ਰੰਗ ਬਿਰੰਗੀਆਂ ਪਤੰਗਾਂ ਨਾਲ ਅਸਮਾਨ ਰੰਗਣਗੇ ਅੰਬਰਸਰੀਏ, ਪਤੰਗਾਂ ਨਾਲ ਸਜੇ ਗੁਰੂ ਨਗਰੀ ਦੇ ਬਾਜ਼ਾਰ

ਰੰਗ ਬਿਰੰਗੀਆਂ ਪਤੰਗਾਂ ਨਾਲ ਅਸਮਾਨ ਰੰਗਣਗੇ ਅੰਬਰਸਰੀਏ
ਪਤੰਗਬਾਜ਼ੀ ਦੇ ਸ਼ੌਕੀਨਾਂ ਦੀ ਸਰਕਾਰ ਨੂੰ ਅਪੀਲ- ਚਾਈਨਾ ਡੋਰ ਉਤੇ ਪੂਰਨ ਪਾਬੰਧੀ ਲਗਾਈ ਜਾਵੇ, ਤਾਂ ਜੋ ਮਨੁੱਖੀ ਜਾਨਾਂ ਦੇ ਨਾਲ ਨਾਲ ਪੰਛੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਜਾ ਸਕੇ
- news18-Punjabi
- Last Updated: January 12, 2020, 1:51 PM IST
ਲੋਹੜੀ ਦਾ ਤਿਉਹਾਰ ਪੂਰੇ ਪੰਜਾਬ ਭਰ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਮਾਝੇ ਵਿਚ ਇਸ ਤਿਉਹਾਰ ਮੌਕੇ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੋਕ ਇਸ ਦਿਨ ਪਤੰਗਾਂ ਉੜਾ ਕੇ ਤਿਉਹਾਰ ਦਾ ਅਨੰਦ ਮਾਣਦੇ ਹਨ।
ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਖ਼ਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ਵਿਚ ਦੁਕਾਨਾਂ ਦੇ ਅੰਦਰ ਅਤੇ ਬਾਹਰ ਸਿਰਫ ਤੇ ਸਿਰਫ ਰੰਗ- ਬਿਰੰਗੀਆਂ ਪਤੰਗਾਂ ਹੀ ਦਿਖਾਈ ਦੇ ਰਹਿਆਂ ਹਨ। ਹਰ ਉਮਰ ਤੇ ਵਰਗ ਦੇ ਲੋਕ ਪਤੰਗਾਂ ਖਰੀਦਦੇ ਦਿਖਾਈ ਦੇ ਰਹੇ ਹਨ। ਕੱਲ੍ਹ ਅੰਮ੍ਰਿਤਸਰ ਵਿੱਚ ਅਸਮਾਨ ਪੂਰੀ ਤਰ੍ਹਾਂ ਪਤੰਗਾਂ ਨਾਲ ਰੰਗਿਆ ਹੋਇਆ ਦਿਖਾਈ ਦੇਵੇਗਾ।
ਗੁਰੂ ਨਗਰੀ ਵਿਚ ਪਿਛਲੇ ਕਈ ਸਾਲਾਂ ਤੋਂ ਲੋਹੜੀ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਆਈ ਚਾਈਨਾ ਡੋਰ ਨੇ ਜਿੱਥੇ ਪਤੰਗਬਾਜ਼ੀ ਦੇ ਅਸਲੀ ਹੁਨਰ ਨੂੰ ਫਿੱਕਾ ਪਾਇਆ ਹੈ ਉਥੇ ਹੀ ਇਹ ਕਾਤਿਲ ਡੋਰ ਕਈ ਮਨੁੱਖਾਂ ਅਤੇ ਪਰਿੰਦਿਆਂ ਦੀ ਜਾਨ ਤੱਕ ਲੈ ਚੁੱਕੀ ਹੈ। ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਰਿਵਾਇਤੀ ਡੋਰ ਨਾਲ ਪਤੰਗਾਂ ਉਡਾਉਂਦੇ ਆਏ ਹਨ ਪਰ ਹੁਣ ਬਦਕਿਸਮਤੀ ਇਹ ਹੈ ਕਿ ਇਸ ਡੋਰ ਦੇ ਆਉਣ ਤੋਂ ਬਾਅਦ ਉਹਨਾਂ ਦਾ ਪਤੰਬਾਜ਼ੀ ਵਾਲਾ ਸ਼ੌਂਕ ਥੋੜਾ ਫਿੱਕਾ ਪਿਆ ਗਈ। ਪਤੰਗਬਾਜ਼ੀ ਕਰਨ ਵਾਲੇ ਲੋਕਾਂ ਦੀ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਇਸ ਚਾਈਨਾ ਡੋਰ ਉਤੇ ਪੂਰਨ ਪਾਬੰਧੀ ਲਗਾਈ ਜਾਵੇ।
ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਖ਼ਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ਵਿਚ ਦੁਕਾਨਾਂ ਦੇ ਅੰਦਰ ਅਤੇ ਬਾਹਰ ਸਿਰਫ ਤੇ ਸਿਰਫ ਰੰਗ- ਬਿਰੰਗੀਆਂ ਪਤੰਗਾਂ ਹੀ ਦਿਖਾਈ ਦੇ ਰਹਿਆਂ ਹਨ। ਹਰ ਉਮਰ ਤੇ ਵਰਗ ਦੇ ਲੋਕ ਪਤੰਗਾਂ ਖਰੀਦਦੇ ਦਿਖਾਈ ਦੇ ਰਹੇ ਹਨ। ਕੱਲ੍ਹ ਅੰਮ੍ਰਿਤਸਰ ਵਿੱਚ ਅਸਮਾਨ ਪੂਰੀ ਤਰ੍ਹਾਂ ਪਤੰਗਾਂ ਨਾਲ ਰੰਗਿਆ ਹੋਇਆ ਦਿਖਾਈ ਦੇਵੇਗਾ।
ਗੁਰੂ ਨਗਰੀ ਵਿਚ ਪਿਛਲੇ ਕਈ ਸਾਲਾਂ ਤੋਂ ਲੋਹੜੀ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਆਈ ਚਾਈਨਾ ਡੋਰ ਨੇ ਜਿੱਥੇ ਪਤੰਗਬਾਜ਼ੀ ਦੇ ਅਸਲੀ ਹੁਨਰ ਨੂੰ ਫਿੱਕਾ ਪਾਇਆ ਹੈ ਉਥੇ ਹੀ ਇਹ ਕਾਤਿਲ ਡੋਰ ਕਈ ਮਨੁੱਖਾਂ ਅਤੇ ਪਰਿੰਦਿਆਂ ਦੀ ਜਾਨ ਤੱਕ ਲੈ ਚੁੱਕੀ ਹੈ।