ਬੀਜ ਘੋਟਾਲਾ: ਲੁਧਿਆਣਾ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ੍ਹ, ਲਾਇਸੈਂਸ ਹੋਇਆ ਰੱਦ

News18 Punjabi | News18 Punjab
Updated: June 1, 2020, 1:14 PM IST
share image
ਬੀਜ ਘੋਟਾਲਾ: ਲੁਧਿਆਣਾ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ੍ਹ, ਲਾਇਸੈਂਸ ਹੋਇਆ ਰੱਦ
ਬੀਜ ਘੋਟਾਲਾ: ਲੁਧਿਆਣਾ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ੍ਹ, ਲਾਇਸੈਂਸ ਹੋਇਆ ਰੱਦ( ਸੰਕੇਤਕ ਤਸਵੀਰ)

ਲੈਬ ਵਿੱਚ ਲੁਧਿਆਣਾ ਦੇ ਮਸ਼ਹੂਰ ਬਰਾੜ ਬੀਜ ਦਾ ਸੈਂਪਲ ਫੇਲ੍ਹ ਹੋ ਗਏ ਹਨ। ਜਿਸ ਕਾਰਨ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰਦਿਆਂ ਇਸ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦੋ ਝੋਨੇ ਦੇ ਬੀਜ ਦੀਆਂ ਕਿਸਮਾਂ ਅਥਾਰਿਟੀ ਵੱਲੋਂ ਪਾਸ ਕਰਨ ਤੋਂ ਪਹਿਲਾਂ ਹੀ ਲੀਕ ਹੋ ਜਾਣ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ।  ਬੀਜ ਘੋਟਾਲੇ ਮਾਮਲੇ ਦੇ ਵਿੱਚ ਮੁੜ ਤੋਂ ਲੁਧਿਆਣਾ ਵਿਖੇ ਖੇਤੀਬਾੜੀ ਅਫ਼ਸਰ ਵੱਲੋਂ ਬੀਜ ਦੀਆਂ ਦੁਕਾਨਾਂ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ ਦੀਆਂ ਦੁਕਾਨਾਂ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ ਅਤੇ ਸੈਂਪਲ ਲੈ ਕੇ ਗੁਰਦਾਸਪੁਰ ਲੈਬ 'ਚ ਭੇਜੇ ਗਏ। ਲੈਬ ਵਿੱਚ ਲੁਧਿਆਣਾ ਦੇ ਮਸ਼ਹੂਰ ਬਰਾੜ ਬੀਜ ਦਾ ਸੈਂਪਲ ਫੇਲ੍ਹ ਹੋ ਗਏ ਹਨ। ਜਿਸ ਕਾਰਨ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰਦਿਆਂ ਇਸ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਲੁਧਿਆਣਾ ਦੇ ਚੀਫ ਐਗਰੀਕਲਚਰ ਅਫਸਰ ਨਰਿੰਦਰ ਪਾਲ ਭੈਣੀਵਾਲ ਨੇ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਖਿਲਾਫ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਰਫ ਉਹ ਬਚਿਆ ਹੋਇਆ ਸਟਾਕ ਹੀ ਆਪਣੀ ਦੁਕਾਨ 'ਤੇ ਵੇਚ ਸਕਣਗੇ। ਇਸਦੇ ਨਾਲ ਹੀ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਨਵਾਂ ਬੀਜ ਖਰੀਦਣ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।

ਖੇਤਰੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਦੇ ਕਹਿਣ ਮੁਤਾਬਕ ਅਤੇ ਸ਼ਿਕਾਇਤਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ਼ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਸੈਂਪਲ ਵੀ ਭਰੇ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ ਵੱਖ ਬੀਜ ਸਟੋਰਾਂ ਤੋਂ 168 ਸੈਂਪਲ ਭਰੇ ਜਾ ਚੁੱਕੇ ਨੇ ਅਤੇ ਇਨ੍ਹਾਂ ਨੂੰ ਗੁਰਦਾਸਪੁਰ ਲੈਬ ਲਈ ਚੈੱਕ ਲਈ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ ਹੋਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
First published: June 1, 2020, 1:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading