Home /punjab /

ਲੁਧਿਆਣਾ ‘ਚ ਬਾਲ ਭਿਖਿਆ ਨੂੰ ਰੋਕਣ ਲਈ ਚਲਾਇਆ ਗਿਆ ਇਹ ਅਭਿਆਨ

ਲੁਧਿਆਣਾ ‘ਚ ਬਾਲ ਭਿਖਿਆ ਨੂੰ ਰੋਕਣ ਲਈ ਚਲਾਇਆ ਗਿਆ ਇਹ ਅਭਿਆਨ

ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ। ਉਨ੍ਹਾਂ ਦੱਸਿਆ

ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ। ਉਨ੍ਹਾਂ ਦੱਸਿਆ

ਲੁਧਿਆਣਾ: ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਤੇ ਕਾਰਵਾਈ ਕਰਦਿਆਂ ਰਾਜ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ, ਚਾਈਲਡ ਲਾਈਨ, ਪੁਲਿਸ ਵਿਭਾਗ ਅਤੇ ਆਸ ਅਹਿਸਾਸ ਐਨ.ਜੀ.ਓ. ਵੱਲੋ ਸਾਂਝੇ ਤੌਰ ‘ਤੇ ਲੁਧਿਆਣਾ ਦੇ ਭਾਰਤ ਨਗਰ ਚੌਂਕ, ਭਾਈਵਾਲਾ ਚੌਂਕ ਅਤੇ ਫਿਰੋਜ ਗਾਂਧੀ ਮਾਰਕੀਟ ਵਿਖੇੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ।

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ

  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵੱਲੋ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੁਕੰਮਲ ਰੂਪ ਵਿੱਚ ਚਾਇਲਡ ਬੈਗਿੰਗ ਰੇਡ ਦਾ ਨੋਡਲ ਅਫਸਰ ਬਣਾਇਆ ਗਿਆ ਹੈ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਭਾਰਤ ਨਗਰ ਚੌਂਕ ਅਤੇ ਭਾਈਵਾਲਾ ਚੌਂਕ ਦੇ ਨੇੜਲੇ ਇਲਾਕਿਆਂ ਵਿੱਚ ਚਾਈਲਡ ਬੈਗਿੰਗ ਦੀ ਰੇਡ ਕੀਤੀ ਗਈ।

  ਰੇਡ ਦੌਰਾਨ ਇਕ ਪ੍ਰਵਾਸੀ ਔਰਤ ਮਿਲੀ, ਜਿਸਦੀ ਗੋਦ ਵਿੱਚ ਇਕ 11/2 ਸਾਲ ਦੀ ਬੱਚੀ ਸੀ, ਜਿਸਨੂੰ ਉਥੇ ਚੌਂਕ ਵਿੱਚ ਲੈ ਕੇ ਘੁੰਮਣ ਤੋਂ ਰੋਕਿਆਂ ਗਿਆ ਤੇ ਉਸਨੂੰ ਸਮਝਾਇਆ ਗਿਆ ਕਿ ਤੇਜ਼ ਧੁੱਪ ਅਤੇ ਗਰਮੀ ਵਿੱਚ ਬੱਚੇ ਨੂੰ ਇਸ ਤਰਾਂ ਲੈ ਕੇ ਘੁੰਮਣਾ ਬੱਚੀ ਦੀ ਸਿਹਤ ਲਈ ਠੀਕ ਨਹੀਂ ਹੈ, ਉਸਨੂੰ ਇਹ ਵੀ ਕਿਹਾ ਗਿਆ ਕਿ ਉਸਦੇ ਆਸੇ-ਪਾਸੇ ਜੋ ਵੀ ਛੋਟੇ ਬੱਚੇ ਰਹਿੰਦੇ ਹਨ, ਉਹਨਾਂ ਨੂੰ ਸਕੂਲ ਵਿੱਚ ਜੁੜੇ ਰਹਿਣ ਅਤੇ ਚੌਂਕਾਂ ਵਿੱਚ ਘੁੰਮਣ ਜਾਂ ਭੀਖ ਮੰਗਣ ਤੋਂ ਰੋਕਿਆ ਜਾਵੇ।

  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ।
  Published by:rupinderkaursab
  First published:

  Tags: Child, Ludhiana, Punjab

  ਅਗਲੀ ਖਬਰ