Home /News /punjab /

ਅਨੰਦਪੁਰ ਸਾਹਿਬ ਦੇ 42 ਪਿੰਡਾਂ ਦੇ 818 ਕਿਸਾਨਾਂ ਦਾ ਕਰਜ਼ਾ ਮੁਆਫ਼

ਅਨੰਦਪੁਰ ਸਾਹਿਬ ਦੇ 42 ਪਿੰਡਾਂ ਦੇ 818 ਕਿਸਾਨਾਂ ਦਾ ਕਰਜ਼ਾ ਮੁਆਫ਼

Punjab farmer

Punjab farmer

  • Share this:

    ਸ੍ਰੀ ਅਨੰਦਪੁਰ ਸਾਹਿਬ: ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਦੀ ਪ੍ਰੀਕ੍ਰਿਆ ਤੇਜ਼ ਹੋ ਗਈ ਹੈ। ਹਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਉਨ੍ਹਾਂ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਕੇ ਪਿੰਡ-ਪਿੰਡ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੋਣ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ 42 ਪਿੰਡਾਂ ਵਿੱਚੋਂ 1203 ਕਿਸਾਨਾਂ ਨੇ ਕਰਜ਼ ਮੁਆਫ਼ੀ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਵਿੱਚੋਂ 818 ਕਿਸਾਨਾਂ ਦੇ ਨਾਵਾਂ 'ਤੇ ਮੁਹਰ ਲੱਗੀ। 285 ਕਿਸਾਨਾਂ ਦੇ ਨਾਮ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਲਿਸਟ ਵਿੱਚ ਸਿਰਫ਼ ਸਹਿਕਾਰੀ ਬੈਂਕ ਦੇ ਕਰਜ਼ਾਈ ਕਿਸਾਨਾਂ ਦੇ ਨਾਮ ਹੀ ਸ਼ਾਮਿਲ ਹਨ ਜਦਕਿ ਬਾਕੀ ਬੈਂਕਾਂ ਦੇ ਭੁਗਤਾਨ ਦੀ ਪ੍ਰਕ੍ਰਿਆ ਦੂਜੇ ਅਤੇ ਤੀਜੇ ਗੇੜ ਵਿੱਚ ਸ਼ੁਰੂ ਹੋਵੇਗੀ।

    ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ 42 ਪਿੰਡਾਂ ਵਿੱਚੋਂ 1203 ਕਿਸਾਨਾਂ ਨੇ ਕਰਜ਼ ਮੁਆਫ਼ੀ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਵਿੱਚੋਂ 818 ਕਿਸਾਨਾਂ ਦੇ ਨਾਵਾਂ 'ਤੇ ਮੁਹਰ ਲੱਗੀ

    ਜਿਨ੍ਹਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਏ ਹਨ ਉਹ ਇਸ ਫੈਸਲੇ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਸਹਿਕਾਰੀ ਬੈਂਕਾਂ ਦੇ ਨਾਲ-ਨਾਲ ਪ੍ਰਾਈਵੇਟ ਬੈਂਕਾਂ ਦਾ ਵੀ ਕਰਜ਼ਾ ਮੁਆਫ਼ ਕੀਤਾ ਜਾਵੇ।

    ਜਿਨ੍ਹਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ 'ਤੇ ਸਰਕਾਰ ਨੇ ਹਾਮੀ ਭਰੀ ਹੈ ਉਨ੍ਹਾਂ ਦੇ ਨਾਵਾਂ ਦੀਆਂ ਲਿਸਟਾਂ ਪਿੰਡ ਦੇ ਪੰਚਾਇਤ ਘਰਾਂ, ਸਹਿਕਾਰੀ ਸਭਾਵਾਂ ਤੇ ਵੱਖ-ਵੱਖ ਥਾਵਾਂ ਉੱਤੇ ਲਾਈਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਲਿਸਟ ਵਿੱਚ ਜੇਕਰ ਕਿਸੇ ਕਿਸਾਨ ਦਾ ਨਾਮ ਨਹੀਂ ਹੈ ਜਾਂ ਕਰਜ਼ੇ ਦੀ ਰਕਮ ਵੱਧ-ਘੱਟ ਹੈ ਤਾਂ ਉਹ ਇਸ ਸਬੰਧੀ ਐਸ.ਡੀ.ਐਮ. ਦਫ਼ਤਰ ਵਿੱਚ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ।

    Published by:Navleen Lakhi
    First published:

    Tags: Canada, Captain Amarinder Singh, Congress, Loan waiver, Punjab government