Home /News /punjab /

ਟਿੱਡੀ ਦਲ ਨੂੰ ਲੈ ਕੇ ਕਿਸਾਨ ਚਿੰਤਿਤ, ਰਾਜਸਥਾਨ 'ਚ ਮਚਾ ਚੁੱਕੀ ਹੈ ਤਬਾਹੀ

ਟਿੱਡੀ ਦਲ ਨੂੰ ਲੈ ਕੇ ਕਿਸਾਨ ਚਿੰਤਿਤ, ਰਾਜਸਥਾਨ 'ਚ ਮਚਾ ਚੁੱਕੀ ਹੈ ਤਬਾਹੀ

ਟਿੱਡੀ ਦਲ ਨੂੰ ਲੈ ਕੇ ਕਿਸਾਨ ਚਿੰਤਿਤ, ਰਾਜਸਥਾਨ 'ਚ ਮਚਾ ਚੁੱਕੀ ਹੈ ਤਬਾਹੀ

ਟਿੱਡੀ ਦਲ ਨੂੰ ਲੈ ਕੇ ਕਿਸਾਨ ਚਿੰਤਿਤ, ਰਾਜਸਥਾਨ 'ਚ ਮਚਾ ਚੁੱਕੀ ਹੈ ਤਬਾਹੀ

  • Share this:

ਟਿੱਡੀ ਦਲ ਨੂੰ ਲੈ ਕੇ ਕਿਸਾਨ ਚਿੰਤਿਤ ਹਨ। ਇਹ ਟਿਡੀ ਦਲ ਰਾਜਸਥਾਨ 'ਚ ਤਬਾਹੀ ਮਚਾ ਚੁੱਕੀ ਹੈ। ਕਈ ਏਕੜ ਫਸਲ ਤਬਾਹ ਕਰ ਦਿੱਤੀ ਹੈ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਭਾਗ ਦੇ ਮੁਖੀ ਡਾਕਟਰ ਪੀ ਕੇ ਛੁਨੇਜਾ ਨੇ ਦੱਸਿਆ ਹੈ ਕਿ ਬੀਤੇ ਸਾਲ ਟਿੱਡੀ ਦਲ ਨੇ ਕਈ ਦੇਸ਼ਾਂ ਵਿੱਚ ਕਹਿਰ ਬਰਪਾਇਆ ਸੀ।

ਉਨ੍ਹਾਂ ਦੱਸਿਆ ਕਿ ਟਿੱਡੀ ਦਲ ਬਸੰਤ ਰੁੱਤ ਵਿੱਚ ਦੱਖਣੀ ਈਰਾਨ ਅਤੇ ਦੱਖਣ ਪੱਛਮੀ ਪਾਕਿਸਤਾਨ ਵਿੱਚ ਵਾਤਾਵਰਨ ਦੇ ਚੱਲਦਿਆਂ ਪੈਦਾ ਹੋਇਆ ਹੈ ਅਤੇ ਹੁਣ ਇਹ ਭਾਰਤ ਵਿੱਚ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕੁਝ ਥਾਵਾਂ ਤੇ ਇਸ ਨੂੰ ਵੇਖਿਆ ਗਿਆ ਪਰ ਇਸ ਦਾ ਮੌਕੇ ਤੇ ਹੀ ਖਾਤਮਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਿੱਡੀ ਦਲ ਦੇ ਖਾਤਮੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨਿਕ ਵੀ ਸ਼ਾਮਿਲ ਹਨ ਅਤੇ ਸਮੇਂ ਸਮੇਂ ਤੇ ਕਿਸਾਨਾਂ ਲਈ ਯੂਨੀਵਰਸਿਟੀ ਵੱਲੋਂ ਹਦਾਇਤਾਂ ਵੀ ਜ਼ਰੂਰੀ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ।

Published by:Ashish Sharma
First published:

Tags: Locust attack, Punjab, Rajasthan