ਅੱਜ ਜਦੋਂ ਸਾਰੇ ਭਾਰਤ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਕਾਰਨ ਮੋਦੀ ਮੋਦੀ ਹੋ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਅਕਾਲੀ ਭਾਜਪਾ ਤੋਂ ਹੱਟ ਕਾਂਗਰਸ ਦੀ ਬੱਲੇ ਬੱਲ਼ੇ ਹੋ ਰਹੀ ਹੈ। ਪਰ ਭਾਰਤ ਤੇ ਪੰਜਾਬ ਤੋਂ ਹੱਟ ਕੇ ਸੰਗਰੂਰ ਹਲਕੇ ਦੇ ਲੋਕਾਂ ਨੇ ਇੱਕ ਪਾਸੇ ਦਾ ਫੈਸਲਾ ਕੀਤਾ ਹੈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੱਡੇ ਫਰਕ ਨਾਲ ਜਿੱਤਿਆ ਹੈ।
ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਭਗਵੰਤ ਮਾਨ ਕਰੀਬ 1 ਲੱਖ ਵੋਟਾਂ ਨਾਲ ਜਿੱਤੇ ਹਨ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੂਜੇ ਨੰਬਰ ਅਤੇ ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਢੀਂਡਸਾ ਤੀਜੇ ਨਬੰਰ ਰਹੇ, ਜਦਕਿ ਪੀ. ਡੀ. ਏ. ਉਮੀਦਵਾਰ ਜੱਸੀ ਜਸਰਾਜ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।
ਭਾਵੇਂ ਆਮ ਆਦਮੀ ਪਾਰਟੀ ਨੂੰ ਸੰਗਰੂਰ ਵਿਚ ਵੱਡਾ ਸਮਰਥਨ ਮਿਲਿਆ ਹੈ ਪਰ ਪੰਜਾਬ ਭਰ ਅੰਦਰ ਆਮ ਆਦਮੀ ਪਾਰਟੀ ਨੂੰ ਸਿਰਫ 7.4 ਫੀਸਦੀ ਦੇ ਕਰੀਬ ਵੋਟਾਂ ਮਿਲਣ ਕਾਰਨ ਇਸ ਪਾਰਟੀ ਦੇ ਵੋਟ ਬੈਂਕ 'ਚ ਵੱਡੀ ਗਿਰਾਵਟ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ 2017 ਦੌਰਾਨ ਜਦੋਂ ਪਾਰਟੀ ਦੇ 20 ਵਿਧਾਇਕ ਬਣੇ ਸਨ, ਤਾਂ ਉਸ ਮੌਕੇ ਇਸ ਪਾਰਟੀ ਨੂੰ 23.7 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਜਦੋਂ 2014 ਦੌਰਾਨ ਆਪ ਦੇ 4 ਉਮੀਦਵਾਰ ਲੋਕ ਸਭਾ ਮੈਂਬਰ ਬਣੇ ਸਨ ਤਾਂ ਉਸ ਮੌਕੇ ਆਪ ਦੀ ਵੋਟ ਫੀਸਦੀ 30.04 ਫੀਸਦੀ ਸੀ।
ਦੱਸ ਦੇਈਏ ਕਿ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਜਨਤਾ ਨੇ ਸੰਗਰੂਰ ਤੋਂ ਨਵੀਂ ਪਾਰਟੀ ਦੇ ਨਵੇਂ ਚਿਹਰੇ ਭਗਵੰਤ ਮਾਨ ਨੂੰ ਚੁਣ ਕੇ ਲੋਕ ਸਭਾ ਵਿਚ ਭੇਜਿਆ ਸੀ। 16 ਵੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਦੇ ਸਿਆਸੀ ਮੈਦਾਨ 'ਚ ਭਗਵੰਤ ਮਾਨ ਨੇ ਦਿੱਗਜ ਨੇਤਾਵਾਂ ਨੂੰ ਬੁਰੀ ਤਰਾਂ ਪਛਾੜਦੇ ਹੋਏ ਹਲਕੇ ਦੀਆਂ ਕੁੱਲ ਵੋਟਾਂ ਚੋਂ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ।
ਭਗਵੰਤ ਮਾਨ ਨੂੰ 533237, ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 321516 ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ 181410 ਵੋਟਾਂ ਪਈਆਂ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Lok Sabha Election 2019, Lok Sabha Polls 2019