ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ ਵਿੱਚ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ। ਐਸ ਐਸ ਪੀ ਖੰਨਾ ਬਲਵਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਗਈ ਹੈ। ਬਤੌਰ ਪੁਲਿਸ ਮੁਲਾਜਮ ਇੱਕ ਦੋਸ਼ੀ ਨਾਲ ਸੰਬੰਧ ਰੱਖਣ ਦੇ ਦੋਸ਼ ਹੇਠ ਸਸਪੈਂਡ ਕੀਤਾ। ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਗਗਨਦੀਪ ਦੇ ਨਾਲ ਹੋਰ ਲਿੰਕ ਸਾਮਣੇ ਆਉਣ ਤੇ ਬਰਖ਼ਸਤ ਕੀਤਾ ਜਾ ਸਕਦਾ ਹੈ। ਪੁਛਗਿੱਛ ਐਨ ਆਈ ਏ ਵੀ ਲਗਾਤਾਰ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਦਾਲਤ 'ਚ ਬੰਬ ਫਿੱਟ ਕਰਦੇ ਸਮੇਂ ਹੋਏ ਧਮਾਕੇ 'ਚ ਮਾਰੇ ਗਏ ਗਗਨਦੀਪ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਕਾਂਸਟੇਬਲ ਕਮਲਜੀਤ ਕੌਰ ਨਾਲ ਰਹਿ ਰਹੇ ਸਨ। ਗਗਨਦੀਪ ਸਿੰਘ 2019 ਵਿੱਚ ਡਰੱਗ ਮਾਮਲੇ ਵਿੱਚ ਗ੍ਰਿਫਤਾਰੀ ਦੇ ਸਮੇਂ ਪੁਲਿਸ ਹੈੱਡ ਕਾਂਸਟੇਬਲ ਵੀ ਸੀ। ਪੁਲਿਸ ਵਿਭਾਗ ਵਿੱਚ ਆਪਣੀ 8 ਸਾਲ ਦੀ ਸੇਵਾ ਦੌਰਾਨ ਗਗਨਦੀਪ ਸਿੰਘ ਖੰਨਾ ਵਿੱਚ ਐਸਪੀ ਹੈੱਡਕੁਆਰਟਰ ਦਾ ਰੀਡਰ ਵੀ ਸੀ। ਇਸ ਦੇ ਨਾਲ ਹੀ ਉਸ ਨੇ ਨਾਇਬ ਰੀਡਰ ਵਜੋਂ ਤਾਇਨਾਤ ਕਾਂਸਟੇਬਲ ਕਮਲਜੀਤ ਕੌਰ ਨਾਲ ਦੋਸਤੀ ਕਰ ਲਈ।
NIA ਨੇ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ 'ਚ ਦਰਜ ਕੀਤੇ ਕੇਸ, ਮੁਲਤਾਨੀ ਦਾ ਨਾਂਅ ਵੀ ਸ਼ਾਮਲ
ਨਸ਼ੇ ਦੇ ਮਾਮਲੇ 'ਚ ਫੜੇ ਜਾਣ ਤੋਂ ਬਾਅਦ ਦੋ ਸਾਲ ਜੇਲ੍ਹ ਕੱਟਣ ਵਾਲਾ ਗਗਨਦੀਪ 8 ਸਤੰਬਰ 2021 ਨੂੰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਦੋਂ ਤੋਂ ਉਹ ਲੇਡੀ ਕਾਂਸਟੇਬਲ ਕਮਲਜੀਤ ਕੌਰ ਦੇ ਸੰਪਰਕ 'ਚ ਸੀ।
ਦੂਜੇ ਪਾਸੇ ਐਨ.ਆਈ.ਏ. ਸਿੱਖਸ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਵੀ ਮੁੰਬਈ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਆਈਐਸਆਈ ਦੇ ਕਾਰਕੁਨਾਂ ਨਾਲ ਸੰਪਰਕ ਵਿੱਚ ਹਨ।
ਖ਼ਬਰ ਅੱਪਡੇਟ ਹੋ ਰਹੀ ਹੈ...
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।