Home /News /punjab /

ਲੁਧਿਆਣਾ: ਮੋਬਾਇਲ 'ਤੇ ਗੇਮ ਖੇਡਣ ਦੀ ਲੱਤ ਕਾਰਨ ਨਾਬਲਗ ਨੇ ਪੱਖੇ ਨਾਲ ਲਟਕ ਕੇ ਦਿੱਤੀ ਜਾਨ

ਲੁਧਿਆਣਾ: ਮੋਬਾਇਲ 'ਤੇ ਗੇਮ ਖੇਡਣ ਦੀ ਲੱਤ ਕਾਰਨ ਨਾਬਲਗ ਨੇ ਪੱਖੇ ਨਾਲ ਲਟਕ ਕੇ ਦਿੱਤੀ ਜਾਨ

ਲੁਧਿਆਣਾ: ਮੋਬਾਇਲ 'ਤੇ ਗੇਮ ਖੇਡਣ ਦੀ ਲੱਤ ਕਾਰਨ ਨਾਬਲਗ ਨੇ ਪੱਖੇ ਨਾਲ ਲਟਕ ਕੇ ਦਿੱਤੀ ਜਾਨ

ਲੁਧਿਆਣਾ: ਮੋਬਾਇਲ 'ਤੇ ਗੇਮ ਖੇਡਣ ਦੀ ਲੱਤ ਕਾਰਨ ਨਾਬਲਗ ਨੇ ਪੱਖੇ ਨਾਲ ਲਟਕ ਕੇ ਦਿੱਤੀ ਜਾਨ

ਪੁਲਿਸ ਥਾਣਾ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮੋਬਾਈਲ ਫ਼ੋਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

 • Share this:
  ਜਸਵੀਰ ਬਰਾੜ

  ਲੁਧਿਆਣਾ ਜੇਕਰ ਤੁਹਾਡੇ ਬੱਚੇ ਵੀ ਮੋਬਾਇਲ ਫੋਨ ਤੇ ਗੇਮ ਖੇਡਣ ਦਾ  ਚਸਕਾਂ ਲਾਈ ਬੈਠੇ ਨੇ ਤਾ ਸਾਵਧਾਨ ਹੋ ਜਾਓ ਕਿਉਂਕਿ ਗੇਮ ਖੇਡਣ ਦੇ ਸੌਕੀਨ ਨਾਬਲਗ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਿਉਂਕਿ ਡਿਜੀਟਲ ਦੌਰ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾ ਮਿਲਣ ਦਾ ਦਾਵਾ ਕੀਤਾ ਜਾ ਰਿਹਾ ਹੈ। ਇਸੀ ਦੌਰਾਨ ਕਈ ਬੱਚਿਆ ਦੀ ਜਾਨ ਵੀ ਦਾਅ ਤੇ ਲੱਗੀ ਹੋਈ ਹੈ। ਅਜ ਕਲ ਬੱਚਿਆਂ ਦੇ ਹੱਥ ਵਿਚ ਸਮਰਾਟ ਫੋਨ ਨੇ ਇਸ ਕਦਰ ਜਗਾ ਬਨਾਈ ਹੋਈ ਹੈ, ਜਿਸ ਦਾ ਅੰਦਾਜਾ ਲਗਾਉਣਾ ਬੜਾ ਮੁਸ਼ਕਿਲ ਹੋ ਗਿਆ ਹੈ। ਅਜਕਲ ਕਈ ਬੱਚਿਆ ਨੂੰ ਗੇਮਾਂ ਵਿਚ ਵਿਅਸਥ ਦੇਖਿਆ ਗਿਆ ਹੈ।

  ਆਨਲਾਈਨ ਗੇਮ ਵਿਚ ਨਾਸਮਝ ਬੱਚੇ ਅਪਣੀ ਜਾਨ ਤਕ ਦੀ ਪ੍ਰਵਾਹ ਨਾ ਕਰਦੇ ਹੋਏ ਜਾਨ ਦੀ ਬਾਜੀ ਤਕ ਲਗਾ ਦਿੰਦੇ ਹਨ, ਇਸ ਤਰ੍ਹਾਂ ਦਾ ਹੀ ਮਾਮਲਾ ਲੁਧਿਆਣਾ ਦੇ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਜਗੀਰ ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 16 ਸਾਲ ਦੇ ਨਾਬਲਗ ਨੂੰ ਆਪਣੀ ਜਾਨ ਗੁਆਣੀ ਪਈ, ਮ੍ਰਿਤਕ  ਦੀ ਪਹਿਚਾਣ ਸੰਜੂ ਦੇ ਰੂਪ ਵਿਚ ਹੋਈ ਹੈ।

  ਜਾਣਕਾਰੀ ਅਨੁਸਾਰ ਬੀਤੇ ਦਿਨ ਮਿਰਤਕ  ਮਾਕਨ ਦੀ ਛੱਤ ਤੇ ਸੀ, ਪਰਿਵਾਰਿਕ ਮੈਂਬਰ ਕੰਮ ਤੇ ਗਏ ਸਨ ਘਰ ਵਿਚ ਮਾਂ ਅਤੇ ਭੈਣ ਮੌਜੂਦ ਸਨ, ਜਦ ਮ੍ਰਿਤਕ ਲੜਕਾ ਕਾਫੀ ਸਮੇਂ ਤੋਂ ਨਜਰ ਨਹੀਂ ਆਇਆ ਤਾ ਮਾਂ ਅਤੇ ਭੈਣ ਵਲੋਂ ਲੱਭਣਾ ਸ਼ੁਰੂ ਕੀਤਾ ਲਭਦੇ ਹੋਏ ਜਦ ਮਕਾਨ ਦੀ ਛੱਤ ਤੇ ਜਾਕੇ ਦੇਖਿਆ ਤਾ ਲੜਕਾ ਪੱਖੇ ਨਾਲ਼ ਲਟਕ ਰਿਹਾ ਸੀ, ਜਿਸ ਦੀ ਸੂਚਨਾ ਘਰ ਦੇ ਹੋਰ ਮੈਬਰਾਂ ਨੂੰ ਦਿਤੀ ਗਈ।

  ਪਰਿਵਾਰਿਕ ਮੈਬਰਾਂ ਅਨੁਸਾਰ ਮ੍ਰਿਤਕ ਮੋਬਾਇਲ ਤੇ ਗੇਮ ਖੇਡਦਾ ਹੁੰਦਾ ਸੀ, ਲਾਸ਼ ਨੂੰ ਪੱਖੇ ਤੋਂ ਉਤਾਰ ਕੇ ਪੁਲਿਸ ਨੂੰ ਸੂਚਣਾ ਦੇ ਦਿਤੀ, ਮੌਕੇ ਤੇ ਥਾਣਾ ਮੇਹਰਬਾਨ ਦੇ ਇੰਚਾਰਜ ਗੁਰਇਕਵਾਲ ਸਿੰਘ ਅਤੇ  ਏਸੀਪੀ ਦੇਵਿੰਦਰ ਚੌਧਰੀ ਪਹੁੰਚੇ ਜਿਨ੍ਹਾਂ ਵਲੋਂ ਮ੍ਰਿਤਕ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿਤਾ ਅਤੇ ਮ੍ਰਿਤਕ ਦਾ ਮੋਬਾਇਲ  ਫੋਨ ਪੁਲਿਸ ਵਲੋਂ ਜਪਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।
  Published by:Sukhwinder Singh
  First published:

  Tags: Ludhiana, Minor, MOBILEGAMES, Suicide

  ਅਗਲੀ ਖਬਰ