ਲੌਂਗੋਵਾਲ ਵੈਨ ਹਾਦਸਾ: ਕੈਪਟਨ ਨੇ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਵਿਦਿਆਰਥਣ ਨੂੰ ਦਿੱਤੀ ਸ਼ਾਬਾਸ਼

News18 Punjabi | News18 Punjab
Updated: February 16, 2020, 6:29 PM IST
share image
ਲੌਂਗੋਵਾਲ ਵੈਨ ਹਾਦਸਾ: ਕੈਪਟਨ ਨੇ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਵਿਦਿਆਰਥਣ ਨੂੰ ਦਿੱਤੀ ਸ਼ਾਬਾਸ਼

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਲੌਂਗੋਵਾਲ 'ਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਪਿੱਛੋਂ ਬਹਾਦਰੀ ਦਿਖਾਉਂਦੇ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਇਸੇ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸ਼ਾਬਸ਼ ਦਿੱਤੀ ਹੈ। ਕੈਪਟਨ ਨੇ ਟਵੀਟ ਰਾਹੀਂ ਇਸ ਇਸ ਵਿਦਿਆਰਥਣ ਦੀ ਬਹਾਦਰੀ ਦੀ ਤਰੀਫ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਉਹ ਇਸ ਬਹਾਦਰ ਕੁੜੀ ਨਾਲ ਛੇਤੀ ਹੀ ਮੁਲਾਕਾਤ ਕਰਨਗੇ।

ਦੱਸ ਦਈਏ ਕਿ ਇਸ ਹਾਦਸੇ ਵਿਚ 4 ਬੱਚਿਆਂ ਮੌਤ ਹੋ ਗਈ ਸੀ ਪਰ ਵੈਨ ਵਿਚ ਸਵਾਰ ਬਾਕੀ 12 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਹਾਦਸੇ ਸਮੇਂ ਅਮਨਦੀਪ ਕੌਰ ਵੀ ਵੈਨ ਵਿਚ ਸਵਾਰ ਸੀ। ਉਸ ਨੂੰ ਹੀ ਸਭ ਤੋਂ ਪਹਿਲਾਂ ਅੱਗ ਲੱਗਣ ਦਾ ਪਤਾ ਲੱਗਾ ਸੀ। ਉਸ ਨੇ ਵੈਨ ਦਾ ਸ਼ੀਸ਼ਾ ਤੋੜ ਕੇ ਚਾਰ ਬੱਚਿਆਂ ਨੂੰ ਬਾਹਰ ਕੱਢ ਲਿਆ।

ਅਸਲ ਵਿਚ ਇਹ ਵਿਦਿਆਰਥਣ ਜਦੋਂ ਵੈਨ ਵਿਚੋਂ ਉਤਰਣ ਲੱਗੀ ਤਾਂ ਉਸ ਨੂੰ ਕੁਝ ਸੜਨ ਦੀ ਬਦਬੂ ਆਈ ਤੇ ਉਸ ਨੇ ਡਰਾਇਵਰ ਨੂੰ ਦੱਸਿਆ ਪਰ ਉਸ ਨੇ ਗੱਲ ਨਾ ਗੌਲੀ। ਉਸ ਤੋਂ ਬਾਅਦ ਅੱਗ ਭੜਕ ਗਈ। ਪਰ ਇਸ ਵਿਦਿਆਰਥਣ ਨੇ ਸ਼ੀਸ਼ਾ ਤੋੜ ਕੇ ਝੱਟ ਚਾਰ ਬੱਚਿਆਂ ਨੂੰ ਥੱਲੇ ਖਿੱਚ ਲਿਆ ਤੇ ਬੱਚਿਆਂ ਨੂੰ ਲੈ ਕੇ ਉਥੋਂ ਚਲੀ ਗਈ। ਉਸ ਨੇ ਦੱਸਿਆ ਕਿ ਸੀ ਡਰਾਇਵਰ ਉਥੋਂ ਭੱਜਿਆ ਨਹੀਂ ਸਗੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਅੱਗ ਭੜਕ ਗਈ।
First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ