ਅੰਮ੍ਰਿਤਸਰ ਦੇ ਛੇਹਰਟਾ ਦੀ ਗ੍ਰੀਨ ਵੈਲੀ ਕਾਲੋਨੀ ਵਿਖੇ ਭਾਰਤ ਫਾਇਨੈਂਸ ਕੰਪਨੀ ਵਿੱਚ ਸਵੇਰੇ 5 ਵਜੇ ਬੰਦੂਕ ਦੀ ਨੋਕ ਤੇ ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ 'ਤੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਲੁੱਟ ਹੋਈ ਉਸ ਸਮੇਂ ਕੰਪਨੀ ਦੇ ਕੁੱਝ ਮੁਲਾਜ਼ਮ ਉੱਥੇ ਮੌਜੂਦ ਸਨ ਪਰ ਅਣਪਛਾਤੇ ਨੌਜਵਾਨਾਂ ਦੇ ਕੋਲ ਹਥਿਆਰ ਦੇਖ ਕੇ ਮੁਲਾਜ਼ਮ ਡਰ ਗਏ। ਦਰਅਸਲ ਇਹ ਫਾਇਨੈਂਸ ਕੰਪਨੀ ਇੱਕ ਘਰ ਵਿੱਚ ਚੱਲ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਕੁੱਝ ਮੁਲਾਜ਼ਮ ਕੰਪਨੀ ਵਿੱਚ ਮੌਜੂਦ ਸਨ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰੀ ਕਾਰਵਾਈ ਦੇ ਮੱਦੇਨਜ਼ਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ 5 ਤੋਂ 6 ਨੌਜਵਾਨ ਹਥਿਆਰਾਂ ਸਮੇਤ ਕੰਧ ਟੱਪ ਕੇ ਕੰਪਨੀ ਵਿੱਚ ਦਾਖਿਲ ਹੋਏ ਸਨ ਤੇ ਤਿਜੋਰੀ ਵਿੱਚੋਂ 8 ਲੱਖ ਰੁਪਏ ਲੈ ਕੇ ਫਰਾਰ ਹੋ ਗਈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Loot