ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ, ਹਿਮਾਚਲ, ਚੰਡੀਗੜ੍ਹ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਤੇ ਵੋਟਾਂ ਪੈ ਰਹੀਆਂ ਹਨ। ਆਖਰੀ ਗੇੜ 'ਚ ਆਈ ਪੰਜਾਬ ਦੀ ਵੀ ਵਾਰੀ ਹੈ।ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪੰਜਾਬ ਦੇ ਦਿੱਗਜਾਂ ਦੀ ਕਿਸਮਤ ਦਾ ਅੱਜ ਹੋ ਫੈਸਲਾ ਜਾਵੇਗਾ। ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਵੀ ਚੌਕਸ ਹੈ। ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਹਰ ਬੂਥ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। ਲੋਕ ਸਭਾ ਚੋਣਾਂ 2019 ਦੇ ਨਤੀਜੇ 23 ਮਈ ਨੂੰ ਘੋਸ਼ਿਤ ਹੋਣਗੇ। ਸੱਤਵੇਂ ਤੇ ਅੰਤਿਮ ਪੜਾਅ ਦੀਆਂ ਲੋਕ ਸਭਾ ਦੀਆਂ 59 ਸੀਟਾਂ 'ਤੇ ਅੱਜ ਵੋਟ ਪਾਏ ਜਾਣਗੇ। ਅੱਜ ਪੰਜਾਬ ਦੀਆਂ 13, ਉਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ 9, ਬਿਹਾਰ 8, ਮੱਧ ਪ੍ਰਦੇਸ਼ 8, ਹਿਮਾਚਲ ਪ੍ਰਦੇਸ਼ 4, ਝਾਰਖੰਡ 4, ਤੇ ਚੰਡੀਗੜ੍ਹ ਦੀ 1 ਸੀਟ 'ਤੇ ਵੋਟਿੰਗ ਹੋਵੇਗੀ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lok Sabha Election 2019, Lok Sabha Polls 2019