ਹਥਿਆਰਾਂ ਦੇ ਦਮ 'ਤੇ ਲੁੱਟ, ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟਿਆ ਸੋਨਾ ਤੇ ਪੈਸੇ.....

News18 Punjabi | News18 Punjab
Updated: June 29, 2020, 3:08 PM IST
share image
ਹਥਿਆਰਾਂ ਦੇ ਦਮ 'ਤੇ ਲੁੱਟ, ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟਿਆ ਸੋਨਾ ਤੇ ਪੈਸੇ.....
ਮਕਾਨ ਮਾਲਕ ਇਸ ਘਟਨਾ ਬਾਰੇ ਦੱਸਦਾ ਹੋਇਆ।

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਦੇ ਇਲਾਕੇ ਅਟਾਰੀ ਵਿਚ ਚੋਰਾਂ ਨੇ ਪੁਲਿਸ ਦੀ ਵਰਦੀ ਪਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।ਲੁਟੇਰਿਆ ਨੇ ਪੁਲਿਸ ਦੀ ਵਰਦੀ ਪਾ ਕੇ ਕੋਕਾ ਕੋਲਾ ਦੇ ਡੀਲਰ ਦੇ ਘਰ ਵਿਚ ਲੁੱਟ ਕੀਤੀ ਹੈ। ਚੋਰਾਂ ਨੇ ਪਰਿਵਾਰ ਨੂੰ ਹਥਿਆਰ ਦੀ ਨੋਕ ਉਤੇ ਬੰਧਕ ਬਣਾ ਲਿਆ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਚੋਰੀ ਕਰਨ ਆਏ ਚੋਰਾਂ ਦੀ ਗਿਣਤੀ 6 ਦੱਸੀ ਜਾ ਰਹੀ ਹੈ। ਮੁਲਜ਼ਮਾਂ ਨੇ ਸਵੇਰੇ 7 ਕੁ ਵਜੇ ਘਰ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

ਇਸ ਮੌਕੇ ਇਕ ਮਕਾਨ ਮਾਲਕ ਨੇ ਦੱਸਿਆ ਹੈ ਕਿ ਚੋਰ ਪੁਲਿਸ ਦੀ ਵਰਦੀ ਵਿਚ ਆਏ ਸਨ ਇਹਨਾਂ ਨੇ ਸਾਨੂੰ ਹਥਿਆਰ ਦੀ ਨੋਕ ਉਤੇ ਬੰਦੀ ਬਣਾ ਕੇ ਸਾਡੇ ਕੋਲੋ 7 ਲੱਖ ਤੋਂ ਜਿਆਦਾ ਰੁਪਇਆ ਦੀ ਲੁੱਟ ਕੀਤੀ ਹੈ ਅਤੇ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਵੀ ਲੈ ਗਏ।
First published: June 29, 2020, 1:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading