Home /News /punjab /

ਕਦੇ ਅਸਮਾਨ 'ਚ ਉੱਡਦੇ ਪੰਛੀਆਂ ਨੂੰ ਦੇਖ ਖ਼ੁਦ ਉੱਡਣ ਦਾ ਖ਼ੁਆਬ ਦੇਖਣ ਵਾਲੀ ਬਠਿੰਡਾ ਦੀ ਬੇਟੀ ਬਣੀ ਪਾਇਲਟ

ਕਦੇ ਅਸਮਾਨ 'ਚ ਉੱਡਦੇ ਪੰਛੀਆਂ ਨੂੰ ਦੇਖ ਖ਼ੁਦ ਉੱਡਣ ਦਾ ਖ਼ੁਆਬ ਦੇਖਣ ਵਾਲੀ ਬਠਿੰਡਾ ਦੀ ਬੇਟੀ ਬਣੀ ਪਾਇਲਟ

ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵੀਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਦੀਆਂ ਤਸਵੀਰਾਂ।

ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵੀਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਦੀਆਂ ਤਸਵੀਰਾਂ।

ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵੀਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਬਚਪਨ ਦੇ ਵਿੱਚ ਹੀ ਉੱਡਦੇ ਪੰਛੀਆਂ ਨੂੰ ਦੇਖ ਕੇ ਖ਼ੁਦ ਅਸਮਾਨ ਵਿੱਚ ਉੱਡਣ ਦਾ ਮਨ ਬਣਾਇਆ ਸੀ ਜਿਸ ਨੂੰ ਕੇ ਪਾਇਲਟ ਬਣ ਕੇ ਪੂਰਾ ਕੀਤਾ ਹੈ l ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।

ਹੋਰ ਪੜ੍ਹੋ ...
  • Share this:

ਬਠਿੰਡਾ ਦੇ ਨਾਲ ਲੱਗਦੇ ਪਿੰਡ ਸਿਵਿਆਂ ਦੀ ਰਹਿਣ ਵਾਲੀ ਇਸ ਧੀ ਨੇ ਛੋਟੇ ਹੁੰਦਿਆਂ ਅਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਦੇਖ ਕੇ ਖ਼ੁਦ ਅਸਮਾਨ ਵਿੱਚ ਉੱਡਣ ਦਾ ਇਰਾਦਾ ਬਣਾਇਆ ਸੀ l ਜਿਸ ਨੂੰ ਕਿ ਇਸ ਨੇ ਸੱਚ ਵੀ ਕਰਕੇ ਦਿਖਾਇਆ ਹੈl  ਲਵਪ੍ਰੀਤ ਦੀ ਇੱਛਾ ਸੀ ਕਿ ਉਹ ਵੱਡੀ ਹੋ ਕੇ ਪਾਇਲਟ ਬਣੇ। ਜੇਕਰ ਮਨ ਦੇ ਵਿੱਚ ਦ੍ਰਿੜ੍ਹਤਾ ਅਤੇ ਨੇਕ ਇਰਾਦੇ ਹੋਣ ਤਾਂ ਕੋਈ ਵੀ ਵੱਡੀ ਰੁਕਾਵਟ ਤੁਹਾਡੇ ਰਸਤੇ ਵਿੱਚ ਨਹੀਂ ਆ ਸਕਦੀ l

ਹੁਣ ਇਹ ਬਠਿੰਡਾ ਦੀ ਧੀ ਏਅਰ ਏਸ਼ੀਆ ਇੰਡੀਆ ਵਿੱਚ ਪਾਇਲਟ ਬਣੀ ਹੈ lਲਵਪ੍ਰੀਤ ਕੌਰ ਦੇ ਪਿਤਾ ਕੁਲਬੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ  ਛੋਟੇ ਹੁੰਦਿਆਂ ਤੋਂ ਹੀ ਮਨ ਦੇ ਵਿੱਚ ਸੁਪਨਾ ਸੀ ਕਿ ਉਹ ਪਾਇਲਟ ਬਣੇ l ਲਵਪ੍ਰੀਤ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਦੇ ਸਕੂਲ  ਵਿੱਚੋਂ ਕੀਤੀ ਅਤੇ ਉਸ ਤੋਂ ਬਾਅਦ ਚੌਥੀ ਕਲਾਸ ਤੋਂ ਨੌਵੀਂ ਕਲਾਸ ਤਕ ਬਠਿੰਡਾ ਦੇ ਅੰਮ੍ਰਿਤ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ l

ਦਸਵੀਂ ਕਲਾਸ ਦੀ ਪੜ੍ਹਾਈ ਬਾਦਲ ਦੇ ਦਸਮੇਸ਼ ਸਕੂਲ ਤੋਂ ਕੀਤੀ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਨਾਨ ਮੈਡੀਕਲ ਦੀ ਪੜ੍ਹਾਈ  ਦਸਮੇਸ਼ ਸਕੂਲ ਭੁੱਚੋ ਮੰਡੀ ਤੋਂ ਕੀਤੀ  l ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਲਵਪ੍ਰੀਤ ਦੇ ਸੁਪਨਿਆਂ ਦੀ ਕਹਾਣੀ  ਅਤੇ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਦਾਖਲਾ ਲਿਆ l ਉੱਥੇ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਹ ਘੰਟੇ ਤੱਕ ਉਡਾਣ ਭਰੀ ਪ੍ਰੰਤੂ ਪਾਇਲਟ ਬਣਨ ਲਈ ਦੋ ਸੌ ਘੰਟੇ ਦੀ ਉਡਾਣ ਦਾ ਤਜਰਬਾ ਜ਼ਰੂਰੀ ਹੋਣਾ ਚਾਹੀਦਾ ਹੈ  l

ਉਸ ਤੋਂ ਬਾਅਦ ਐੱਫ ਪੀ ਐਫ ਟੀ ਹੈਦਰਾਬਾਦ ਚਲੀ ਗਈ ਅਤੇ ਟ੍ਰੇਨਿੰਗ ਲਈ ਬਾਕੀ ਦੇ ਡੇਢ ਸੌ ਘੰਟੇ ਉੱਥੇ ਪੂਰੇ ਕੀਤੇ  ਲਵਪ੍ਰੀਤ ਨੇ ਪਹਿਲੀ ਉਡਾਣ ਨੌੰ ਅਕਤੂਬਰ ਵੀਹ ਸੌ ਚੌਦਾਂ ਨੂੰ ਹਵਾਈ ਜਹਾਜ਼ ਸ਼ਹਿਨਸ਼ਾਹ ਇੱਕ ਸੌ ਬਵੰਜਾ ਨੂੰ ਉਡਾ ਕੇ ਆਪਣਾ ਇਹ ਸੁਫਨਾ ਪੂਰਾ ਕੀਤਾ  ਅਪ੍ਰੈਲ ਵੀਹ ਸੌ ਅਠਾਰਾਂ ਵਿੱਚ ਉਸ ਨੂੰ ਲਾਇਸੈਂਸ ਮਿਲ ਗਿਆ ਅਤੇ ਇੱਕ ਸਾਲ ਬਾਅਦ ਉਸ ਨੇ ਏਅਰ ਏਸ਼ੀਆ ਇੰਡੀਆ ਵਿੱਚ ਨੌਕਰੀ ਮਿਲ ਗਈ । ਹਾਲਾਂਕਿ ਕੋਰੋਨਾ ਨੇ ਵੀ ਇਸ ਦੇ ਰਸਤੇ ਵਿੱਚ ਰੋੜੇ ਅਟਕਾਏ ਅਤੇ ਘੱਟ ਹੀ ਉਡਾਣਾਂ ਉੱਡ ਸਕੀਆਂ। ਉਸ ਤੋਂ ਬਾਅਦ ਟ੍ਰੇਨਿੰਗ ਲਈ ਉਨ੍ਹਾਂ ਨੂੰ ਮਲੇਸ਼ੀਆ ਭੇਜ ਦਿੱਤਾ ਗਿਆ ਅਤੇ ਅੱਜਕੱਲ੍ਹ ਉਹ ਬੈਂਗਲੂਰ ਵਿਚ ਹੈ। ਬਠਿੰਡਾ ਦੀ ਇਸ ਹੋਣਹਾਰ ਧੀ ਤੇ ਜਿੱਥੇ ਮਾਤਾ ਪਿਤਾ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਪਿੰਡ ਵਾਲੇ ਵੀ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਹਨ।

Published by:Sukhwinder Singh
First published:

Tags: Air India, Bathinda, Indian Pilot, Inspiration