Home /News /punjab /

UAPA ਦੇ ਸਖ਼ਤ ਕਾਨੂੰਨ ਦੇ ਡਰੋਂ, ਅੰਮ੍ਰਿਤਧਾਰੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖਿਆ..

UAPA ਦੇ ਸਖ਼ਤ ਕਾਨੂੰਨ ਦੇ ਡਰੋਂ, ਅੰਮ੍ਰਿਤਧਾਰੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖਿਆ..

ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਸਿੰਘ ਦੀ ਫਾਈਲ ਫੋਟੋ) image-twitter@SukhpalKhaira

ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਸਿੰਘ ਦੀ ਫਾਈਲ ਫੋਟੋ) image-twitter@SukhpalKhaira

ਲਵਪ੍ਰੀਤ ਦੀ ਮੌਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਨੌਜਵਾਨ ਵੱਲੋ ਕੀਤੀ ਖੁਦਕੁਸ਼ੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਨੌਜਵਾਨ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

  • Share this:

    ਸੰਗਰੂਰ ਦੇ ਇਕ ਦਲਿਤ  ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਨੇ ਯੂਏਪੀਏ(UAPA) ਦੇ ਸਖਤ ਕਾਨੂੰਨ ਤਹਿਤ ਪੀੜਤ ਹੋਣ ਦੇ ਡਰ ਤੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ਨੋਟ ਵਿੱਚ ਉਸ ਨੇ ਲਿਖਿਆ ਹੈ ਕਿ ਮੇਰੀ ਮੌਤ ਦਾ ਮੈ ਖੁਦ ਜਿੰਮੇਵਾਰ ਹਾਂ, ਕੋਈ ਹੋਰ ਨਹੀ।

    ਲਵਪ੍ਰੀਤ ਦੀ ਮੌਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਨੌਜਵਾਨ ਵੱਲੋ ਕੀਤੀ ਖੁਦਕੁਸ਼ੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਨੌਜਵਾਨ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

    ਸੁਖਪਾਲ ਖਹਿਰਾ ਨੇ ਟਵੀਟ ਵਿਚ ਲਿਖਿਆ ਹੈ ਕਿ ਮੈ ਕੈਪਟਨ ਸਰਕਾਰ , ਮੋਦੀ ਸਰਕਾਰ ਨੂੰ ਪੁੱਛਦਾ ਹਾਂ ਕਿ UAPA ਦੇ ਕਨੂੰਨ ਦੀ ਦੁਰਵਰਤੋ ਕਿਉ ਕੀਤੀ ਜਾ ਰਹੀ ਹੈ ਅਤੇ ਦਲਿਤ ਨੌਜਵਾਨਾਂ ਉੱਤੇ ਕਿਉ ਅੱਤਿਆਚਾਰ ਕੀਤਾ ਜਾਂਦਾ ਹੈ।

    Published by:Sukhwinder Singh
    First published:

    Tags: Police, Sangrur, Suicide, Sukhpal Khaira, Twitter