤੀਆਂ।
ਹੁਸ਼ਿਆਰਪੁਰ- ਹੁਸ਼ਿਆਰਪੁਰ ਸ਼ਹਿਰ ਇੱਕ ਹੀ ਠੇਕਾ ਖੁੱਲ੍ਹਿਆ ਬਾਕੀ ਸਾਰੇ ਬੰਦ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Coronavirus, COVID-19, Liquor stores