ਲੁਧਿਆਣਾ : 22 ਸਾਲਾ ਲੜਕੀ ਦੇ ਕਤਲ ਦੇ ਦੋਸ਼ 'ਚ ਡੇਰੇ ਦਾ ਬਾਬਾ ਕਾਬੂ

News18 Punjabi | News18 Punjab
Updated: March 5, 2021, 7:23 PM IST
share image
ਲੁਧਿਆਣਾ : 22 ਸਾਲਾ ਲੜਕੀ ਦੇ ਕਤਲ ਦੇ ਦੋਸ਼ 'ਚ ਡੇਰੇ ਦਾ ਬਾਬਾ ਕਾਬੂ
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਪੁਲਸ ਨੇ ਇਕ 22 ਸਾਲਾ ਲੜਕੀ ਦੇ ਕਾਤਲ ਦੇ ਆਰੋਪ 'ਚ  ਇੱਕ ਡੇਰੇ ਦੇ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜਮ ਦੀ ਪਹਿਚਾਣ ਸੰਬੋਧ ਦਾਸ ਦੇ ਰੂਪ ਵਿਚ ਹੋਈ ਹੈ, ਜਿਸ ਨੇ ਲੜਕੀ ਦੇ ਨਾਲ ਜਬਰ ਜਨਾਹ ਕੀਤਾ ਸੀ ਅਤੇ ਆਪਣੇ ਜ਼ੁਰਮ ਨੂੰ ਛੁਪਾਉਣ ਦੇ ਲਈ ਲੜਕੀ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਖੁਰਦ-ਬੁਰਦ ਕਰ ਲਈ ਨਜ਼ਦੀਕੀ ਖੇਤਾਂ ਵਿੱਚ ਪੋਲੀਥੀਨ ਵਿੱਚ ਪਾ ਕੇ ਸੁੱਟ ਦਿੱਤਾ ਸੀ । ਪੁਲੀਸ ਵੱਲੋਂ ਆਰੋਪੀ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ 22 ਸਾਲਾ ਲੜਕੀ ਜੋ ਕਿ ਆਪਣੇ ਦੋਸਤ ਨਾਲ ਬਾਬੇ ਦੇ ਡੇਰੇ 'ਤੇ ਗਈ ਸੀ, ਉਸ ਦਾ ਦੋਸਤ ਉਸ ਨੂੰ ਉੱਥੇ ਛੱਡ ਕੇ ਚਲਾ ਗਿਆ ਸੀ। ਦੋਸ਼ੀ ਨੇ ਕੁੜੀ  ਨਾਲ ਜਬਰ ਜਨਾਹ ਕੀਤਾ ਅਤੇ ਆਪਣੇ ਜੁਰਮ ਲੁਕਾਉਣ ਲਈ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਪੱਖੋਵਾਲ ਰੋਡ ਤੇ ਖੇਤਾਂ ਵਿਚ ਪੋਲੀਥੀਨ ਵਿਚ ਪੈਕ ਕਰਕੇ ਸੁਟ ਦਿੱਤਾ । ਪੁਲਿਸ ਨੇ ਖੇਤ ਵਿੱਚੋਂ ਲਾਸ਼ ਬਰਾਮਦ ਕਰ ਲਈ ਹੈ ਅਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ , ਲੜਕੀ ਦਾ ਮੋਬਾਇਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।
Published by: Ashish Sharma
First published: March 5, 2021, 7:22 PM IST
ਹੋਰ ਪੜ੍ਹੋ
ਅਗਲੀ ਖ਼ਬਰ