Home /News /punjab /

ਅਟਲ ਅਪਾਰਟਮੈਂਟ ਦਾ ਨਾਂਅ ਸਾਹਿਰ ਲੁਧਿਆਣਵੀ ਰੱਖਣ 'ਤੇ ਕਾਂਗਰਸ ਤੇ ਭਾਜਪਾ 'ਚ ਛਿੜੀ ਜੰਗ, ਭਾਜਪਾ ਨੇ ਕਿਹਾ; ਬਰਦਾਸ਼ਤ ਨਹੀਂ

ਅਟਲ ਅਪਾਰਟਮੈਂਟ ਦਾ ਨਾਂਅ ਸਾਹਿਰ ਲੁਧਿਆਣਵੀ ਰੱਖਣ 'ਤੇ ਕਾਂਗਰਸ ਤੇ ਭਾਜਪਾ 'ਚ ਛਿੜੀ ਜੰਗ, ਭਾਜਪਾ ਨੇ ਕਿਹਾ; ਬਰਦਾਸ਼ਤ ਨਹੀਂ

ਇੱਕ ਆਵਾਸ ਯੋਜਨਾ ਨੂੰ ਲੈ ਕੇ ਭਾਜਪਾ (BJP) ਅਤੇ ਕਾਂਗਰਸ (Congress) ਆਹਮੋ-ਸਾਹਮਣੇ ਹਨ। ਕਾਂਗਰਸ ਸਰਕਾਰ ਨੇ ਲੁਧਿਆਣਾ (Ludhiana) ਵਿੱਚ ਪ੍ਰਸਤਾਵਿਤ ਆਵਾਸ ਯੋਜਨਾ ਦਾ ਨਾਂਅ ਬਦਲ ਕੇ ਇੱਕ ਰਾਜਨੇਤਾ ਅਤੇ ਕਵੀ ਵਿਕਚਾਰ ਅਸਧਾਰਨ ਜੰਗ ਛੇੜ ਦਿੱਤੀ ਹੈ। ਦੋਵਾਂ ਦਾ ਹੀ ਆਪਣੇ-ਆਪਣੇ ਖੇਤਰਾਂ ਵਿੱਚ ਵੱਡਾ ਨਾਂਅ ਹੈ।

ਇੱਕ ਆਵਾਸ ਯੋਜਨਾ ਨੂੰ ਲੈ ਕੇ ਭਾਜਪਾ (BJP) ਅਤੇ ਕਾਂਗਰਸ (Congress) ਆਹਮੋ-ਸਾਹਮਣੇ ਹਨ। ਕਾਂਗਰਸ ਸਰਕਾਰ ਨੇ ਲੁਧਿਆਣਾ (Ludhiana) ਵਿੱਚ ਪ੍ਰਸਤਾਵਿਤ ਆਵਾਸ ਯੋਜਨਾ ਦਾ ਨਾਂਅ ਬਦਲ ਕੇ ਇੱਕ ਰਾਜਨੇਤਾ ਅਤੇ ਕਵੀ ਵਿਕਚਾਰ ਅਸਧਾਰਨ ਜੰਗ ਛੇੜ ਦਿੱਤੀ ਹੈ। ਦੋਵਾਂ ਦਾ ਹੀ ਆਪਣੇ-ਆਪਣੇ ਖੇਤਰਾਂ ਵਿੱਚ ਵੱਡਾ ਨਾਂਅ ਹੈ।

ਇੱਕ ਆਵਾਸ ਯੋਜਨਾ ਨੂੰ ਲੈ ਕੇ ਭਾਜਪਾ (BJP) ਅਤੇ ਕਾਂਗਰਸ (Congress) ਆਹਮੋ-ਸਾਹਮਣੇ ਹਨ। ਕਾਂਗਰਸ ਸਰਕਾਰ ਨੇ ਲੁਧਿਆਣਾ (Ludhiana) ਵਿੱਚ ਪ੍ਰਸਤਾਵਿਤ ਆਵਾਸ ਯੋਜਨਾ ਦਾ ਨਾਂਅ ਬਦਲ ਕੇ ਇੱਕ ਰਾਜਨੇਤਾ ਅਤੇ ਕਵੀ ਵਿਕਚਾਰ ਅਸਧਾਰਨ ਜੰਗ ਛੇੜ ਦਿੱਤੀ ਹੈ। ਦੋਵਾਂ ਦਾ ਹੀ ਆਪਣੇ-ਆਪਣੇ ਖੇਤਰਾਂ ਵਿੱਚ ਵੱਡਾ ਨਾਂਅ ਹੈ।

ਹੋਰ ਪੜ੍ਹੋ ...
 • Share this:
  ਲੁਧਿਆਣਾ: ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ (Assembly Election) ਤੋਂ ਪਹਿਲਾਂ ਇੱਕ ਆਵਾਸ ਯੋਜਨਾ ਨੂੰ ਲੈ ਕੇ ਭਾਜਪਾ (BJP) ਅਤੇ ਕਾਂਗਰਸ (Congress) ਆਹਮੋ-ਸਾਹਮਣੇ ਹਨ। ਕਾਂਗਰਸ ਸਰਕਾਰ ਨੇ ਲੁਧਿਆਣਾ (Ludhiana) ਵਿੱਚ ਪ੍ਰਸਤਾਵਿਤ ਆਵਾਸ ਯੋਜਨਾ ਦਾ ਨਾਂਅ ਬਦਲ ਕੇ ਇੱਕ ਰਾਜਨੇਤਾ ਅਤੇ ਕਵੀ ਵਿਕਚਾਰ ਅਸਧਾਰਨ ਜੰਗ ਛੇੜ ਦਿੱਤੀ ਹੈ। ਦੋਵਾਂ ਦਾ ਹੀ ਆਪਣੇ-ਆਪਣੇ ਖੇਤਰਾਂ ਵਿੱਚ ਵੱਡਾ ਨਾਂਅ ਹੈ।

  ਪੰਜਾਬ ਵਿੱਚ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ 2010-11 ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਦਿੱਗਜ਼ ਆਗੂ ਅਟਲ ਬਿਹਾਰੀ ਵਾਜਪਾਈ ਦੇ ਨਾਂਅ 'ਤੇ 'ਅਟਲ ਅਪਾਰਟਮੈਂਟ' ਜਾਰੀ ਕੀਤਾ ਗਿਆ ਸੀ। ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲਆਈਟੀ) ਨੇ ਹੁਣ ਇਸ ਆਵਾਸ ਯੋਜਨਾ ਦਾ ਨਾਂਅ ਬਦਲ ਕੇ 'ਸਾਹਿਰ ਲੁਧਿਆਣਵੀ' ਕਰਨ ਦਾ ਫੈਸਲਾ ਕੀਤਾ ਹੈ। ਐਲਆਈਟੀ ਦੇ ਇਸ ਕਦਮ ਦੀ ਭਾਜਪਾ ਨਾਲ ਉਸ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਿੱਖੀ ਆਲੋਚਨਾ ਕੀਤੀ ਹੈ। ਦੋਵਾਂ ਹੀ ਪਾਰਟੀਆਂ ਨੇ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਅਟਲ ਬਿਹਾਰੀ ਵਾਜਪਾਈ ਵਰਗੇ ਆਗੂਆਂ ਦਾ ਅਪਮਾਨ ਕਰਾਰ ਦਿੱਤਾ ਹੈ।

  ਕੀ ਹੈ ਅਟਲ ਅਪਾਰਟਮੈਂਟ ਯੋਜਨਾ

  ਅਕਾਲੀ-ਭਾਜਪਾ ਰਾਜ ਦੌਰਾਨ 2010-11 ਵਿੱਚ ਸ਼ੁਰੂ ਕੀਤੀ ਆਵਾਸ ਯੋਜਨਾ 'ਅਟਲ ਅਪਾਰਟਮੈਂਟ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ 'ਤੇ ਰੱਖਿਆ ਗਿਆ ਸੀ। ਇਸ ਆਵਾਸ ਯੋਜਨਾ ਨੂੰ ਸ਼ਹੀਦ ਕਰਨੈਲ ਸਿੰਘ ਨਗਰ ਵਿੰਚ 8.80 ਏਕੜ ਵਿੱਚ ਸ਼ੁਰੂ ਕੀਤਾ ਜਾਣਾ ਸੀ। ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਪਹਿਲਾਂ ਇਸ ਯੋਜਨਾ ਤਹਿਤ 12 ਮੰਜਿਲਾ ਆਵਾਸ ਬਣਾਉਣਾ ਸੀ। ਸਾਲ 2010 ਵਿੱਚ ਪੰਜਾਬ ਦੇ ਸਾਬਕਾ ਮੰਤਰੀ ਅਤੇ ਪਾਜਪਾ ਆਗੂ ਮਨੋਰੰਜਨ ਕਾਲੀਆ ਨੇ ਇਸ ਯੋਜਨਾ ਨੂੰ ਜਾਰੀ ਕੀਤਾ ਸੀ, ਜਦਕਿ ਸਾਲ 2011 ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਇਸ ਯੋਜਨਾ ਦੀ ਨੀਂਹ ਰੱਖੀ ਸੀ।

  ਹਾਲਾਂਕਿ, 11 ਸਾਲ ਬਾਅਦ ਵੀ ਯੋਜਨਾ ਅਧੂਰੀ ਪਈ ਰਹੀ ਅਤੇ ਆਵਾਸ ਯੋਜਨਾ ਜ਼ਮੀਨੀ ਪੱਧਰ 'ਤੇ ਨਹੀਂ ਪੁੱਜ ਸਕੀ। ਦੋ ਵਾਰੀ ਸੰਭਾਵਤ ਖਰੀਦਦਾਰਾਂ ਤੋਂ ਪ੍ਰਾਪਤ ਬਿਨੈ ਪੱਤਰ ਦੀ ਗਿਣਤੀ ਘੱਟ ਹੋਣ ਕਾਰਨ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਜਨਵਰੀ 2019 ਵਿੱਚ ਐਲਆਈਟੀ ਨੇ 636 ਫਲੈਟਾਂ ਲਈ ਇੱਕ ਨਵਾਂ ਸਰਵੇ ਕੀਤਾ ਅਤੇ ਨਵੇਂ ਬਿਨੈ ਪੱਤਰ ਮੰਗੇ ਸਨ। ਲਗਭਗ 800 ਬਿਨੈਕਾਰਾਂ ਨੇ ਫਲੈਟਾਂ ਵਿੱਚ ਦਿਲਚਸਪੀ ਵਿਖਾਉਂਦੇ ਹੋਏ 10 ਹਜ਼ਾਰ ਰੁਪਏ ਵੀ ਜਮ੍ਹਾਂ ਕਰਵਾਏ ਸਨ, ਪਰ ਯੋਜਨਾ ਨੂੰ ਮੁੜ 2020 ਵਿੱਚ ਰੱਦ ਕਰ ਦਿੱਤਾ ਗਿਆ ਸੀ।

  ਐਲਆਈਟੀ ਦਾ ਨਵਾਂ ਕਦਮ

  ਲੁਧਿਆਣਾ ਇੰਪਰੂਵਮੈਂਟ ਦੇ ਚੇਅਰਮੈਨ ਕਾਂਗਰਸੀ ਆਗੂ ਰਮਨ ਬਾਲਾਸੁਬਰਾਮਨੀਅਮ ਨੇ ਹੁਣ ਅਟਲ ਯੋਜਨਾ ਦਾ ਨਾਂਅ ਬਦਲ ਕੇ ਇਸ ਨੂੰ 'ਸਾਹਿਰ ਲੁਧਿਆਣਵੀ ਅਪਾਰਟਮੈਂਟਸ' ਦੇ ਨਾਂਅ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਹਿਰ ਲੁਧਿਆਣਵੀ, ਪੰਜਾਬ ਦੇ ਇੱਕ ਮਹਾਨ ਕਵੀ ਹਨ। ਇਸ ਨਵੀਂ ਆਵਾਸ ਯੋਜਨਾ ਵਿੱਚ 576 ਫਲੈਟ ਹੋਣਗੇ, ਜਿਸ ਵਿੱਚ ਐਚਆਈ ਜੀ ਲਈ 336 ਅਤੇ ਐਮਆਈਜੀ ਲਈ 240 ਸ਼ਾਮਲ ਹਨ, ਜਿਨ੍ਹਾਂ ਦੀ ਲਾਗਤ ਪਹਿਲੀ ਤੋਂ 12ਵੀਂ ਮੰਜਿਲ ਲਈ 37.9 ਲੱਖ ਤੋਂ 47.5 ਲੱਖ ਰੁਪਏ ਹੋਵੇਗੀ।

  ਭਾਜਪਾ ਨੇ ਪ੍ਰਗਟਾਇਆ ਵਿਰੋਧ

  ਕਿਸਾਨ ਅੰਦੋਲਨ ਵਿਚਕਾਰ ਪੰਜਾਬ ਵਿੱਚ ਘਿਰੀ ਭਾਜਪਾ ਨੇ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਿਆ ਹੈ ਅਤੇ ਇਸ ਕਦਮ ਵਿਰੁੱਧ ਲੁਧਿਆਣਾ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਹ ਸਾਹਿਰ ਲੁਧਿਆਣਵੀ ਵਿਰੁੱਧ ਨਹੀਂ ਹੈ, ਜਿਹੜਾ ਬਿਨਾਂ ਸ਼ੱਕ ਦੇਸ਼ ਦੇ ਮਹਾਨ ਕਵੀਆਂ ਵਿੱਚੋਂ ਇੱਕ ਸਨ, ਪਰ ਵਾਜਪਾਈ ਦੇ ਨਾਂਅ ਦੀ ਇੱਕ ਯੋਜਨਾ ਨੂੰ ਬਦਲਣਾ ਮਨਜੂਰ ਨਹੀਂ ਹੈ ਅਤੇ ਇਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''

  ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਾਂਗਰਸ ਬਹੁਤ ਹੀ ਗਲਤ ਮਿਸਾਲ ਪੈਦਾ ਕਰ ਰਹੀ ਹੈ, ਜਿਹੜੀ ਪੂਰੀ ਤਰ੍ਹਾਂ ਬੇਇਨਸਾਫੀ ਹੈ। ਇਤਿਹਾਸ ਵਿੱਚ ਸ਼ਾਇਰੀ ਦੀ ਦੁਨੀਆ ਵਿੱਚ ਸਾਹਿਰ ਲੁਧਿਆਣਵੀ ਦਾ ਆਪਣਾ ਵੱਖਰਾ ਸਥਾਨ ਹੈ, ਪਰ ਕਾਂਗਰਸ ਨੇ ਅਟਲ ਬਿਹਾਰੀ ਵਾਜਪਾਈ ਵਰਗੇ ਦਿੱਗਜ਼ ਆਗੂ ਦਾ ਨਾਂਅ ਬਦਲ ਕੇ ਚੰਗਾ ਨਹੀਂ ਕੀਤਾ। ਅਟਲ ਅਜਿਹੇ ਆਗੂ ਸਨ, ਜਿਹੜੀ ਪਾਰਟੀ ਲੀਹ ਤੋਂ ਹਟ ਕੇ ਹਰ ਪਾਰਟੀ ਦੇ ਆਗੂ ਨਾਲ ਮਿਲਦੇ ਸਨ ਅਤੇ ਉਹ ਅਜਿਹੇ ਪ੍ਰਧਾਨ ਮੰਤਰੀ ਸਨ, ਜਿਸ ਨੂੰ ਹਰ ਦੇਸ਼ਵਾਸੀ ਪਿਆਰ ਕਰਦਾ ਸੀ।
  Published by:Krishan Sharma
  First published:

  Tags: Assembly Elections 2022, Atal Bihari vajpayee, BJP, Congress, Ludhiana, Punjab Assembly Polls 2022, Punjab BJP, Punjab Congress, Punjab politics

  ਅਗਲੀ ਖਬਰ