Home /punjab /

Ludhiana: ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਦੀ ਕਿਤਾਬ 'ਸਾਡਾ ਸੋਹਣਾ ਪੰਜਾਬ' ਰਿਲੀਜ਼

Ludhiana: ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਦੀ ਕਿਤਾਬ 'ਸਾਡਾ ਸੋਹਣਾ ਪੰਜਾਬ' ਰਿਲੀਜ਼

ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ

ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ

ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਵੇਂ ਕਿ ਖੰਨਾ ਨੇੜੇ ਮਾਛੀਵਾੜਾ ਜੰਗਲ - ਰਾਹੋਂ, ਰੋਪੜ - ਡੈਮ, ਨੰਗਲ ਡੈਮ, ਅਨੰਦਪੁਰ ਸਾਹਿਬ - ਦਰਿਆ ਦੇ ਆਲੇ ਦੁਆਲੇ, ਹਰੀਕੇ ਪੱਤਣ - ਦਰਿਆ ਬਿਆਸ ਅਤੇ ਦਰਿਆ ਸਤਲੁਜ ਜੰਕਚਰ, ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ), ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ - ਸਤਲੁਜ ਅਤੇ ਬਿਆਸ ਦਰਿਆ ਦੇ ਕੰਢਿ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ, ਲੁਧਿਆਣਾ:

ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੀ ਅਣਦੇਖੀ ਸੁੰਦਰਤਾ ਨੂੰ ਦਰਸਾਉਂਦੀ ਇੱਕ ਵਿਲੱਖਣ ਰਚਨਾ, ਜਿਸਨੂੰ ਕੌਫੀ ਟੇਬਲ ਬੁੱਕ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਦਾ ਸਿਰਲੇਖ 'ਸਾਡਾ ਸੌਹਣਾ ਪੰਜਾਬ' ਹੈ ਅਤੇ ਇਸ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਦੁਆਰਾ ਲਿਖਿਆ ਗਿਆ ਹੈ, ਨੂੰ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਲੁਧਿਆਦਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ।

ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਸ. ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੇ ਲੁਕਵੇਂ ਕੁਦਰਤੀ ਸਥਾਨਾਂ ਨੂੰ ਖੋਜਣ ਅਤੇ ਇਸਨੂੰ ਇੱਕ ਕੌਫੀ ਟੇਬਲ ਬੁੱਕ 'ਸਾਡਾ ਸੋਹਣਾ ਪੰਜਾਬ' ਦੇ ਰੂਪ ਵਿੱਚ ਪੰਜਾਬ ਦੇ ਨਾਗਰਿਕਾਂ ਅੱਗੇ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

ਕੌਫੀ ਟੇਬਲ ਬੁੱਕ ਪੰਜਾਬ ਦੇ ਮਨਮੋਹਕ ਕੁਦਰਤ ਦੇ ਸਥਾਨਾਂ ਨੂੰ ਦਰਸਾਉਂਦੀ ਹੈ, ਪੰਜਾਬ ਦੀ ਪ੍ਰੇਰਣਾਦਾਇਕ ਕੁਦਰਤੀ ਸੁੰਦਰਤਾ ਨੂੰ ਇਕੱਠਾ ਕਰਦੀ ਹੈ, ਸੰਘਣੇ ਰੁੱਖਾਂ ਵਾਲੇ ਹਰੇ ਜੰਗਲਾਂ ਦੇ ਸੁੰਦਰ ਨਜ਼ਾਰੇ ਨੂੰ ਜੀਵਿਤ ਕਰਦੀ ਹੈ, ਨੀਲੇ ਪਾਣੀਆਂ ਦੇ ਚਮਕਦੇ ਵਹਾਅ ਨਾਲ ਘੁੰਮਦੀਆਂ ਅਮੀਰ ਆਲੀਸ਼ਾਨ ਨਦੀਆਂ ਅਤੇ ਸੁੰਦਰ ਤਸਵੀਰਾਂ ਨੂੰ ਦਰਸਾਉਂਦੀ ਹੈ।

ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਵੇਂ ਕਿ ਖੰਨਾ ਨੇੜੇ ਮਾਛੀਵਾੜਾ ਜੰਗਲ - ਰਾਹੋਂ, ਰੋਪੜ - ਡੈਮ, ਨੰਗਲ ਡੈਮ, ਅਨੰਦਪੁਰ ਸਾਹਿਬ - ਦਰਿਆ ਦੇ ਆਲੇ ਦੁਆਲੇ, ਹਰੀਕੇ ਪੱਤਣ - ਦਰਿਆ ਬਿਆਸ ਅਤੇ ਦਰਿਆ ਸਤਲੁਜ ਜੰਕਚਰ, ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ), ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ - ਸਤਲੁਜ ਅਤੇ ਬਿਆਸ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ।

ਕੌਫੀ ਟੇਬਲ ਬੁੱਕ 'ਸਾਡਾ ਸੋਹਣਾ ਪੰਜਾਬ' ਦੇ ਲੇਖਕ ਸ. ਹਰਪ੍ਰੀਤ ਸੰਧੂ ਨੇ ਕੌਫੀ ਟੇਬਲ ਬੁੱਕ ਲਾਂਚ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਵੱਲੋਂ ਇਸ ਕੌਫੀ ਟੇਬਲ ਬੁੱਕ ਨੂੰ ਤਿਆਰ ਕਰਨ ਦਾ ਮੰਤਵ ਕੁਦਰਤ ਦੀਆਂ ਵਿਲੱਖਣ ਥਾਵਾਂ ਨੂੰ ਦਰਸਾਉਣਾ ਹੈ ਜਿਸ ਵਿੱਚ ਦਰਿਆ, ਡੈਮ ਅਤੇ ਝੀਲਾਂ ਦੀ ਅਦਭੁਤ ਸੁੰਦਰਤਾ ਸ਼ਾਮਲ ਹੈ, ਜੋ ਯਾਤਰੀਆਂ ਲਈ ਖਿੱਚ ਦਾ ਕਂੇਂਦਰ ਬਣ ਸਕਦੇ ਹਨ।

Published by:Amelia Punjabi
First published:

Tags: Book, Environment, Launch, Ludhiana, Nature, Punjab