ਅਖਾੜੇ ਦੀ 'ਆਖ਼ਰੀ' ਲੜਾਈ ‘ਚ ਸਿਆਸਤਦਾਨਾਂ ਨੇ ਪ੍ਰਚਾਰ ਦੇ ਆਖ਼ਰੀ ਘੰਟਿਆ ਲਾਈ ਪੂਰੀ ਵਾਹ, ਜਾਣੋ ਕਿੰਨੇ ਕਿੱਥੋਂ ਕੀ ਕੀਤਾ..

News18 Punjab
Updated: May 17, 2019, 7:39 PM IST
share image
ਅਖਾੜੇ ਦੀ 'ਆਖ਼ਰੀ' ਲੜਾਈ ‘ਚ ਸਿਆਸਤਦਾਨਾਂ ਨੇ ਪ੍ਰਚਾਰ ਦੇ ਆਖ਼ਰੀ ਘੰਟਿਆ ਲਾਈ ਪੂਰੀ ਵਾਹ, ਜਾਣੋ ਕਿੰਨੇ ਕਿੱਥੋਂ ਕੀ ਕੀਤਾ..
ਅਖਾੜੇ ਦੀ 'ਆਖ਼ਰੀ' ਲੜਾਈ ‘ਚ ਸਿਆਸਤਦਾਨਾਂ ਨੇ ਪ੍ਰਚਾਰ ਦੇ ਆਖ਼ਰੀ ਘੰਟਿਆ ਲਾਈ ਪੂਰੀ ਵਾਹ, ਜਾਣੋ ਕਿੰਨੇ ਕਿੱਥੋਂ ਕੀ ਕੀਤਾ..

  • Share this:
  • Facebook share img
  • Twitter share img
  • Linkedin share img
ਅਖਾੜੇ ਦੀ 'ਆਖ਼ਰੀ' ਲੜਾਈ ਵਿੱਚ ਸਿਆਸਤਦਾਨਾਂ ਨੇ ਪ੍ਰਚਾਰ ਦੇ ਆਖ਼ਰੀ ਘੰਟਿਆ ਦੌਰਾਨ ਪੂਰੀ ਵਾਹ ਲਾ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਚ ਚੋਣ ਰੈਲੀ ਕੀਤੀ। ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਬਠਿੰਡਾ ਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਵਿੱਚ ਨੀਨਾ ਮਿੱਤਲ ਲਈ ਵੋਟ ਅਪੀਲ ਕੀਤੀ।

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਬਠਿੰਡਾ ਚ ਆਪਣੀ ਭੈਣ ਹਰਸਿਮਰਤ ਬਾਦਲ ਲਈ ਪ੍ਰਚਾਰ ਕੀਤਾ। ਸ਼ੇਰ ਸਿੰਘ ਘੁਬਾਇਆ ਨੇ ਵੀ ਫਿਰੋਜ਼ਪੁਰ ਜ਼ੋਰਦਾਰ ਪ੍ਰਚਾਰ ਕੀਤਾ। ਇਸੇ ਤਰ੍ਹਾਂ ਮਨੀਸ਼ ਸਿਸੋਦੀਆ ਨੇ ਲੁਧਿਆਣਾ ਵਿੱਚ ਪ੍ਰੋ. ਤੇਜਪਾਲ ਵੋਟਾਂ ਮੰਗੀਆਂ। ਅੰਮ੍ਰਿਤਸਰ ਵਿੱਚ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਵਰ੍ਹਦੇ ਮੀਂਹ ਚ ਵੀ ਰੋਡ ਸ਼ੋਅ ਕੱਢਿਆ ਤਾਂ ਸਟਾਰ ਉਮੀਦਵਾਰ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਚ ਲੋਕਾਂ ਨੂੰ ਵੋਟ ਅਪੀਲ ਕੀਤੀ।
First published: May 17, 2019, 7:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading