Home /punjab /

ਲੁਧਿਆਣਾ ਵਿੱਚ ਫਟਿਆ ਬਾਇਲਰ, 2 ਹੋਏ ਗੰਭੀਰ ਰੂਪ 'ਚ ਜ਼ਖਮੀ, ਧਮਾਕੇ ਨਾਲ ਟੁੱਟੀ ਕੰਧ

ਲੁਧਿਆਣਾ ਵਿੱਚ ਫਟਿਆ ਬਾਇਲਰ, 2 ਹੋਏ ਗੰਭੀਰ ਰੂਪ 'ਚ ਜ਼ਖਮੀ, ਧਮਾਕੇ ਨਾਲ ਟੁੱਟੀ ਕੰਧ

ਬਾਇਲਰ ਫਟਣ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ । ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰ

ਬਾਇਲਰ ਫਟਣ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ । ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਮੇਹਰਬਾਨ ਇਲਾਕੇ ਵਿੱਚ ਇੱਕ ਡਾਇੰਗ ਫੈਕਟਰੀ ਵਿੱਚ ਅਚਾਨਕ ਬਾਇਲਰ ਫਟ ਗਿਆ । ਬਾਇਲਰ ਫਟਣ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ । ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਡਰ ਗਏ । ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਇਸ ਧਮਾਕੇ ਤੋਂ ਥੋੜ੍ਹੀ ਦੇਰ ਬਾਅਦ ਹੀ ਡਾਇੰਗ ਵਿੱਚੋਂ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਮੇਹਰਬਾਨ ਇਲਾਕੇ ਵਿੱਚ ਇੱਕ ਡਾਇੰਗ ਫੈਕਟਰੀ ਵਿੱਚ ਅਚਾਨਕ ਬਾਇਲਰ ਫਟ ਗਿਆ । ਬਾਇਲਰ ਫਟਣ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ । ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਡਰ ਗਏ । ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਇਸ ਧਮਾਕੇ ਤੋਂ ਥੋੜ੍ਹੀ ਦੇਰ ਬਾਅਦ ਹੀ ਡਾਇੰਗ ਵਿੱਚੋਂ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ।

  ਜਦੋਂ ਲੋਕ ਫੈਕਟਰੀ ਅੰਦਰ ਗਏ ਤਾਂ ਹੈਰਾਨ ਰਹਿ ਗਏ । ਫੈਕਟਰੀ ਦੇ 2 ਨੌਜਵਾਨ ਝੁਲਸ ਚੁੱਕੇ ਸਨ ਅਤੇ ਦਰਦ ਨਾਲ ਚੀਕ ਰਹੇ ਸਨ। ਪਿੰਡ ਦੇ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਮੇਹਰਬਾਨ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੇਹਰਬਾਨ ਦੇ ਐਸਐਚਓ ਜਗਦੀਪ ਸਿੰਘ ਮੌਕੇ ’ਤੇ ਪੁੱਜੇ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਫੈਕਟਰੀ ਵਿੱਚੋਂ ਬਾਹਰ ਕੱਢਿਆ । ਲੋਕਾਂ ਨੇ ਜ਼ਖ਼ਮੀ ਮਜ਼ਦੂਰਾਂ ਨੂੰ ਰੂੰ ਦੇ ਬੰਡਲਾਂ ਵਿੱਚ ਲਪੇਟਿਆ ਅਤੇ ਮੁੱਢਲੀ ਸਹਾਇਤਾ ਵੀ ਦਿੱਤੀ।

  ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਦੋਵੇਂ ਨੌਜਵਾਨ ਰਾਜੇਸ਼ ਅਤੇ ਵਿਕਾਸ ਪਿਛਲੇ ਇੱਕ ਸਾਲ ਤੋਂ ਲੁਧਿਆਣਾ ਵਿੱਚ ਕੰਮ ਕਰ ਰਹੇ ਹਨ । ਪਹਿਲਾਂ ਦੋਵੇਂ ਗਿਆਸਪੁਰਾ ਵਿੱਚ ਕੰਮ ਕਰਦੇ ਸਨ ਪਰ 5-6 ਮਹੀਨੇ ਪਹਿਲਾਂ ਹੀ ਦੋਵੇਂ ਮੇਹਰਬਾਨ ਵਿੱਚ ਕੰਮ ਕਰਨ ਲੱਗੇ ਸਨ । ਦੋਵੇਂ ਜ਼ਖ਼ਮੀ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਸਨੀਕ ਹਨ ।

  ਦੋਵੇਂ ਜ਼ਖਮੀਆਂ ਨੂੰ ਸੀ.ਐੱਮ.ਸੀ. ਡਾਕਟਰ ਮੁਤਾਬਕ ਦੋਵਾਂ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ। ਬਾਇਲਰ ਫਟਣ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਫੈਕਟਰੀ ਵਿੱਚ ਬਾਇਲਰ ਲੱਗਿਆ ਸੀ, ਉਸਦੀ ਕੰਧ ਹੀ ਟੁੱਟ ਗਈ। ਕੰਧ ਤੋੜ ਕੇ ਬਾਇਲਰ ਖੇਤਾਂ ਵਿੱਚ ਜਾ ਡਿੱਗਿਆ।

  Published by:rupinderkaursab
  First published:

  Tags: Blast, Ludhiana, Punjab