LIVE NOW

Punjab MC Poll Results Live: ਮੁਹਾਲੀ 'ਚ ਵੀ ਕਾਂਗਰਸ ਨੇ ਮਾਰੀ ਬਾਜ਼ੀ, ਹੁਣ 7 ਨਗਰ ਨਿਗਮਾਂ ਚ ਬਣਨਗੇ ਕਾਂਗਰਸ ਦੇ ਮੇਅਰ

Punjab.news18.com | February 18, 2021, 3:39 PM IST
facebook Twitter google Linkedin
Last Updated February 18, 2021
auto-refresh

Highlights

ਚੰਡੀਗੜ੍ਹ ; ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ 'ਚ ਵੀ ਕਾਂਗਰਸ ਦਾ ਦਬਦਬਾ ਰਿਹਾ ਹੈ। ਬਹੁਤੀਆਂ ਜਗਾਵਾਂ ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਮੁਹਾਲੀ ਨਗਰ ਨਿਗਮ ਦੇ ਨਤੀਜਿਆਂ ਵਿੱਚ ਵੀ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇੱਥੇ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕੀਤਾ ਹੈ। ਹੁਣ 7 ਨਗਰ ਨਿਗਮਾਂ ਵਿੱਚ  ਕਾਂਗਰਸ ਦੇ ਮੇਅਰ ਬਣਨਗੇ। ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਮੁਕੰਮਲ ਸਫਾਇਆ ਹੋ ਗਿਆ ਹੈ। ਕਾਂਗਰਸ ਨੂੰ 37 ਤੇ ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣ ਨਹੀਂ ਲੜੀ। ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਬਸਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੀ।

ਕੁੱਲ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਲਈ ਚੋਣ ਹੋਈ, ਜਿੰਨ੍ਹਾਂ ਚੋਂ ਕਾਂਗਰਸ 78, ਅਕਾਲੀ ਦਲ 5, ਆਜਾਦ 13 ਤੇ ਸੀਪੀਆਈ ਵੱਲੋਂ ਮਾਨਸਾ ਦੀ ਜੋਗਾ ਸੀਟ ਤੇ ਜਿੱਤ ਦਰਜ ਕੀਤੀ ਗਈ। ਜਦ ਕਿ 12 ਨਗਰ ਕੌਂਸਲਾਂ ਤੇ ਕਿਸੇ ਨੂੰ ਵੀ ਬਹੁਮਤ ਹਾਸਿਲ ਨਹੀਂ ਹੋਇਆ ਤੇ ਬੀਜੇਪੀ ਤੇ ਆਪ ਖਾਤਾ ਤੱਕ ਨਹੀਂ ਖੋਲ੍ਹ ਸਕੀ।
Read More
10:44 am (IST)
10:43 am (IST)
Load Moreਸਥਾਨਕ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦਾ ਚਿਹਰਾ ਹੋਣਗੇ। ਇਹ ਵਿਚਾਰ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੋਰਾਨ ਪ੍ਰਗਟ ਕੀਤੇ। ਉਨ੍ਹਾਂ ਨੇ ਸਥਾਨਕ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਸਿਹਰਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹੀ ਬੰਨਿਆ ਹੈ।  ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਕੈਪਟਨ ਫਾਰ 2022 ਕੰਪੈਨ ਚਲਾਏਗੀ।ਕਾਂਗਰਸ ਨੇ ਜਿੱਤ ਨੂੰ  2022 ਦਾ ਟ੍ਰੇਲਰ ਦੱਸਿਆ ਹੈ। ਵਿਧਾਨਸਭਾ ਚੋਣਾਂ ਲਈ  ਨਵਾਂ ਸਲੋਗਨ ਦਿੱਤਾ ਹੈ। CAPTAIN FOR 2022 ਦਾ ਪੋਸਟਰ ਰਿਲੀਜ਼ ਕੀਤਾ ਹੈ।

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੋ ਹਜਾਰ ਬਾਈ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਹੈ ਅਤੇ ਇਹ ਚੋਣਾਂ ਕੇਂਦਰ ਦੀ ਮੋਦੀ ਸਰਕਾਰ ਤੱਕ ਧਮਕ ਜ਼ਰੂਰ ਪਾਏਗੀ ਅਤੇ ਸੰਦੇਸ਼ ਦਏਗੀ ਪੰਜਾਬੀਆਂ ਨੂੰ ਵੱਖੋ ਵੱਖਰੇ ਨਾਮ ਦੇ ਕੇ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਲੋਕਾਂ ਨੇ ਲੋਕਤੰਤਰਿਕ ਤਰੀਕੇ ਨਾਲ ਫਤਵਾ ਦਿੱਤਾ ਹੈ l ਉਨ੍ਹਾਂ ਕਿਹਾ ਕਿ ਇਹ ਪੰਜਾਬ ਪੰਜਾਬੀਆਂ ਦੇ ਭਾਈਚਾਰੇ ਦੀ ਜਿੱਤ ਹੈ ਜਿਸ ਦਾ ਅਸਰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾ l

ਸਥਾਨਕ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ ਹੋਈ ਹੈ।  7 ਨਗਰ ਨਿਗਮਾਂ ਚੋਂ 6 'ਤੇ ਕਾਂਗਰਸ ਦਾ ਕਬਜ਼ਾ ਕਰ ਲਿਆ ਹੈ।  ਹੁਸ਼ਿਆਰਪੁਰ, ਅਬੋਹਰ, ਮੋਗਾ ਆਏ ਕਾਂਗਰਸ ਦੀ ਝੋਲੀ ਵਿੱਚ ਹੈ ਤੇ ਕਪੂਰਥਲਾ, ਬਠਿੰਡਾ ਅਤੇ ਪਠਾਨਕੋਟ ਨਿਗਮ ਵੀ ਕਾਂਗਰਸ ਨੇ ਜਿੱਤੀ ਹੈ। ਹੁਣ ਸਿਰਫ ਬਟਾਲਾ ਨਗਰ ਨਿਗਮ ਦੇ ਨਤੀਜਿਆਂ ਦਾ ਐਲਾਨ ਬਾਕੀ ਹੈ। ਅਕਾਲੀ ਅਤੇ ਬੀਜੇਪੀ ਉਮੀਦਵਾਰ ਆਪਣੇ ਹਲਕਿਆਂ 'ਚ ਪਛੜੇ ਹਨ।

109 ਚੋਂ ਕਰੀਬ 100 ਕੌਂਸਲਾਂ ਚ ਬਹੁਮਤ ਹਾਸਲ ਕੀਤਾ। ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਾਰੀਆਂ ਕੌਂਸਲਾਂ ਤੇ ਹੂੰਝਾ ਫੇਰਿਆ।  ਹੂੰਝਾਫੇਰ ਜਿੱਤ ਤੋਂ ਬਾਅਦ ਕਾਂਗਰਸ ਵਿੱਚ ਜਸ਼ਨ ਦਾ ਮਾਹੌਲ ਹੈ। ਸਵੇਰ ਤੋਂ ਹੀ ਢੋਲ-ਨਗਾੜੇ ਵੱਜ ਰਹੇ ਹਨ। ਜੇਤੂ ਉਮੀਦਵਾਰ ਭੰਗੜੇ ਪਾ ਰਹੇ ਹਨ।  2022 ਵਿੱਚ ਸਰਕਾਰ ਦਾ ਸਪਨਾ ਦੇਖਣ ਵਾਲੀ ਆਮ ਆਦਮੀ ਪਾਰਟੀ ਦਾ ਝਾੜੂ ਖਿਲਰਿਆ ਹੈ। ਆਜ਼ਾਦ ਉਮੀਦਵਾਰਾਂ ਤੋਂ ਵੀ ਜਿੱਤ ਦਾ ਅੰਕੜਾ ਘਟਿਆ ਹੈ। ਆਪ ਨਿਗਮਾਂ ਚ 10 ਸੀਟਾਂ ਵੀ ਹਾਸਲ ਨਹੀਂ ਕਰ ਸਕੀ।

14 ਫਰਵਰੀ ਨੂੰ ਹੋਈਆਂ ਸਥਾਨਕ ਚੋਣਾਂ ਦੇ ਨਤੀਜੇ  ਅੱਜ ਐਲਾਨੇ ਜਾਣਗੇ। ਪੰਜਾਬ ਦੀ 8 ਮਿਊਨਿਸਿਪਲ ਕੋਰਪੋਰੇਸ਼ਨਾਂ ਅਤੇ 109 ਨਗਰ ਪਾਲਿਕਾ ਅਤੇ ਨਗਰ ਨਿਗਮ/ਪੰਚਾਇਤਾਂ ਲਈ 9,222 ਉਮੀਦਵਾਰਾਂ ਨੇ ਚੋਣ ਲੜੀ ਸੀ ਜਿਸਦੇ ਨਤੀਜੇ ਅੱਜ ਐਲਾਨੇ ਜਾਣਗੇ। ਪੰਜਾਬ ਦੇ ਲੋਕਾਂ ਨੇ ਭਰਪੂਰ ਉਤਸ਼ਾਹ ਨਾਲ ਵੋਟਾਂ ਪਾ ਕੇ 71 ਫ਼ੀਸਦੀ ਵੋਟਰ ਟਰਨ ਆਊਟ ਦਾ ਰਿਕਾਰਡ ਕਾਇਮ ਕੀਤਾ। ਕਾਂਗਰਸ (2,037), ਭਾਜਪਾ (1,0030), ਅਕਾਲੀ ਦਲ (1,569) ਅਤੇ ਆਮ ਆਦਮੀ ਪਾਰਟੀ (1,606) ਤੋਂ ਇਲਾਵਾ 2,832 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ।