ਖੰਨਾ ਵਿਖੇ ਨੌਜਵਾਨ ਨੂੰ ਗੋਲੀ ਮਾਰ ਲੁੱਟੇ 20 ਲੱਖ ਰੁਪਏ


Updated: December 6, 2018, 3:05 PM IST
ਖੰਨਾ ਵਿਖੇ ਨੌਜਵਾਨ ਨੂੰ ਗੋਲੀ ਮਾਰ ਲੁੱਟੇ 20 ਲੱਖ ਰੁਪਏ
ਖੰਨਾ ਵਿਖੇ ਨੌਜਵਾਨ ਨੂੰ ਗੋਲੀ ਮਾਰ ਲੁੱਟੇ 20 ਲੱਖ ਰੁਪਏ

Updated: December 6, 2018, 3:05 PM IST
ਜ਼ਿਲ੍ਹਾ ਖੰਨਾ ਵਿੱਚ ਨੈਸ਼ਨਲ ਹਾਈਵੇਅ ਉੱਤੇ ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਬਾਈਕ ਉੱਤੇ ਜਾ ਰਹੇ ਫੈਕਟਰੀ ਵਰਕਰ ਮਹਿਤਾਬ ਸਿੰਘ ਨੂੰ ਦੇਰ ਸ਼ਾਮ ਗੋਲੀ ਮਾਰ ਕੇ 20 ਲੱਖ ਰੁਪਏ ਲੁੱਟ ਲਏ। ਮਹਿਤਾਬ ਮੰਡੀ ਗੋਬਿੰਦਗੜ੍ਹ ਸਥਿਤ ਰਾਸ਼ਟਰੀ ਇੰਡਸਟਰੀਜ਼ ਵਿੱਚ ਕੰਮ ਕਰਦਾ ਹੈ ਤੇ ਫੈਕਟਰੀ ਦੇ ਪੈਸੇ ਬੈਂਕ ਤੋਂ ਕੱਢ ਕੇ ਬਾਈਕ ਉੱਤੇ ਜਾ ਰਿਹਾ ਸੀ ਕਿ ਸ਼ਨੀ ਮੰਦਿਰ ਦੇ ਕੋਲ ਲੁਟੇਰਿਆਂ ਨੇ ਉਸਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤਾਂਕਿ ਲੁਟੇਰਿਆਂ ਦਾ ਪਤਾ ਲੱਗ ਸਕੇ। ਘਟਨਾ ਤੋਂ ਬਾਅਦ ਲੋਕਾਂ ਨੇ ਜ਼ਖਮੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਬਾਅਦ ਵਿੱਚ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਸੰਬੰਧੀ ਐਸਐਚਓ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਹਿਤਾਬ ਰਾਜ ਇੰਡਸਟਰੀ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰਦਾ ਸੀ ਜੋਕਿ ਬੈਂਕ ਤੋਂ 20 ਲੱਖ ਰੁਪਏ ਕੱਢਵਾ ਕੇ ਜਾ ਰਿਹਾ ਸੀ ਤੇ ਉਸ ਨੂੰ ਗੋਲੀ ਮਾਰ ਕੇ ਪੈਸੇ ਖੋਹ ਕੇ ਫਰਾਰ ਹੋ ਗਏ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...