• Home
  • »
  • News
  • »
  • punjab
  • »
  • LOOT OF SIX LAKH RUPEES FROM FORMER MISS INDIA EARTH IN CHANDIGARH

Chandigarh: ਅਣਪਛਾਤੇ ਨੌਜਵਾਨਾਂ ਨੇ ਸਾਬਕਾ ਮਿਸ ਇੰਡੀਆ ਅਰਥ ਕੋਲੋਂ ਚਾਕੂ ਦੀ ਨੌਕ 'ਤੇ 6 ਲੱਖ ਲੁੱਟੇ

2014 ਵਿੱਚ ਮਿਸ ਇੰਡੀਆ ਅਰਥ ਦਾ ਖਿਤਾਬ ਜਿੱਤਣ ਵਾਲੀ ਚੰਡੀਗੜ੍ਹ ਦੀ ਅਲੰਕ੍ਰਿਤਾ ਸਹਾਏ ਤੋਂ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਛੇ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਸੰਕੇਤਿਕ ਤਸਵੀਰ

ਸੰਕੇਤਿਕ ਤਸਵੀਰ

  • Share this:
    ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 27 ਵਿੱਚ ਇੱਕ ਕੋਠੀ ਵਿੱਚ ਦਾਖਲ ਹੋ ਕੇ 3 ਅਣਪਛਾਤੇ ਨੌਜਵਾਨਾਂ ਨੇ ਚਾਕੂ ਦੀ ਨੋਕ 'ਤੇ ਇੱਕ ਔਰਤ ਤੋਂ ਕਰੀਬ 6 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਲ 2014 ਵਿੱਚ ਮਿਸ ਇੰਡੀਆ ਅਰਥ ਦਾ ਖਿਤਾਬ ਜਿੱਤਣ ਵਾਲੀ ਚੰਡੀਗੜ੍ਹ ਦੀ ਅਲੰਕ੍ਰਿਤਾ ਸਹਾਏ ਤੋਂ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਛੇ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਨਕਾਬਪੋਸ਼ ਬਦਮਾਸ਼ ਅਲੰਕ੍ਰਿਤਾ ਤੋਂ ਏਟੀਐਮ ਕਾਰਡ ਲੈ ਗਏ ਅਤੇ ਪਾਸਵਰਡ ਮੰਗਿਆ ਅਤੇ ਏਟੀਐਮ ਵਿੱਚੋਂ 50 ਹਜ਼ਾਰ ਖੋਹ ਲਏ। ਸੈਕਟਰ 26 ਥਾਣੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 27 ਸਥਿਤ ਮਕਾਨ ਨੰਬਰ 3065 ਵਿੱਚ ਲੁੱਟ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਘਰ ਦੀ ਦੂਜੀ ਮੰਜ਼ਿਲ 'ਤੇ ਰਹਿੰਦੀ ਹੈ। ਪੀੜਤਾ ਨੇ ਪੁਲਿਸ ਬਿਆਨ ਵਿੱਚ ਦੱਸਿਆ ਕਿ ਉਹ ਦੁਪਹਿਰ ਵੇਲੇ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਤਿੰਨ ਨੌਜਵਾਨ ਉਸ ਦੇ ਕਮਰੇ ਵਿੱਚ ਦਾਖਲ ਹੋਏ। ਨੌਜਵਾਨਾਂ ਦੇ ਹੱਥਾਂ ਵਿੱਚ ਚਾਕੂ ਸਨ। ਉਨ੍ਹਾਂ ਪੀੜਤਾ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਮਰੇ ਵਿੱਚੋਂ ਛੇ ਲੱਖ ਦੀ ਨਕਦੀ ਲੁੱਟ ਲਈ। ਉਨ੍ਹਾਂ ਨੇ ਏਟੀਐਮ ਕਾਰਡ ਖੋਹ ਲਿਆ ਅਤੇ ਇਸ ਦਾ ਪਾਸਵਰਡ ਵੀ ਲੈ ਲਿਆ। ਇਸ ਤੋਂ ਬਾਅਦ ਇੱਕ ਨੌਜਵਾਨ ਨਜ਼ਦੀਕੀ ਬਾਜ਼ਾਰ ਗਿਆ ਅਤੇ ਏਟੀਐਮ ਤੋਂ 50 ਹਜ਼ਾਰ ਰੁਪਏ ਲੈ ਕੇ ਆਇਆ। ਆਪਣੇ ਆਪ ਨੂੰ ਦੋਸ਼ੀ ਦੇ ਚੁੰਗਲ ਤੋਂ ਬਚਾਉਣ ਲਈ ਅਲੰਕ੍ਰਿਤਾ ਨੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਦੋਸ਼ੀ ਫੜ ਲਏ ਜਾਣਗੇ।
    Published by:Ashish Sharma
    First published: