liveLIVE NOW
 • Home
 • »
 • News
 • »
 • punjab
 • »
 • Live Punjab Election 2022: PM ਮੋਦੀ ਕਰਨਗੇ ਪੰਜਾਬ 'ਚ 3 ਰੈਲੀਆਂ, ਸੰਤ ਸਮਾਜ ਵੱਲੋਂ ਅਕਾਲੀ-ਬਸਪਾ ਦਾ ਸਮਰਥਨ

Live Punjab Election 2022: PM ਮੋਦੀ ਕਰਨਗੇ ਪੰਜਾਬ 'ਚ 3 ਰੈਲੀਆਂ, ਸੰਤ ਸਮਾਜ ਵੱਲੋਂ ਅਕਾਲੀ-ਬਸਪਾ ਦਾ ਸਮਰਥਨ

Live Punjab Assembly Election 2022, Punjab Vidhan Sabha Election 2022 updates, Punjab Polls 2022, Assembly Election 2022

 • NEWS18-PUNJABI
 • | February 09, 2022, 17:23 IST
  facebookTwitterLinkedin
  LAST UPDATED 6 MONTHS AGO

  AUTO-REFRESH

  Highlights

  17:10 (IST)

  ਰਾਣਾ ਇੰਦਰਪ੍ਰਤਾਪ ਦਾ ਕਾਂਗਰਸੀ ਉਮੀਦਵਾਰ ਨੂੰ ਚੈਲੰਜ, ਕਿਹਾ; ਰਾਣਾ ਗੁਰਜੀਤ ਨੂੰ ਪਾਰਟੀ 'ਚੋਂ ਕੱਢਵਾ ਕੇ ਵੇਖ ਲੈਣ...ਵੇਖੋ ਪੂਰੀ ਵੀਡੀਓ

  16:10 (IST)

  ਵਿਧਾਇਕ ਜੋਗਿੰਦਰ ਪਾਲ ਦਾ ਥੱਪੜ ਕਾਂਡ ਮੁੜ ਚਰਚਾ 'ਚ

  ਲੜਕੇ ਦੇ ਪਰਿਵਾਰ ਨੇ ਵਿਧਾਇਕ 'ਤੇ ਲਾਏ ਦੋਸ਼

  ਕਿਹਾ; ਮੁੰਡੇ 'ਤੇ ਚਿੱਟੇ ਦਾ ਕੇਸ ਪਾਉਣ ਦੀ ਧਮਕੀ ਦੇ ਕੇ ਕੀਤਾ ਰਾਜੀਨਾਵਾਂ

  ਲੋਕਾਂ ਵਿੱਚ ਪੈਸੇ ਲੈ ਕੇ ਰਾਜੀਨਾਵਾਂ ਕਰਨ ਦੀ ਸੀ ਚਰਚਾ

  ਬਦਨਾਮੀ ਦੀ ਡਰੋਂ ਪਰਿਵਾਰ ਸੱਚ ਬੋਲਣ ਲਈ ਮਜਬੂਰ

  16:2 (IST)

  ਭਾਜਪਾ ਨੂੰ ਸਮਰਥਨ ਦਿਓ, ਕਿਉਂਕਿ ਬੂੰਦ-ਬੂੰਦ ਨਾਲ ਖੜਾ ਭਰਦਾ ਹੈ

  ਚੋਣਾਂ ਤਾਂ ਹਰ ਕੋਈ ਲੜ ਲਵੇਗਾ, ਪਰ ਜ਼ਰੂਰੀ ਹੈ ਦੇਸ਼ ਨੂੰ ਮਜਬੂਤ ਬਣਾਉਣਾ, ਸੁਣੋ ਗ੍ਰੇਟ ਖਲੀ ਨੇ ਭਾਜਪਾ 'ਚ ਸ਼ਮੂਲੀਅਤ ਦੌਰਾਨ ਕੀ ਕਿਹਾ...

  16:0 (IST)

  ਜਦੋਂ ਮੈਂ ਬੀਜੇਪੀ ਛੱਡੀ ਸੀ ਤਾਂ ਮੈਨੂੰ ਆਫ਼ਰ ਆਈ ਸੀ ਕਿ ਆਹ 2 ਹਜ਼ਾਰ ਕਰੋੜ ਰੁਪਇਆ ਚੱਕੋ ਚੌਥੀ ਪਾਰਟੀ ਬਣਾ ਲਓ: ਨਵਜੋਤ ਸਿੱਧੂ EXclusive

  15:59 (IST)

  ਨਵਜੋਤ ਸਿੱਧੂ EXClusive: ਚੰਨੀ ਦੀ ਅਗਵਾਈ ਸਿੱਧੂ ਨੂੰ ਮੰਜੂਰ ਜਾਂ ਨਹੀਂ? ਬੋਲੇ 'ਮੇਰੀ ਪਤਨੀ ਨੇ ਜੋ ਕਿਹਾ ਸੱਚ ਕਿਹਾ'

  15:51 (IST)

  ਖਰੜ ਤੋਂ ਅਕਾਲੀ ਦਲ ਉਮੀਦਵਾਰ ਗਿੱਲ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਿਆ

   ਹਲਕਾ ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਘਰ-ਘਰ ਪ੍ਰਚਾਰ ਕੀਤਾ।

   ਨਿਊਜ਼ 18 ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਮੇਂ ਖਰੜ ਨਵਾਂਗਾਓਂ ਅਤੇ ਆਸ-ਪਾਸ ਦੇ ਪਿੰਡਾਂ ਦੀ ਹਾਲਤ ਬਹੁਤ ਖਰਾਬ ਹੈ ਪਰ ਸੱਤਾ ਵਿੱਚ ਆਉਂਦੇ ਹੀ ਅਸੀਂ ਇਨ੍ਹਾਂ ਕੰਮਾਂ ਨੂੰ ਪਹਿਲ ਦੇਵਾਂਗੇ।

   ਕਿਉਂਕਿ ਹਲਕਾ ਖਰੜ ਬਹੁਤ ਵੱਡਾ ਹੱਬ ਬਣ ਗਿਆ ਹੈ, ਲੋਕ ਬਾਹਰੋਂ ਆ ਕੇ ਇੱਥੇ ਰਹਿਣ ਲੱਗ ਪਏ ਹਨ, ਸਰਹੱਦੀ ਇਲਾਕਾ ਆਪਸ ਵਿੱਚ ਬਹੁਤ ਨੇੜੇ ਹੈ, ਜਿਸ ਵਿੱਚ ਹਿਮਾਚਲ ਤੋਂ ਲੈ ਕੇ ਹਰਿਆਣਾ ਤੱਕ ਬਹੁਤ ਸਾਰੀਆਂ ਵਸਤੂਆਂ ਹਨ, ਜਿਨ੍ਹਾਂ ਦਾ ਖਰਚਾ ਹਲਕਾ ਹੁੰਦਾ ਹੈ, ਇਸੇ ਕਰਕੇ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਸਦੀ ਆਬਾਦੀ ਲਗਾਤਾਰ ਵਧ ਰਹੀ ਹੈ।ਮੈਂ ਸੱਤਾ 'ਚ ਆਉਂਦੇ ਹੀ ਸਾਰੀਆਂ ਚੀਜ਼ਾਂ 'ਤੇ ਕੰਮ ਕਰਨ ਜਾ ਰਿਹਾ ਹਾਂ।

  Punjab Election 2022: ਵਿਧਾਨ ਸਭਾ ਚੋਣਾਂ 2022 (Assembly Election 2022) ਵਿੱਚ ਜਿੱਤ ਨੂੰ ਲੈ ਕੇ ਅਤੇ ਮੌਜੂਦਾ ਸੱਤਾਧਾਰੀ ਕਾਂਗਰਸ (Congress) ਪਾਰਟੀ ਨੂੰ ਲਾਂਭੇ ਕਰਨ ਲਈ ਪੰਜਾਬ (Punjab Politics) ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ ਵਿਖਾਈ ਦੇ ਰਹੀਆਂ ਹਨ। ਇਸ ਵਾਰ ਦੋ ਪਾਰਟੀਆਂ ਦਾ ਗਠਜੋੜ ਹੈ, ਜਿਨ੍ਹਾਂ ਵਿੱਚ ਅਕਾਲੀ ਦਲ ਅਤੇ ਬਸਪਾ, ਜਦਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇੱਕ ਪਾਸੇ ਹਨ। ਇਸਤੋਂ ਇਲਾਵਾ ਕਿਸਾਨਾਂ ਨੇ ਵੀ ਪੰਜਾਬ ਚੋਣਾਂ ਵਿੱਚ ਤਾਲ ਠੋਕੀ ਹੋਈ ਹੈ।

  ਇਸ ਨਾਲ ਹੀ ਮੌਜਦਾ ਸਮੇਂ ਵਿਰੋਧੀ ਧਿਰ ਦਾ ਰੁਤਬਾ ਹਾਸਲ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਜਿੱਤ ਪ੍ਰਾਪਤੀ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤਾ ਹੈ, ਜਦਕਿ ਕਾਂਗਰਸ ਪਾਰਟੀ ਨੇ ਵੀ ਚਰਨਜੀਤ ਸਿੰਘ ਚੰਨੀ ਨੂੰ ਹੀ ਅਗਲੇ ਮੁੱਖ ਮੰਤਰੀ ਉਮੀਦਵਾਰ ਵੱਜੋਂ ਪੇਸ਼ ਕੀਤਾ ਹੈ। ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਹੀ ਮੁੱਖ ਮੰਤਰੀ ਉਮੀਦਵਾਰ ਦੇ ਦਾਅਵੇਦਾਰ ਹਨ, ਜਦਕਿ ਭਾਜਪਾ ਗਠਜੋੜ ਵੱਲੋਂ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।

  ਜੇਕਰ ਚੋਣਾਂ ਵਿੱਚ ਪਾਰਟੀਆਂ ਦੇ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੇ ਮੱਦੇਨਜ਼ਰ ਡਿਜ਼ੀਟਲ ਪ੍ਰਚਾਰ 'ਤੇ ਜ਼ਿਆਦਾ ਜ਼ੋਰ ਹੈ। ਕਾਂਗਰਸ ਅਤੇ ਭਾਜਪਾ ਵੱਲੋਂ ਚੋਣਾਂ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਅੱਜ ਜਿਥੇ ਭਾਜਪਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਲਈ ਪ੍ਰਚਾਰ ਲਈ ਪੰਜਾਬ ਆ ਰਹੇ ਹਨ, ਉਥੇ ਹੀ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਲਈ ਬਸਪਾ ਸੁਪਰੀਮੋ ਭੈਣ ਮਾਇਆਵਤੀ ਚੋਣ ਪ੍ਰਚਾਰ ਕਰਨਗੇ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਪੰਜਾਬ ਚੋਣਾਂ ਲਈ ਪਹਿਲੀ ਵਾਰੀ ਵਰਚੂਅਲ ਰੈਲੀ ਕਰਨਗੇ। ਉਹ ਇਸ ਦੌਰਾਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਸੰਸਦੀ ਹਲਕਿਆਂ ਵਿੱਚ ਪੈਂਦੀਆਂ 18 ਵਿਧਾਨ ਸਭਾ ਸੀਟਾਂ 'ਤੇ ਪ੍ਰਚਾਰ ਕਰਨਗੇ। ਦੱਸ ਦੇਈਏ ਕਿ ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ, ਜਿਨ੍ਹਾਂ 'ਤੇ ਭਾਜਪਾ ਗਠਜੋੜ 73, ਪੰਜਾਬ ਲੋਕ ਕਾਂਗਰਸ 29 ਸੀਟਾਂ 'ਤੇ ਚੋਣ ਲੜ ਰਹੀ ਹੈ।