LIVE NOW

LIVE: ਪੰਜਾਬ ’ਚ 63.97% ਵੋਟਾਂ ਪੋਲ... ਪਟਿਆਲਾ 64. 18 ਨਾਲ ਸਭ ਤੋਂ ਅੱਗੇ

Punjab.news18.com | May 19, 2019, 9:14 PM IST
facebook Twitter google Linkedin
Last Updated May 19, 2019
auto-refresh

Highlights

ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਪੜਾਅ 'ਚ ਪੰਜਾਬ ਚ ਹੁਣ ਤੱਕ 63.97 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। ਸੰਨੀ ਦਿਓਲ, ਧਰਮਵੀਰ ਗਾਂਧੀ ਸਮੇਤ ਕਈ ਮੁੱਖ ਉਮੀਦਵਾਰਾਂ ਨੇ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਾਂ ਬਠਿੰਡਾ 73.90%, ਸੰਗਰੂਰ 69.13%, ਫਿਰੋਜ਼ਪੁਰ 65.81%, ਪਟਿਆਲਾ 65.31%, ਤੱਕ ਵੋਟਾਂ ਪੈ ਚੁੱਕੀਆਂ ਹਨ। ਚੰਡੀਗੜ੍ਹ ਚ 63.57% ਵੋਟ ਪੋਲ ਹੋਈ।

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਸਣੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਅੱਜ ਵੋਟਿੰਗ ਹੋਈ। ਪੰਜਾਬ ਦੀਆਂ 13 ਸੰਸਦੀ ਸੀਟਾਂ ਲਈ ਕੁੱਲ 278 ਉਮੀਦਵਾਰਾਂ ਦਾ ਚੋਣ ਮੈਦਾਨ 'ਚ ਹੈ। ਜਿਨ੍ਹਾਂ ਦਾ ਸਿਆਸੀ ਭਵਿੱਖ 2.8 ਕਰੋੜ ਵੋਟਰਾਂ ਦੇ ਹੱਥ ਚ ਸੀ ਜਿਨ੍ਹਾਂ ਦੇ ਭਵਿੱਖ ਦਾ ਫ਼ੈਸਲਾ 23 ਮਈ ਦਿਨ ਵੀਰਵਾਰ ਨੂੰ ਹੋਵੇਗਾ।
Read More
Load Moreਕੈਪਟਨ ਨੇ ਮਿਸ਼ਨ 13 ਬਾਰੇ ਕੀ ਕੀਤਾ ਦਾਅਵਾ

ਜਿੱਥੇ ਪੰਜਾਬ ਭਰ ਚ ਵੋਟਿੰਗ ਨੂੰ ਲੈ ਕੇ ਲੋਕਾਂ ਚ ਉਤਸ਼ਾਹ ਨਜ਼ਰ ਆਇਆ। ਉੱਥੇ ਹੀ ਪੰਜਾਬ ਦੇ ਸਿਆਸੀ ਦਿੱਗਜਾਂ ਵੱਲੋਂ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਆਪਣੇ ਪਰਿਵਾਰ ਸਣੇ ਪਟਿਆਲਾ ਚ ਵੋਟ ਭੁਗਤਾਈ ।ਇਸ ਦੌਰਾਨ ਕੈਪਟਨ ਅਮਰਿੰਦਰ ਨੇ ਜਿੱਥੇ ਮਿਸ਼ਨ 13 ਫ਼ਤਹਿ ਹੋਣ ਦਾ ਦਾਅਵਾ ਕੀਤੈ । ਉੱਥੇ ਹੀ ਕਿਹਾ ਕਿ ਪਟਿਆਲਾ ਸੀਟ ਲੱਖ ਤੋਂ ਵੱਧ ਵੋਟਾਂ ਤੇ ਜਿੱਤਾਂਗੇ।

ਕੈਪਟਨ ਤੇ ਸਿੱਧੂ ਵਿਚਾਲੇ ਤਣਾ ਤਣੀ

ਇਸੇ ਵਿਚਾਲੇ ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਟਾਈਮਿੰਗ ਸਹੀ ਨਹੀਂ। CM ਕੈਪਟਨ ਅਮਰਿੰਦਰ ਸਿੰਘ
ਨੇ ਕਿਹਾ ਕਿ 'ਚੋਣਾਂ ਤੋਂ ਬਿਲਕੁੱਲ ਪਹਿਲਾਂ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ' ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਣਾ , ਇਹ ਮੇਰੇ ਕੰਮ ਨੂੰ ਚੈਲੇਂਜ ਕਰਨਾ ਹੈ  ਜਿਸ ਨੂੰ ਮੈਂ ਹਾਈਕਮਾਨ ਅੱਗੇ ਚੁੱਕਾਗਾ। ਕੈਪਟਨ ਨੇ ਕਿਹਾ ਕਿ ਸਿੱਧੂ ਮੈਨੂੰ ਲਾਂਭੇ ਕਰ ਸੀ ਐਮ ਬਣਨ ਦੇ ਸਪਨੇ ਦੇਖ ਰਿਹਾ

ਬਠਿੰਡਾ ਸੀਟ ਅਸਾਨੀ ਨਾਲ ਜਿੱਤਣ ਦਾ ਦਾਅਵਾ

ਪੰਜਾਬ ਦੀ ਸਿਆਸਤ ਚ ਅਸਰ ਰਸੂਖ ਰੱਖਣ ਵਾਲਾ ਬਾਦਲ ਪਰਿਵਾਰ ਆਪਣੇ ਪਿੰਡ ਚ ਵੋਟ ਭਗਤਾਉਣ ਪਹੁੰਚਿਆ...ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਮੌਜੂਦ ਰਹੇ।ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਬਠਿੰਡਾ ਸੀਟ ਬੜੀ ਆਸਾਨੀ ਨਾਲ ਜਿੱਤ ਰਹੇ ਨੇ।

ਸਿੱਧੂ ਦੇ ਨਿਸ਼ਾਨੇ 'ਤੇ ਮੋਦੀ ਸਰਕਾਰ

ਉਧਰ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਪਰਿਵਾਰ ਸਣੇ ਅੰਮ੍ਰਿਤਸਰ ਚ ਵੋਟ ਦੇ ਹੱਕ ਦੀ ਵਰਤੋਂ ਕੀਤੀ ।ਇਸ ਦੌਰਾਨ ਨਵਜੋਤ ਸਿੱਧੂ ਨੇ ਮੋਦੀ ਸਰਕਾਰ ਨੂੰ ਜੰਮ ਕੇ ਘੇਰਿਆ।

ਸੁਖਦੇਵ ਸਿੰਘ ਢੀਂਡਸਾ ਨੇ ਫਰਜੰਦ ਨੂੰ ਜਿਤਾਇਆ

ਉਧਰ ਰਾਜ ਸਭਾ ਮੈਂਬਰ ਤੋਂ ਸੰਗਰੂਰ ਤੋਂ ਅਕਾਲੀ ਉਮੀਦਵਾਰ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਜੋ ਆਪਣੇ ਪੁੱਤਰ ਦੇ ਪ੍ਰਚਾਰ ਦੌਰਾਨ ਤਾਂ ਕਿਤੇ ਵੀ ਨਜ਼ਰ ਨਹੀਂ ਆਏ। ਪਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਜ਼ਰੂਰ ਪਹੁੰਚੇ...ਸੁਖਦੇਵ ਸਿੰਘ ਢੀਂਡਸਾ ਨੇ ਜਿਲ੍ਹਾ ਸੰਗਰੂਰ ਚ ਪੈਂਦੇ ਆਪਣੇ ਜੱਦੀ ਪਿੰਡ ਚ ਵੋਟ ਭੁਗਤਾਈ ਤੇ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਦੀ ਜਿੱਤ ਦਾ ਦਾਅਵਾ ਕੀਤਾ।

ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਕਈ ਥਾਂਈ ਹਿੰਸਾ ਦੀਆਂ ਵੀ ਖ਼ਬਰਾਂ ਆਈਆਂ ਨੇ ਕਿਤੇ ਡਾਂਗਾ ਚੱਲੀਆਂ ਤੇ ਕਿਤੇ ਫਾਈਰਿੰਗ ਵੀ ਹੋਈ ਹੈ...ਕਈ ਹਲਕਿਆਂ 'ਚ  ਅਕਾਲੀ ਅਤੇ ਕਾਂਗਰਸੀ ਆਪਸ ਚ ਭਿੜ ਗਏ। ਸੰਗਰੂਰ,ਤਲਵੰਡੀ ਸਾਬੋ, ਫਿਰੋਜ਼ਪੁਰ, ਲੁਧਿਆਣਾ 'ਚ ਝੜਪ ਤੋਂ ਬਾਅਦ ਅਕਾਲੀਆਂ ਨੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ। ਇਨ੍ਹਾਂ  ਹਿੰਸਕ ਘਟਨਾਵਾਂ ਦੌਰਾਨ ਹਲਕਾ ਖਡੂਰ ਸਾਹਿਬ ਦੇ ਤਰਨਤਾਰਨ ਚ ਇਕ ਸ਼ਖ਼ਸ ਦਾ ਕਤਲ ਹੋਣ ਦੀ ਵੀ ਖ਼ਬਰ ਹੈ... ਤੇ ਪੁਲਿਸ ਇਸ ਨੂੰ ਆਪਸੀ ਰੰਜਿਸ਼ ਦੱਸ ਰਹੀ ਹੈ ।

ਬਠਿੰਡਾ ਦੇ ਰਾਮਪੁਰਾ ਵਿੱਚ ਪਿੰਡ ਕਾਂਗੜ 'ਚ ਅਕਾਲੀ ਸਮਰਥਕਾਂ ‘ਤੇ ਹਮਲਾ ਕੀਤਾ ਗਿਆ, ਇਸ ਦੌਰਾਨ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਹਮਲਾ ਕਰਦਿਆਂ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ।

ਫਿਰੋਜ਼ਪੁਰ ਦੇ ਪਿੰਡ ਰਾਮੇਵਾਲਾ ‘ਚ ਵੀ ਵੋਟਿੰਗ ਦੌਰਾਨ ਹੋਈ ਝੜਪ ‘ਚ ਇੱਕ ਕਾਂਗਰਸੀ ਵਰਕਰ ਜ਼ਖਮੀ ਹੋ ਗਿਆ, ਉਧਰ ਲੁਧਿਆਣਾ ਦੇ ਬੂਥ ਨੰਬਰ 77.78 ‘ਤੇ ਵੀ ਅਕਾਲੀ ਕਾਂਗਰਸੀ ਵਰਕਰ ਆਂਪਸ ‘ਚ ਭਿੜ ਗਏ।

ਪਾਰਟੀਆਂ ਦੇ ਉਮੀਦਵਾਰ-

ਚੋਣਾਂ ਦੌਰਾਨ ਕਾਂਗਰਸ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 10, ਭਾਰਤੀ ਜਨਤਾ ਪਾਰਟੀ ਦੇ ਤਿੰਨ ਉਮੀਦਵਾਰਾਂ ਦਾ ਭਵਿੱਖ ਈਵੀਐਮ ਮਸ਼ੀਨਾਂ 'ਚ ਕੈਦ ਹੋ ਗਿਆ। ਪੰਜਾਬ ਜਮਹੂਰੀ ਗੱਠਜੋੜ ਜਿਸ ਵਿੱਚ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਅਤੇ ਹੋਰ ਧੜੇ ਸ਼ਾਮਲ ਹਨ ਵੱਲੋਂ ਵੀ 13 ਉਮੀਦਵਾਰ ਮੈਦਾਨ ਚ ਉਤਾਰੇ  ਹਨ  ਤੇ ‘ਆਪ’ ਨੇ ਵੀ 13 ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਕੁਝ ਹਲਕਿਆਂ ਤੋਂ ਉਮੀਦਵਾਰ ਮੈਦਾਨ ਚ ਨੇ।

ਮੁੱਖ ਮੁਕਾਬਲਾ-

ਸੂਬੇ ਦੇ ਜ਼ਿਆਦਾਤਰ ਹਲਕਿਆਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵਿਚਾਲੇ ਹੈ। ਚਾਰ ਹਲਕਿਆਂ ਬਠਿੰਡਾ, ਸੰਗਰੂਰ, ਲੁਧਿਆਣਾ ਅਤੇ ਖਡੂਰ ਸਾਹਿਬ ਤੋਂ ਤਿਕੋਣੇ ਮੁਕਾਬਲੇ ਹੋਣ ਕਾਰਨ ਚੋਣ ਨਤੀਜੇ ਰਹੱਸਮਈ ਬਣਦੇ ਜਾ ਰਹੇ ਹਨ।

ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਵੱਕਾਰ ਜਿੱਥੇ ਇਨ੍ਹਾਂ ਚੋਣਾਂ ਦੇ ਨਤੀਜਿਆਂ ’ਤੇ ਟਿਕਿਆ ਹੋਇਆ ਹੈ ਉਥੇ ਸ਼੍ਰੋਮਣੀ ਅਕਾਲੀ ਦਲ, ‘ਆਪ’, ਪੰਜਾਬ ਏਕਤਾ ਪਾਰਟੀ ਅਤੇ ਕਈ ਹੋਰ ਸਿਆਸੀ ਧਿਰਾਂ ਵੀ ਆਪਣੇ ਵੱਕਾਰ ਅਤੇ ਹੋਂਦ ਦੀ ਲੜਾਈ ਲੜਦੀਆਂ ਦਿਖਾਈ ਦੇ ਰਹੀਆਂ ਹਨ।

ਤਿਕੋਣੀ ਟੱਕਰ-

ਪੰਜਾਬ ਦੇ ਜ਼ਿਆਦਾਤਰ ਸੰਸਦੀ ਹਲਕਿਆਂ ’ਤੇ ਭਾਵੇਂ ਕਾਂਗਰਸ ਦੇ ਉਮੀਦਵਾਰਾਂ ਦਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨਾਲ ਹੀ ਮੁਕਾਬਲਾ ਹੋਣਾ ਹੈ ਪਰ 4 ਸੰਸਦੀ ਹਲਕਿਆਂ ਤੋਂ ਤਿਕੋਣੀ ਟੱਕਰ ਦੇ ਆਸਾਰ ਬਣਦੇ ਜਾ ਰਹੇ ਹਨ। ਇਨ੍ਹਾਂ ਹਲਕਿਆਂ ਵਿੱਚ ਖਡੂਰ ਸਾਹਿਬ, ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਸ਼ਾਮਲ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ, ਖਡੂਰ ਸਹਿਬ ਤੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਆਪਣੀ ਜਾਨ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ, ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਪਟਿਆਲਾ ਤੋਂ ਧਰਮਵੀਰ ਗਾਂਧੀ ਵੱਲੋਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।

ਵੱਡੀਆਂ ਸਿਆਸੀ ਹਸਤੀਆਂ-

ਪੰਜਾਬ ਵਿੱਚ ਸੰਸਦੀ ਚੋਣਾਂ ਦੇ ਮੈਦਾਨ ਵਿੱਚ ਜਿਨ੍ਹਾਂ ਵੱਡੀਆਂ ਸਿਆਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਤੇ ਪ੍ਰਧਾਨ ਸੁਨੀਲ ਜਾਖੜ, ਫਿਲਮ ਅਦਾਕਾਰ ਅਜੈ ਸਿੰਘ ਉਰਫ਼ ਸਨੀ ਦਿਓਲ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਜਗੀਰ ਕੌਰ, ਤਿੰਨ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਗੁਰੂ, ਡਾ. ਅਮਰ ਸਿੰਘ ਅਤੇ ਸੋਮ ਪ੍ਰਕਾਸ਼ ਆਦਿ ਸ਼ਾਮਲ ਹਨ।

ਸੁਰੱਖਿਆ ਪ੍ਰਬੰਧ-

ਪੰਜਾਬ ਰਾਜ ਵਿੱਚ ਕੁੱਲ 2 ਕਰੋੜ 7 ਲੱਖ 81 ਹਜ਼ਾਰ 211 ਵੋਟਰ ਹਨ ਜਿਨ੍ਹਾਂ ਵਿੱਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਤੇ 560 ਕਿੰਨਰ ਵੋਟਰ ਅਤੇ 1128 ਐੱਨਆਰਆਈ ਵੋਟਰ ਹਨ। ਚੋਣ ਕਮਿਸ਼ਨ ਵੱਲੋਂ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਤੇ ਨੀਮ ਸੁਰੱਖਿਆ ਬਲਾਂ ਦੀਆਂ 200 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਹਨ।

ਪੰਜਾਬ ਪੁਲੀਸ ਦੇ ਤਕਰੀਬਨ 80 ਹਜ਼ਾਰ ਮੁਲਾਜ਼ਮ ਵੀ ਬੂਥਾਂ ’ਤੇ ਤਾਇਨਾਤ ਹੋਣਗੇ। ਚੋਣਾਂ ਦੌਰਾਨ ਸਵਾ ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੋਂ ਸਿਵਲ ਪ੍ਰਸ਼ਾਸਨ ਤੇ ਪੁਲੀਸ ਨੂੰ ਮੁਸਤੈਦੀ ਨਾਲ ਕੰਮ ਕਰਨ ਤੇ ਨਾਕਾਬੰਦੀ ਸਖ਼ਤ ਕਰਨ ਦੀ ਹਦਾਇਤ ਕੀਤੀ ਹੈ।