ਸ਼ਿਵਮ ਮਹਾਜਨ
ਪੰਜਾਬ ਸਕੂਲ ਸਿੱਖਿਆ ਦਸਵੀਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ ਜਿਸ ਦੇ ਵਿਚਾਲੇ ਇਸ ਵਾਰ ਫੇਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੀ ਆਂਚਲ ਜਿੰਦਲ ਨੇ ਜ਼ਿਲ੍ਹੇ ਵਿਚਾਲੇ ਪਹਿਲਾ ਅਤੇ ਪੰਜਾਬ ਸੂਬੇ ਦੇ ਵਿਚਾਲੇ ਦੂਜਾ ਰੈਂਕ ਹਾਸਲ ਕੀਤਾ। ਆਂਚਲ ਜਿੰਦਲ ਲੁਧਿਆਣਾ ਦੇ ਜਮਾਲਪੁਰ ਕਾਲੋਨੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਦੀ ਕਰਿਆਨੇ ਦੀ ਦੁਕਾਨ ਹੈ।
ਆਂਚਲ ਦੇ ਪਿਤਾ ਦਾ ਨਾਮ ਅਮਿਤ ਜਿੰਦਲ ਅਤੇ ਮਾਤਾ ਦਾ ਨਾਮ ਰੀਨਾ ਜਿੰਦਲ ਹੈ।ਆਪਣੀ ਧੀ ਦੀ ਮੈਰਿਟ ਵਿੱਚ ਆਉਣ ਦੀ ਇਹ ਖ਼ੁਸ਼ੀ ਪਰਿਵਾਰ ਵਿਚ ਸਾਫ ਝਲਕ ਰਹੀ ਸੀ। ਪਰਿਵਾਰ ਵੱਲੋਂ ਖੁਸ਼ੀ ਦੇ ਚਲਦਿਆਂ ਮੁਹੱਲੇ ਵਿੱਚ ਲੱਡੂ ਵੰਡੇ ਗਏ ਅਤੇ ਬਜ਼ੁਰਗ ਦਾਦਾ-ਦਾਦੀ ਵੱਲੋਂ ਆਂਚਲ ਅਤੇ ਉਸਦੇ ਮਾਤਾ ਪਿਤਾ ਨੂੰ ਅਸ਼ੀਰਵਾਦ ਦਿੱਤਾ।
ਆਂਚਲ ਦਾ ਸੁਪਨਾ ਦਵਾਈਆਂ ਦੀ ਡਾਕਟਰ ਬਣਨ ਦਾ ਹੈ ਅਤੇ ਉਹ ਇਸ ਵਿਸ਼ੇ ਵਿੱਚ ਲੰਬੇ ਸਮੇਂ ਤੋਂ ਮਿਹਨਤ ਵੀ ਕਰਦੀ ਆ ਰਹੀ ਹੈ। ਆਂਚਲ ਦਾ ਕਹਿਣਾ ਹੈ ਕਿ ਭਾਰਤ ਦੇਸ਼ ਨੂੰ ਡਾਕਟਰਾਂ ਦੀ ਸਖ਼ਤ ਜ਼ਰੂਰਤ ਹੈ,ਕਿਉਂਕਿ ਇਕ ਚੰਗੇ ਦੇਸ਼ ਦੀ ਮਜ਼ਬੂਤੀ ਵਿਚਾਲੇ ਡਾਕਟਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਹੋਰ ਕੀ ਕੁਝ ਕਹਿਣਾ ਸੀ ਆਂਚਲ ਜਿੰਦਲ ਦਾ ਅਤੇ ਕਿਵੇਂ ਲੁਧਿਆਣਾ ਦੀ ਧੀ ਨੇ ਆਪਣਾ ਆਪਣੇ ਪਰਿਵਾਰ ਦਾ ਅਤੇ ਇਲਾਕੇ ਦਾ ਨਾਮ ਪੰਜਾਬ ਵਿੱਚ ਚਮਕਾਇਆ ਆਓ ਜਾਣਦੇ ਹਾਂ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।