ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦਾ ਹੱਥ ਉਪਰ, ਵੇਖੋ ਹੁਣ ਤੱਕ ਦੇ ਨਤੀਜੇ...

News18 Punjabi | News18 Punjab
Updated: February 17, 2021, 2:56 PM IST
share image
ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦਾ ਹੱਥ ਉਪਰ, ਵੇਖੋ ਹੁਣ ਤੱਕ ਦੇ ਨਤੀਜੇ...
ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ –ਮਾਨਸਾ ‘ਚ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ

  • Share this:
  • Facebook share img
  • Twitter share img
  • Linkedin share img
ਨਗਰ ਕੌਂਸਲ ਚੋਣਾਂ ਦੇ ਹੁਣ ਤੱਕ ਦੇ ਆਏ ਨਤੀਜਿਆਂ ਵਿਚ ਆਜ਼ਾਦ ਤੇ ਕਾਂਗਰਸੀ ਉਮੀਦਵਾਰਾਂ ਦਾ ਹੱਥ ਉਪਰ ਹੈ। ਨਗਰ ਕੌਂਸਲ ਪਾਤੜਾਂ ਲਈ ਹੁਣ ਤਕ ਐਲਾਨੇ ਗਏ ਨਤੀਜਿਆਂ ਮੁਤਾਬਕ ਵਾਰਡ ਨੰਬਰ ਇੱਕ ਤੋਂ ਕਾਂਗਰਸੀ ਉਮੀਦਵਾਰ ਸੁਪਨਦੀਪ ਕੌਰ ਕਾਹਲੋਂ , ਦੋ ਤੋਂ ਆਜ਼ਾਦ ਉਮੀਦਵਾਰ ਭਗਵਤ ਦਿਆਲ ਨਿੱਕਾ , ਤਿੰਨ ਤੋਂ ਅਕਾਲੀ ਉਮੀਦਵਾਰ ਜਸਬੀਰ ਕੌਰ ਸਿੱਧੂ , ਚਾਰ ਤੋਂ ਆਜ਼ਾਦ ਉਮੀਦਵਾਰ ਸੋਨੀ ਜ਼ਲੂਰ, ਪੰਜ ਤੋਂ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਬੰਦੇਸ਼ਾਂ, ਛੇ ਤੋਂ ਕਾਂਗਰਸ ਦੇ ਨਰਿੰਦਰ ਸਿੰਗਲਾ, ਸੱਤ ਤੋਂ ਆਜ਼ਾਦ ਉਮੀਦਵਾਰ ਰਿੰਕੂ ,ਅੱਠ ਤੋਂ ਕਾਂਗਰਸ ਦੇ ਪ੍ਰੇਮ ਚੰਦ ਗੁਪਤਾ, ਨੌੰ ਤੋਂ ਕਾਂਗਰਸ ਦੇ ਉਮੀਦਵਾਰ ਰਿੰਕੂ ਅਤੇ ਦਸ ਤੋਂ ਆਜ਼ਾਦ ਉਮੀਦਵਾਰ ਬਲਜਿੰਦਰ ਸਿੰਘ ਸੋਨੀ ਠੇਕੇਦਾਰ ਜੇਤੂ ਹੋਏ ਹਨ।

ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ ਇਥੇ 10 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ, 3 ਵਾਰਡਾਂ ਉਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇੱਥੇ ਵਾਰਡ 1 ਤੋਂ ਬਿਮਲਾ ਦੇਵੀ (ਆਜ਼ਾਦ ਉਮੀਦਵਾਰ), ਵਾਰਡ 2 ਤੋਂ ਤ੍ਰੀਮਬਕ ਦੱਤ (ਆਜ਼ਾਦ ਉਮੀਦਵਾਰ), ਵਾਰਡ 3 ਤੋਂ ਇੰਦਰਜੀਤ ਕੌਰ (ਆਜ਼ਾਦ ਉਮੀਦਵਾਰ), ਵਾਰਡ 4 ਤੋਂ ਸੁਮੀਤ ਸੋਨੀ (ਆਜ਼ਾਦ ਉਮੀਦਵਾਰ), ਵਾਰਡ 5 ਤੋਂ ਦੀਪਕ ਕੁਮਾਰ (ਆਜ਼ਾਦ ਉਮੀਦਵਾਰ), ਵਾਰਡ 6 ਤੋਂ ਐਡਵੋਕੇਟ ਹਰਪ੍ਰੀਤ ਸਿੰਘ (ਆਜ਼ਾਦ ਉਮੀਦਵਾਰ), ਵਾਰਡ 7 ਤੋਂ ਕ੍ਰਿਪਾਲ ਰਾਮ (ਕਾਂਗਰਸ), ਵਾਰਡ 8 ਤੋਂ ਭਾਵਨਾ ਕਿਰਪਾਲ (ਆਜ਼ਾਦ ਉਮੀਦਵਾਰ), ਵਾਰਡ 9 ਤੋਂ ਸ਼ੀਲਾ ਦੇਵੀ (ਕਾਂਗਰਸ), ਵਾਰਡ 10 ਤੋਂ ਕਰਨੈਲ ਸਿੰਘ (ਆਜ਼ਾਦ ਉਮੀਦਵਾਰ), ਵਾਰਡ 11 ਤੋਂ ਜਸਵਿੰਦਰ ਕੌਰ ਮਾਨ (ਆਜ਼ਾਦ ਉਮੀਦਵਾਰ), ਵਾਰਡ 12 ਤੋਂ ਸੋਮਨਾਥ ਬੰਗੜ (ਆਜ਼ਾਦ ਉਮੀਦਵਾਰ), ਵਾਰਡ 13 ਤੋਂ ਪ੍ਰਵੀਨ (ਕਾਂਗਰਸ) ਜੇਤੂ ਰਹੇ ਹਨ।

ਗੁਰਦਾਸਪੁਰ ਨਗਰ ਕੌਂਸਲ ਵਿੱਚ 29 ਵਾਰਡ ਵਿਚੋਂ 21 ਵਾਰਡਾਂ ਉਪਰ ਕਾਂਗਰਸ ਦਾ ਕਬਜਾ। ਨਾਭਾ ਦੇ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਗਰਗ ਅਤੇ 13 ਤੋਂ ਊਸ਼ਾ ਮੂੰਗੋ ਜੇਤੂ। ਅਬੋਹਰ ਨਗਰ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਦੇ 50 'ਚੋਂ 49 ਉਮੀਦਵਾਰ ਜਿੱਤੇ, ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪਈ।
ਤਲਵੰਡੀ ਭਾਈ ਦੇ ਸਾਰੇ ਵਾਰਡਾਂ ਦੇ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 1,2,3,5,7,9,10,11,13 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। ਜਦਕਿ ਵਾਰਡ 4, 6 ਅਤੇ 12 ਤੋਂ ਅਕਾਲੀ ਦਲ ਅਤੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ। ਅੰਮ੍ਰਿਤਸਰ ਦੇ ਵਾਰਡ ਨੰਬਰ 37 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ 130 ਵੋਟਾਂ ਨਾਲ ਜੇਤੂ।

ਨਗਰ ਕੌਂਸਲ ਮੁੱਲਾਂਪੁਰ-ਦਾਖਾ ਵਾਰਡ ਨੰਬਰ-8 ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਮੇਂ ਕਾਂਗਰਸ ਪਾਰਟੀ ਉਮੀਦਵਾਰ ਜਬਰਜੰਗ ਸਿੰਘ ਸੇਖੋਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਸੀਲ ਕੁਮਾਰ ਵਿੱਕੀ ਨਾਲੋਂ 446 ਵੋਟਾਂ ਵੱਧ ਲੈ ਕੇ ਜੇਤੂ ਬਣਿਆ। ਦੀਨਾਨਗਰ ਦੇ ਵਾਰਡ ਨੰਬਰ 14 ਵਿਚੋਂ ਆਜ਼ਾਦ ਉਮੀਦਵਾਰ ਕੁਲਵੰਤ ਸਿੰਘ ਜੇਤੂ। ਫ਼ਤਿਹਗੜ੍ਹ ਚੂੜੀਆਂ ਵਿਖੇ ਪਹਿਲੇ 6 ਵਾਰਡਾਂ 'ਚੋਂ 5 'ਤੇ ਕਾਂਗਰਸ ਅਤੇ 1 'ਤੇ ਅਕਾਲੀ ਦਲ ਜੇਤੂ।

ਮਾਨਸਾ ਨਗਰ ਕੌਂਸਲ ਦੇ ਨਤੀਜੇ: ਵਾਰਡ ਨੰਬਰ 1 ਜਸਵੀਰ ਕੌਰ ( ਕਾਂਗਰਸ), ਵਾਰਡ ਨੰਬਰ 2 ਰਾਮਪਾਲ (ਕਾਂਗਰਸ ਪਾਰਟੀ), ਵਾਰਡ ਨੰਬਰ 3 ਰਿੰਪਲ ਸਿੰਗਲਾ (ਅਕਾਲੀ ਦਲ), ਵਾਰਡ ਨੰਬਰ 4 ਦਵਿੰਦਰ ਕੁਮਾਰ ਬਿੰਦਰ (ਆਪ), ਵਾਰਡ ਨੰਬਰ 6 ਅਮਨ ਢੂੰਡਾ (ਅਜ਼ਾਦ), ਵਾਰਡ ਨੰਬਰ =5 ਕੁਲਵਿੰਦਰ ਮਹਿਤਾ (ਕਾਂਗਰਸ), ਵਾਰਡ ਨੰਬਰ 7 ਰੇਖਾ ਰਾਣੀ (ਕਾਂਗਰਸ), ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ), ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) 297 ਵੋਟਾਂ, ਵਾਰਡ ਨੰਬਰ 10 ਕੰਚਨ ਸੇਠੀ (ਅਜ਼ਾਦ), ਵਾਰਡ 11 ਸਿਮਰਨਜੀਤ ਕੌਰ (ਅਜ਼ਾਦ), ਵਾਰਡ 13 ਰੰਜਨਾ ਮਿੱਤਲ (ਕਾਂਗਰਸ ਪਾਰਟੀ), ਵਾਰਡ ਨੰਬਰ 14 ਸੁਨੀਲ ਕੁਮਾਰ ਨੀਨੂ (ਆਜ਼ਾਦ), ਵਾਰਡ ਨੰਬਰ 16 - ਅਜੈ ਕੁਮਾਰ ਪ੍ਰੋਚਾ (ਅਜ਼ਾਦ), ਵਾਰਡ ਨੰਬਰ 18 ਨੇਮ ਚੰਦ ਨੇਮਾ (ਕਾਂਗਰਸ), ਵਾਰਡ ਨੰਬਰ 19 ਕਮਲੇਸ਼ ਰਾਣੀ (ਅਜ਼ਾਦ), ਵਾਰਡ 21 ਆਉਸ਼ੀ ਸ਼ਰਮਾ (ਕਾਂਗਰਸ), ਵਾਰਡ ਨੰਬਰ 22 ਪਰਵੀਨ ਕੁਮਾਰ ਟੋਨੀ (ਅਜ਼ਾਦ) ਜੇਤੂ ਰਹੇ।
Published by: Gurwinder Singh
First published: February 17, 2021, 11:03 AM IST
ਹੋਰ ਪੜ੍ਹੋ
ਅਗਲੀ ਖ਼ਬਰ