• Home
 • »
 • News
 • »
 • punjab
 • »
 • LOK INSAF PARTY STARTS PUNJAB ADHIKAR YATRA FROM HARIKE PATTAN

ਲੋਕ ਇਨਸਾਫ ਪਾਰਟੀ ਵੱਲੋਂ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ

ਲੋਕ ਇਨਸਾਫ ਪਾਰਟੀ ਵੱਲੋਂ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ

 • Share this:
  ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਿਆਲਿਟੀ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਦੇ ਖਿਲਾਫ ਹਰੀਕੇ ਪੱਤਣ ਤੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਯਾਤਰਾ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦੀ ਹੋਈ 19 ਨਵੰਬਰ ਨੂੰ ਚੰਡੀਗੜ੍ਹ ਵਿਖੇ ਪਹੁੰਚੇਗੀ ਜਿਥੇ ਪੰਜਾਬ ਵਿਧਾਨ ਸਭਾ ਵਿੱਚ 21 ਲੱਖ ਲੋਕਾਂ ਦੇ ਦਸਤਖਤਾਂ ਵਾਲੇ ਕਾਗਜ਼ ਵਿਧਾਨ ਸਭਾ ਕਮੇਟੀ ਨੂੰ ਸੌਂਪ ਕੇ ਪੰਜਾਬ ਵੱਲੋਂ ਗਆਂਡੀ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀਆਂ ਦੀ ਰਿਆਲਿਟੀ ਵਸੂਲਣ ਦੀ ਮੰਗ ਕਰੇਗੀ।

  ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਅਤੇ ਸਾਥੀਆਂ ਨੇ ਹਰੀਕੇ ਪੱਤਣ ਦਰਿਆ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਉਤੇ ਪਾਣੀ ਹੱਥ ਵਿੱਚ ਲੈ ਕੇ ਪਾਣੀਆਂ ਦੀ ਰਿਆਲਿਟੀ ਵਸੂਲਣ ਲਈ ਆਖਰੀ ਦਮ ਤੱਕ ਲੜਾਈ ਲੜਨ ਦੀ ਸਹੁੰ ਖਾਧੀ ਗਈ।

  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਯਾਤਰਾ ਪਾਣੀ ਦੀ ਰਿਆਲਿਟੀ ਵਸੂਲਣ ਲਈ ਸ਼ੁਰੂ ਕੀਤੀ ਗਈ ਹੈ ਤੇ ਕਿਸੇ ਵੀ ਕੀਮਤ ਉਤੇ ਦੂਸਰੇ ਸੂਬਿਆਂ ਨੂੰ ਪਾਣੀ ਮੁਫ਼ਤ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਕੀ ਸੂਬਿਆਂ ਤੋਂ ਜਿਵੇਂ ਕੋਲਾ ਮਾਰਬਲ ਅਤੇ ਹੋਰ ਸਾਮਾਨ ਮੁੱਲ ਖਰੀਦਦੇ ਹਾਂ, ਉਹ ਸਾਨੂੰ ਮੁਫ਼ਤ ਨਹੀਂ ਦਿੰਦੇ ਹਨ ਤਾਂ ਅਸੀਂ ਪਾਣੀ ਕਿਉਂ ਮੁਫ਼ਤ ਦਈਏ।

  ਬੈਂਸ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਰਾਜੇ ਮਹਾਰਾਜੇ ਪਾਣੀ ਦੀ ਰਿਆਲਿਟੀ ਵਸੂਲ ਕਰਦੇ ਰਹੇ ਸਨ ਤੇ ਦਿੱਲੀ ਹਿਮਾਚਲ ਨੂੰ ਪਾਣੀ ਦੀ ਰਿਆਲਿਟੀ ਦੇ ਰਿਹਾ ਹੈ, ਫਿਰ ਪੰਜਾਬ ਦਾ ਪਾਣੀ ਜੋ ਉਨ੍ਹਾਂ ਦਾ ਹੱਕ ਹੈ, ਮੁਫ਼ਤ ਕਿਉਂ ਦਿੱਤਾ ਜਾਵੇ।
  Published by:Gurwinder Singh
  First published:
  Advertisement
  Advertisement